ਪੰਜਾਬ ’ਚ ਲੜਕੀਆਂ ਦਾ ਜਨਮ ਅਨੁਪਾਤ ਵੱਧ ਕੇ 78 ਫ਼ੀ ਸਦੀ ਹੋਇਆ
Published : Jan 24, 2025, 6:57 am IST
Updated : Jan 24, 2025, 9:48 am IST
SHARE ARTICLE
The birth ratio of girls increased to 78 percent In Punjab
The birth ratio of girls increased to 78 percent In Punjab

ਲੜਕੀਆਂ ਦਾ ਜਨਮ ਸਮੇਂ ਰਾਸਟਰੀ ਲਿੰਗ ਅਨੁਪਾਤ 2014-15 ਵਿਚ 918 ਤੋਂ ਵੱਧ ਕੇ 2023-24 ਵਿਚ 930 ਹੋ ਗਿਆ ਹੈ।

ਪਟਿਆਲਾ(ਰਾਜਿੰਦਰ ਸਿੰਘ ਥਿੰਦ): ਮਹਿਲਾ ਸਸ਼ਕਤੀਕਰਨ ਤੇ ਲਿੰਗ ਸਮਾਨਤਾ ਪ੍ਰਤੀ ਪੰਜਾਬ ਦੇ ਸਮਰਪਿਤ ਯਤਨਾਂ ਨੂੰ ਭਾਰਤ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅੰਨਪੂਰਨਾ ਦੇਵੀ ਵਲੋਂ ਬੇਟੀ ਬਚਾਉ ਬੇਟੀ ਪੜਾਉ ਸਕੀਮ ਦੀ ਪੰਜਾਬ ਸੂਬੇ ਵਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਹੈ।

ਇਸ ਦਾ ਪ੍ਰਗਟਾਵਾ ਸਮਾਜਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ. ਬਲਜੀਤ ਕੌਰ ਨੇ ਦਸਿਆ ਕਿ ਲੜਕੀਆਂ ਦਾ ਜਨਮ ਸਮੇਂ ਰਾਸਟਰੀ ਲਿੰਗ ਅਨੁਪਾਤ 2014-15 ਵਿਚ 918 ਤੋਂ ਵੱਧ ਕੇ 2023-24 ਵਿਚ 930 ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਲੜਕੀਆਂ ਦਾ ਜਨਮ ਅਨੁਪਾਤ 75.51 ਫ਼ੀ ਸਦੀ ਤੋਂ ਵੱਧ ਕੇ 78 ਫ਼ੀ ਸਦੀ ਹੋ ਗਿਆ ਹੈ ਜੋ ਕਿ ਸੂਬਾ ਸਰਕਾਰ ਵਲੋਂ ਕੀਤੇ ਗਏ ਯਤਨਾਂ ਸਦਕਾ ਸੰਭਵ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਵਿਚ ਸੰਸਥਾਗਤ ਜਣੇਪੇ 61 ਫ਼ੀ ਸਦੀ ਤੋਂ ਵੱਧ ਕੇ 97.3 ਹੋ ਗਏ ਹਨ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement