ਭਗਵਾਂ ਪਾਰਟੀ ਦੀ ਨੀਤੀ ਹਮੇਸ਼ਾ ਤੋਂ ‘ਵਰਤੋ ਅਤੇ ਸੁੱਟੋ’ ਵਾਲੀ ਰਹੀ ਹੈ : ਟੀ.ਐਮ.ਸੀ.
Published : Jun 24, 2021, 1:21 am IST
Updated : Jun 24, 2021, 1:21 am IST
SHARE ARTICLE
image
image

ਭਗਵਾਂ ਪਾਰਟੀ ਦੀ ਨੀਤੀ ਹਮੇਸ਼ਾ ਤੋਂ ‘ਵਰਤੋ ਅਤੇ ਸੁੱਟੋ’ ਵਾਲੀ ਰਹੀ ਹੈ : ਟੀ.ਐਮ.ਸੀ.

ਕੋਲਕਾਤਾ, 23 ਜੂਨ : ਬੰਗਾਲ ਦੀ ਮਹਾਨ ਹਸਤੀ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਢੁਕਵਾਂ ਸਨਮਾਨ ਨਹੀਂ ਦਿਤੇ ਜਾਣ ’ਤੇ ਉਨ੍ਹਾਂ ਦੀ ਬਰਸੀ ’ਤੇ ਬੁਧਵਾਰ ਨੂੰ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਨੇ ਇਕ ਦੂਜੇ ’ਤੇ ਸ਼ਬਦੀ ਹਮਲੇ ਕੀਤੇ। ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਦਲੀਪ ਘੋਸ਼ ਅਤੇ ਪਛਮੀ ਬੰਗਾਲ ਦੇ ਆਵਾਜ਼ਾਈ ਮੰਤਰੀ ਫ਼ਰਹਾਦ ਹਕੀਮ ਸਮੇਤ ਕਈ ਉੱਘੇ ਲੋਕਾਂ ਨੇ ਇਥੇ ਜਨਸੰਘ ਦੇ ਸੰਸਥਾਪਕ ਦੀ ਮੂਰਤੀ ’ਤੇ ਫੁੱਲ ਚੜ੍ਹਾਏ। ਘੋਸ਼ ਨੇ ਕਿਹਾ,‘‘ਅਸੀਂ ਮੰਗ ਕਰਦੇ ਹਾਂ ਕਿ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਮੌਤ ਨਾਲ ਜੁੜੇ ਭੇਦ ਉਜਾਗਰ ਕੀਤੇ ਜਾਣ।’’ ਉਨ੍ਹਾਂ ਕਿਹਾ ਕਿ ਬੰਗਾਲ ਦੇ ਖੇਤਰੀ ਦਲਾਂ ਨੇ ਸੂਬੇ ਦੇ ਮਹਾਨ ਪੁੱਤਰਾਂ ਨੂੰ ਕਦੇ ਵੀ ਮਹੱਤਵ ਨਹੀਂ ਦਿਤਾ ਅਤੇ ਭਾਜਪਾ ਨੇ ਉਨ੍ਹਾਂ ਦੇ ਸਨਮਾਨ ਲਈ ਕੰਮ ਕਰਨਾ ਸ਼ੁਰੂ ਕੀਤਾ ਹੈ। ਇਸ ਵਿਚਾਲੇ ਹਕੀਮ ਨੇ ਦਖਣੀ ਕੋਲਕਾਤਾ ਵਿਚ ਮੁਖ਼ਰਜੀ ਦੀ ਮੂਰਤੀ ’ਤੇ ਫੁੱਲਾਂ ਦੀ ਮਾਲਾ ਚੜ੍ਹਾਉਂਦੇ ਹੋਏ ਕਿਹਾ ਕਿ ਭਗਵਾ ਪਾਰਟੀ ਦੀ ਨੀਤੀ ਹਮੇਸ਼ਾਂ ਤੋਂ ‘ਵਰਤੋ ਅਤੇ ਸੁੱਟੋ’ ਵਾਲੀ ਰਹੀ ਹੈ। ਟੀਐਮਸੀ ਆਗੂ ਨੇ ਕਿਹਾ,‘‘ਕੁੱਝ ਦਿਨਾਂ ਬਾਅਦ ਉਨ੍ਹਾਂ ਦੀ ਮੁਖਰਜੀ ਸਮੇਤ ਬੰਗਾਲ ਦੇ ਹੋਰ ਪੁੱਤਰਾਂ ਵਿਚ ਕੋਈ ਰੁਚੀ ਨਹੀਂ ਹੋਵੇਗੀ।’’ ਸੂਬਾ ਭਾਜਪਾ ਨੇ ਕਿਹਾ ਕਿ ਇਸ ਦਿਨ ਪਿਛਲੇ 42 ਸਾਲਾਂ ਤੋਂ ਖ਼ੂਨ ਦਾਨ ਕੈਂਪ ਲਗਾਇਆ ਜਾਂਦਾ ਸੀ ਪਰ ਤ੍ਰਿਣਮੂਲ ਕਾਂਗਰਸ ਦੇ ਮਾੜੇ ਸਿਆਸੀ ਹਿੱਤਾਂ ਕਾਰਨ ਇਸ ਵਾਰ ਇਸ ਦੀ ਪ੍ਰਵਾਨਗੀ ਨਹੀਂ ਦਿਤੀ ਗਈ।                      (ਏਜੰਸੀ)

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement