ਭਾਰਤੀ ਯਾਤਰੀਆਂ ਲਈ 'ਲਾਲ ਸੂਚੀ' ਯਾਤਰਾ ਪਾਬੰਦੀ ਸ਼ੁਰੂ
Published : Apr 24, 2021, 1:19 am IST
Updated : Apr 24, 2021, 1:19 am IST
SHARE ARTICLE
image
image

ਭਾਰਤੀ ਯਾਤਰੀਆਂ ਲਈ 'ਲਾਲ ਸੂਚੀ' ਯਾਤਰਾ ਪਾਬੰਦੀ ਸ਼ੁਰੂ

ਲੰਡਨ, 23 ਅਪ੍ਰੈਲ : ਬਿ੍ਟੇਨ ਵਿਚ ਕੋਰੋਨਾ ਵਾਇਰਸ ਦੇ ਭਾਰਤੀ ਰੂਪ ਨਾਲ ਜੁੜੇ 55 ਹੋਰ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਸ਼ੁਕਰਵਾਰ ਤੋਂ 'ਲਾਲ ਸੂਚੀ' ਕੋਰੋਨਾ ਯਾਤਰਾ ਪਾਬੰਦੀਆਂ ਸ਼ੁਰੂ ਹੋ ਗਈਆਂ ਹਨ | ਇਨ੍ਹਾਂ ਪਾਬੰਦੀਆਂ ਤਹਿਤ ਭਾਰਤ ਤੋਂ ਲੋਕਾਂ ਦੇ ਬਿ੍ਟੇਨ ਆਉਣ 'ਤੇ ਪਾਬੰਦੀ ਹੈ ਅਤੇ ਨਵੀਂ ਦਿੱਲੀ ਤੋਂ ਅਪਣੇ ਦੇਸ਼ ਪਰਤ ਰਹੇ ਬਿ੍ਟਿਸ਼ ਅਤੇ ਆਇਰਿਸ਼ ਨਾਗਰਿਕਾਂ ਲਈ ਹੋਟਲ ਵਿਚ 10 ਦਿਨਾਂ ਤਕ ਇਕਾਂਤਵਾਸ ਵਿਚ ਰਹਿਣਾ ਜ਼ਰੂਰੀ ਹੈ | 
  ਪਾਬੰਦੀਆਂ ਉਦੋਂ ਸ਼ੁਰੂ ਹੋਈਆਂ ਜਦੋਂ ਬਿ੍ਟੇਨ ਦੇ ਸਿਹਤ ਵਿਭਾਗ ਦੀ ਇਕਾਈ 'ਪਬਲਿਕ ਹੈਲਥ ਇੰਗਲੈਂਡ' ਨੇ ਦੇਸ਼ ਵਿਚ ਵਾਇਰਸ ਦੇ ਕਥਿਤ ਦੋਹਰੇ ਤੇਜ ਵਾਲੇ ਭਾਰਤੀ ਰੂਪ 'ਬੀ.1.617' ਨਾਲ ਜੁੜੇ 55 ਹੋਰ ਮਾਮਲੇ ਪਾਏ ਜਾਣ ਦੀ ਪੁਸ਼ਟੀ ਕੀਤੀ | ਇਸ ਦੇ ਨਾਲ ਹੀ ਵਾਇਰਸ ਦੇ ਇਸ ਰੂਪ ਨਾਲ ਜੁੜੇ ਮਾਮਲਿਆਂ ਦੀ ਕੁੱਲ ਗਿਣਤੀ ਬਿ੍ਟੇਨ ਵਿਚ 132 ਹੋ ਗਈ ਹੈ |  ਬਿ੍ਟੇਨ ਵਿਚ ਵਾਇਰਸ ਦੇ ਇਸ ਰੂਪ ਨੂੰ  'ਵੈਰੀਐਂਟ ਅੰਡਰ ਇੰਵੈਸਟੀਗੇਸ਼ਨ' (ਵੀ.ਯੂ.ਈ.) ਸ਼੍ਰੇਣੀ ਵਿਚ ਰਖਿਆ ਗਿਆ ਹੈ | 'ਲਾਲ ਸੂਚੀ' ਪਾਬੰਦੀਆਂ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਬਿ੍ਟੇਨ ਲਈ ਭਾਰਤ ਤੋਂ ਆਖ਼ਰੀ ਉਡਾਣ ਵੀਰਵਾਰ ਦੀ ਸ਼ਾਮ ਲੰਡਨ ਸਥਿਤ ਹੀਥਰੋ ਹਵਾਈ ਅੱਡੇ 'ਤੇ ਉਤਰੀ ਜੋ ਨਵੀਂ ਦਿੱਲੀ ਤੋਂ ਗਈ ਸੀ | ਬਿ੍ਟੇਨ ਨੇ 'ਲਾਲ ਸੂਚੀ' ਸ਼੍ਰੇਣੀ ਦੀਆਂ ਯਾਤਰਾ ਪਾਬੰਦੀਆਂ ਵਿਚ 40 ਦੇਸ਼ਾਂ ਨੂੰ  ਸ਼ਾਮਲ ਕੀਤਾ ਹੈ, ਜਿਨ੍ਹਾਂ ਨੂੰ  ਕੋਰੋਨਾ ਦੇ ਨਵੇਂ ਰੂਪ ਦੇ ਪ੍ਰਸਾਰ ਦੇ ਲਿਹਾਜ਼ ਨਾਲ ਜ਼ਿਆਦਾ ਜੋਖਮ ਵਾਲਾ ਮੰਨਿਆ ਜਾ ਰਿਹਾ ਹੈ | (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement