ਮੇਨਕਾ ਗਾਂਧੀ ਨੇ ਡਾਕਟਰ ਨਾਲ ਵਰਤੀ ਭੱਦੀ ਸ਼ਬਦਾਵਲੀ, ਉਠੀ ਬਾਈਕਾਟ ਦੀ ਮੰਗ 
Published : Jun 24, 2021, 6:40 am IST
Updated : Jun 24, 2021, 6:40 am IST
SHARE ARTICLE
image
image

ਮੇਨਕਾ ਗਾਂਧੀ ਨੇ ਡਾਕਟਰ ਨਾਲ ਵਰਤੀ ਭੱਦੀ ਸ਼ਬਦਾਵਲੀ, ਉਠੀ ਬਾਈਕਾਟ ਦੀ ਮੰਗ 

ਜੰਮੂ, 23 ਜੂਨ (ਸਰਬਜੀਤ ਸਿੰਘ) : ਜੰਮੂ-ਕਸ਼ਮੀਰ 'ਚ ਨੌਕਰੀਆਂ ਲਈ ਨਿਯੁਕਤ ਕੀਤੇ ਗਏ ਉਮੀਦਵਾਰਾਂ ਨੂੰ  ਅਪਣੀ ਵਿਦਿਅਕ ਯੋਗਤਾ, ਪਿਛਲੇ 5 ਸਾਲਾਂ ਦੌਰਾਨ ਵਰਤੇ ਗਏ ਮੋਬਾਈਲ ਨੰਬਰ, ਸਹੁਰਿਆਂ ਦੇ ਵੇਰਵੇ ਅਤੇ 15 ਸਾਲਾਂ ਤੋਂ ਬੈਂਕਾਂ ਤੋਂ ਲਏ ਗਏ ਕਰਜ਼ੇ ਦਾ ਵੇਰਵਾ ਦੇਣਾ ਹੋਵੇਗਾ ਅਤੇ ਸੀਆਈਡੀ ਵਿਭਾਗ ਇਸ ਦੀ ਜਾਂਚ ਕਰੇਗਾ | ਜੰਮੂ-ਕਸ਼ਮੀਰ ਸਿਵਲ ਸਰਵਿਸ ਕਰੈਕਟਰ ਚੈਕ ਦਿਸ਼ਾ ਨਿਰਦੇਸ਼, 1997 ਦੀ ਦਿਸ਼ਾ 2 ਨੂੰ  ਸੋਧਿਆ ਗਿਆ ਹੈ | ਸਰਕਾਰ ਦੁਆਰਾ ਤਿਆਰ ਕੀਤੇ ਵਿਆਪਕ ਫ਼ਾਰਮੈਟ ਤਹਿਤ ਚੁਣੇ ਗਏ ਉਮੀਦਵਾਰਾਂ ਨੂੰ  ਅਪਣੇ ਪ੍ਰਵਾਰਕ ਮੈਂਬਰਾਂ, ਸਹੁਰਿਆਂ, ਉਨ੍ਹਾਂ ਦੇ ਮੋਬਾਈਲ ਨੰਬਰ, ਵਾਹਨ ਦੀ ਰਜਿਸਟਰੀ, ਮੇਲ, ਸੋਸ਼ਲ ਮੀਡੀਆ ਆਦਿ ਬਾਰੇ ਜਾਣਕਾਰੀ ਦੇਣੀ ਹੋਵੇਗੀ | ਇਸ ਦੇ ਨਾਲ ਹੀ ਬੈਂਕਾਂ ਅਤੇ ਡਾਕਘਰਾਂ ਵਿਚ ਖਾਤਿਆਂ ਬਾਰੇ ਵੀ ਜਾਣਕਾਰੀ ਦੇਣੀ ਹੋਵੇਗੀ |
ਸਕੂਲ, ਕਾਲਜ ਅਤੇ ਯੂਨੀਵਰਸਿਟੀ ਵਿਚ ਪੜ੍ਹਾਈ ਦੀ ਜਾਣਕਾਰੀ ਪੰਦਰਾਂ ਸਾਲ ਦੀ ਉਮਰ ਤੋਂ ਹੀ ਦੇਣੀ ਪਵੇਗੀ | ਜੇ ਉਮੀਦਵਾਰ ਪਾਕਿਸਤਾਨ, ਗ਼ੁਲਾਮ ਕਸ਼ਮੀਰ ਜਾਂ ਕਿਸੇ ਵਿਦੇਸ਼ੀ ਦੇਸ਼ ਵਿਚ ਰਿਹਾ ਹੈ, ਤਾਂ ਉਸ ਨੂੰ  ਵੀ ਇਹ ਜਾਣਕਾਰੀ ਦੇਣੀ ਪਏਗੀ | ਪਿਛਲੇ ਪੰਜ ਸਾਲਾਂ ਦੌਰਾਨ ਵਿਦੇਸ਼ੀ ਟੂਰਾਂ ਦਾ ਵੇਰਵਾ ਵੀ ਦੇਣਾ ਪਵੇਗਾ | ਉਮੀਦਵਾਰਾਂ ਨੂੰ  ਵਿਦੇਸ਼ਾਂ ਵਿਚ ਪੜ੍ਹਦੇ ਬੱਚਿਆਂ ਦਾ ਵੇਰਵਾ ਵੀ ਦੇਣਾ ਹੋਵੇਗਾ | ਜੇ ਉਹ ਕਿਸੇ ਐਸੋਸੀਏਸ਼ਨ ਦਾ ਮੈਂਬਰ ਹੈ ਤਾਂ ਉਸ ਦੀ ਜਾਣਕਾਰੀ ਵੀ ਦੇਣੀ ਪਏਗੀ | ਜੇ ਉਮੀਦਵਾਰ ਦਾ imageimageਪ੍ਰਵਾਰ 1 ਜਨਵਰੀ 1990 ਦੇ ਬਾਅਦ ਪਰਵਾਸ ਕਰ ਗਿਆ ਹੈ ਤਾਂ ਉਨ੍ਹਾਂ ਨੂੰ  ਜਨਮ ਤਰੀਕ, ਨਾਗਰਿਕਤਾ, ਧਰਮ ਦੀ ਜਾਣਕਾਰੀ ਵੀ ਪ੍ਰਦਾਨ ਕਰਨੀ ਪਵੇਗੀ | ਜੇ ਉਮੀਦਵਾਰ ਵਿਰੁਧ ਕੋਈ ਕਾਨੂੰਨੀ ਕਾਰਵਾਈ ਚਲ ਰਹੀ ਹੈ ਤਾਂ ਉਸ ਦੀ ਜਾਣਕਾਰੀ ਵੀ ਦੇਣੀ ਪਵੇਗੀ | 

ਜੇ ਉਮੀਦਵਾਰ ਕੋਲ ਅਸਲਾ ਲਾਇਸੈਂਸ ਹੈ, ਤਾਂ ਇਸ ਦਾ ਵੇਰਵਾ ਵੀ ਦੇਣਾ ਪਏਗਾ | ਇਹੀ ਨਹੀਂ ਜੇਕਰ ਲੋਨ ਵੀ ਲਿਆ ਹੈ ਤਾਂ ਉਸ ਬਾਰੇ ਵੀ ਜਾਣਕਾਰੀ ਦੇਣੀ ਪਏਗੀ |
ਸੀਆਈਡੀ ਵਿਭਾਗ ਨਿਯੁਕਤ ਕੀਤੇ ਜਾਣ ਵਾਲੇ ਉਮੀਦਵਾਰਾਂ ਦੇ ਚਰਿੱਤਰ ਅਤੇ ਪੁਰਾਣੇ ਰਿਕਾਰਡਾਂ ਦੀ ਜਾਂਚ ਕਰੇਗਾ ਅਤੇ ਇਕ ਮਹੀਨੇ ਦੇ ਅੰਦਰ-ਅੰਦਰ ਸਬੰਧਤ ਅਧਿਕਾਰੀਆਂ ਨੂੰ  ਭੇਜ ਦੇਵੇਗਾ |


 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement