ਜਬਲਪੁਰ ਦੇ ਹਸਪਤਾਲ 'ਚ ਆਕਸੀਜਨ ਖ਼ਤਮ ਹੋਣ ਕਾਰਨ 5 ਕੋਵਿਡ ਮਰੀਜ਼ਾਂ ਦੀ ਮੌਤ
Published : Apr 24, 2021, 1:23 am IST
Updated : Apr 24, 2021, 1:23 am IST
SHARE ARTICLE
image
image

ਜਬਲਪੁਰ ਦੇ ਹਸਪਤਾਲ 'ਚ ਆਕਸੀਜਨ ਖ਼ਤਮ ਹੋਣ ਕਾਰਨ 5 ਕੋਵਿਡ ਮਰੀਜ਼ਾਂ ਦੀ ਮੌਤ


ਜਬਲਪੁਰ, 23 ਅਪ੍ਰੈਲ : ਮੱਧ ਪ੍ਰਦੇਸ਼ 'ਚ ਜਬਲਪੁਰ ਦੇ ਗੈਲੇਕਸੀ ਹਸਪਤਾਲ 'ਚ ਕਥਿਤ ਤੌਰ 'ਤੇ ਆਕਸੀਜਨ ਦੇ ਖ਼ਤਮ ਹੋਣ ਦੇ ਕਾਰਨ ਕੋਰੋਨਾ ਦੇ 5 ਮਰੀਜ਼ਾਂ ਦੀ ਮੌਤ ਹੋ ਗਈ ਗਈ | ਪੁਲਿਸ ਜਾਂਚ ਕਰ ਰਹੀ ਹੈ | ਲਾਰਡਗੰਜ ਦੇ ਐਸਐਚਓ  ਦੀਪਕ ਮਿਸ਼ਰਾ ਨੇ ਸ਼ੁਕਰਵਾਰ ਨੂੰ  ਦਸਿਆ ਕਿ ਇਹ ਘਟਨਾ ਗੈਲੇਕਸੀ ਹਸਪਤਾਲ 'ਚ ਵੀਰਵਾਰ-ਸ਼ੁਕਰਵਾਰ ਦੀ ਦਰਮਿਆਨੀ ਰਾਤ ਨੂੰ  ਵਾਪਰੀ | ਉਨ੍ਹਾਂ ਦਸਿਆ ਕਿ ਕੋਵਿਡ ਵਾਰਡ 'ਚ ਦਾਖ਼ਲ 5 ਮਰੀਜ਼ਾਂ ਦੀ ਮੌਤ ਹੋ ਗਈ ਹੈ | ਉਨ੍ਹਾਂ ਦਸਿਆ ਕਿ ਹਾਦਸੇ ਦੇ ਬਾਅਦ ਪ੍ਰਵਾਰਕ ਮੈਂਬਰਾਂ ਦੀ ਸ਼ਿਕਾਇਤ ਹੈ ਕਿ ਸਮੇਂ 'ਤੇ ਆਕਸੀਜਨ ਨਾ ਮਿਲਣ ਨਾਲ ਮੌਤਾਂ ਹੋਈਆਂ ਹਨ | ਸ਼ਿਕਾਇਤਾਂ ਦਰਜ ਕਰ ਲਈਆਂ ਗਈਆਂ ਹਨ | 
ਮਿਸ਼ਰਾ ਨੇ ਦਸਿਆ ਕਿ ਇਸ ਦੇ ਬਾਅਦ ਪੁਲਿਸ ਦੇ ਜਵਾਨ ਇਕ ਨਿਜੀ ਹਸਪਤਾਲ ਗਏ ਅਤੇ ਉਥੋਂ ਆਕਸੀਜਨ ਸਿਲੰਡਰ ਲਿਆਏ | ਉਨ੍ਹਾਂ ਦਸਿਆ ਕਿ ਇਕ ਵਾਹਨ ਦਾ ਬੰਦੋਬਸਤ ਕੀਤਾ ਗਿਆ ਅਤੇ ਉਸ ਵਿਚ 10 ਸਿਲੰਡਰ ਇਸ ਹਸਪਤਾਲ ਵਿਚ ਪਹੁੰਚਾਏ ਗਏ |    (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement