ਬਚ ਕੇ ਰਹਿਣਾ, ਆਉਣ ਵਾਲੇ ਦਿਨਾਂ ’ਚ ਸਤਾਵੇਗੀ ਗਰਮੀ ਅਤੇ ਚਲੇਗੀ ਲੂ
Published : May 24, 2020, 7:05 am IST
Updated : May 24, 2020, 7:05 am IST
SHARE ARTICLE
File Photo
File Photo

ਮੌਸਮ ਵਿਭਾਗ ਦੀ ਚੇਤਾਵਨੀ

ਚੰਡੀਗੜ੍ਹ, 23 ਮਈ (ਸਪੋਕਸਮੈਨ ਸਮਾਚਾਰ ਸੇਵਾ): ਕੋਰੋਨਾ ਵਾਇਰਸ ਦੇ ਡਰ ਕਾਰਨ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਘਰਾਂ ਅੰਦਰ ਕੈਦ ਹੋਏ ਲੋਕਾਂ ਲਈ ਡਰਾਉਣੀ ਖ਼ਬਰ ਇਹ ਹੈ ਕਿ ਪੰਜਾਬ ਅਤੇ ਹਰਿਆਣਾ ’ਚ ਅੱਜ ਤੋਂ ਲੈ ਕੇ 27 ਮਈ ਤਕ ਲੂ ਕਹਿਰ ਢਾਹ ਸਕਦੀ ਹੈ। ਇਸ ਤਰ੍ਹਾਂ ਦੀ ਸੰਭਾਵਨਾ ਮੌਸਮ ਵਿਭਾਗ ਚੰਡੀਗੜ੍ਹ ਵਲੋਂ ਜਾਰੀ ਕੀਤੇ ਗਏ ਵਿਸ਼ੇਸ਼ ਬੁਲੇਟਿਨ ’ਚ ਪ੍ਰਗਟ ਕੀਤੀ ਗਈ ਹੈ। ਮੌਸਮ ਮਾਹਰਾਂ ਨੇ ਦਸਿਆ ਹੈ ਕਿ ਆਉਣ ਵਾਲੇ 4 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ ਪੰਜਾਬ ’ਚ 43 ਤੋਂ 46 ਡਿਗਰੀ ਸੈਲਸੀਅਸ ਤੱਕ ਪੁੱਜ ਸਕਦਾ ਹੈ ਜਦਕਿ ਉਤਰੀ ਹਰਿਆਣਾ ਵਿਚ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 42 ਤੋਂ 43 ਡਿਗਰੀ ਸੈਲਸੀਅਸ, ਸਾਊਥ ਹਰਿਆਣਾ ’ਚ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 43 ਤੋਂ 45 ਡਿਗਰੀ ਸੈਲਸੀਅਸ ਤਕ ਰਹਿ ਸਕਦਾ ਹੈ।

ਇਸ ਦੇ ਨਾਲ ਜ਼ਬਰਦਸਤ ਲੂ ਦੇ ਕਹਿਰ ਦਾ ਦੋਹਾਂ ਸੂਬਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦਾ ਅਰਥ ਇਹ ਹੋਇਆ ਕਿ ਆਉਣ ਵਾਲੇ ਦਿਨਾਂ ’ਚ ਲੋਕਾਂ ਨੂੰ ਗਰਮੀ ਕਾਰਨ ਘਰਾਂ ਦੇ ਅੰਦਰ ਕੈਦ ਹੋ ਕੇ ਰਹਿਣਾ ਪੈ ਸਕਦਾ ਹੈ। ਇਸ ਵੇਲੇ ਪੰਜਾਬੀਆਂ ਤੇ ਹਰਿਆਰਣਵੀਆਂ ਨੂੰ ਦੋਹਰੀ ਮਾਰ ਪੈ ਰਹੀ ਹੈ ਕਿਉਂਕਿ ਲੰਮੇ ਸਮੇਂ ਬਾਅਦ ਲੋਕਾਂ ਦੇ ਮਾੜੇ-ਮੋਟੇ ਕੰਮ ਤੁਰੇ ਸਨ ਪਰ ਕੋਰੋਨਾ ਤੋਂ ਬਾਅਦ ਗਰਮੀ ਆ ਧਮਕੀ ਹੈ।

File photoFile photo

ਮੌਸਮ ਵਿਭਾਗ ਦੇ ਇਸ ਬੁਲੇਟਿਨ ਵਿਚ ਇਹ ਵੀ ਜਾਣਕਾਰੀ ਦਿਤੀ ਗਈ ਕਿ ਪਿਛਲੇ 24 ਘੰਟਿਆਂ ਦੌਰਾਨ ਚੰਡੀਗੜ੍ਹ ਵਿਚ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 41.9 ਡਿਗਰੀ ਸੈਲਸੀਅਸ, ਅੰਬਾਲਾ 42.8 ਡਿਗਰੀ ਸੈਲਸੀਅਸ, ਹਿਸਾਰ 44.9 ਡਿਗਰੀ ਸੈਲਸੀਅਸ, ਕਰਨਾਲ 42.4 ਡਿਗਰੀ ਸੈਲਸੀਅਸ, ਨਾਰੌਲ 45.4 ਡਿਗਰੀ ਸੈਲਸੀਅਸ, ਰੋਹਤਕ 43.4 ਡਿਗਰੀ ਸੈਲਸੀਅਸ, ਭਿਵਾਨੀ 41.8 ਡਿਗਰੀ ਸੈਲਸੀਅਸ, ਅੰਮ੍ਰਿਤਸਰ 43 ਡਿਗਰੀ ਸੈਲਸੀਅਸ, ਲੁਧਿਆਣਾ 43 ਡਿਗਰੀ, ਪਟਿਆਲਾ 42.6 ਡਿਗਰੀ, ਬਠਿੰਡਾ 43.6 ਡਿਗਰੀ, ਗੁਰਦਾਸਪੁਰ 41 ਡਿਗਰੀ, ਫ਼ਰੀਦਕੋਟ 43.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

ਇਹ ਵੀ ਕਿਹਾ ਗਿਆ ਹੈ ਕਿ ਆਉਣ ਵਾਲੇ 12 ਤੋਂ 24 ਘੰਟੇ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਉਤਰੀ ਖੇਤਰਾਂ ਦੇ ਕੱੁਝ ਹਿੱਸਿਆਂ ਵਿਚ ਮੀਂਹ ਵੀ ਪੈ ਸਕਦਾ ਹੈ। ਭਾਵੇਂ ਅੱਜ ਵੀ ਕਈ ਥਾਵਾਂ ’ਤੇ ਅਸਮਾਨ ’ਚ ਬੱਦਲ ਛਾਏ ਰਹੇ ਤੇ ਇਕ ਦੋ ਥਾਵਾਂ ਤੋਂ ਬੂੰਦਾ-ਬਾਂਦੀ ਹੋਣ ਦੀਆਂ ਖ਼ਬਰਾਂ ਵੀ ਹਨ ਪਰ ਇਹ ਗਰਮੀ ਕੰਟਰੋਲ ਲਈ ਕਾਫ਼ੀ ਨਹੀਂ ਇਸ ਲਈ ਬਚਾਅ ਹੀ ਚੰਗਾ ਹੈ ਤੇ ਜਿੰਨਾ ਹੋ ਸਕੇ, ਬਾਹਰ ਨਿਕਲਣ ਤੋਂ ਗੁਰੇਜ਼ ਹੀ ਕੀਤਾ ਜਾਵੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement