ਪਨਬੱਸ ਦੇ ਗੁਰਸਿੱਖ ਡਰਾਈਵਰ ਨੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ
Published : Jan 24, 2023, 3:58 pm IST
Updated : Jan 24, 2023, 4:41 pm IST
SHARE ARTICLE
The Gursikh driver of Panbus presented an example of honesty
The Gursikh driver of Panbus presented an example of honesty

ਬੈਗ ਵਿੱਚ ਇਕ ਬਜ਼ੁਰਗ ਔਰਤ ਦਾ ਅਧਾਰ ਕਾਰਡ ਅਤੇ ਕੁਝ ਕਾਗਜ਼ਾਤ ਅਤੇ ਸੋਨੇ ਦੀਆਂ ਵਾਲੀਆਂ...

 

ਗੁਰਦਾਸਪੁਰ: ਪਨਬੱਸ ਦੇ ਗੁਰਸਿੱਖ ਡਰਾਈਵਰ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਜਦੋਂ ਬੱਸ ਲੈਕੇ ਜਾਣ ਵੇਲੇ ਬੱਸ ਡਰਾਈਵਰ ਨੇ ਦੇਖਿਆ ਕਿ ਉਸ ਦੀ ਬੱਸ ’ਚ ਇਕ ਬੈਗ ਕਿਸੇ ਮੁਸਾਫ਼ਿਰ ਦਾ ਰਹਿ ਗਿਆ ਹੈ ਤਾਂ ਉਸ ਵਲੋਂ ਇਹ ਜਾਂਚ ਕੀਤੀ ਕਿ ਬੈਗ ’ਚ ਕੀ ਸਾਮਾਨ ਹੈ। ਬੈਗ ਵਿੱਚ ਇਕ ਬਜ਼ੁਰਗ ਔਰਤ ਦਾ ਅਧਾਰ ਕਾਰਡ ਅਤੇ ਕੁਝ ਕਾਗਜ਼ਾਤ ਅਤੇ ਸੋਨੇ ਦੀਆਂ ਵਾਲੀਆਂ ( ਗਹਿਣੇ ) ਦੇਖ ਹੈਰਾਨ ਹੋ ਗਿਆ ਅਤੇ ਮੁੜ ਉਸ ਨੇ ਉਸ ਬੈਗ ਦੇ ਸਹੀ ਮਾਲਕ ਦੀ ਤਲਾਸ਼ ਸ਼ੁਰੂ ਕੀਤੀ ਤਾਂ ਅਖੀਰ ’ਚ ਉਸ ਬੈਗ ਦੀ ਮਾਲਕਣ ਬਜ਼ੁਰਗ ਔਰਤ ਨੂੰ ਲੱਭ ਕੇ ਉਸ ਦਾ ਸਾਮਾਨ ਸਹੀ ਸਲਾਮਤ ਮੋੜ ਦਿੱਤਾ ਹੈ। | 

ਬਟਾਲਾ ਬਸ ਸਟੈਂਡ ’ਤੇ ਪਨਬੱਸ ਡਰਾਈਵਰ ਤਿਰਲੋਕ ਸਿੰਘ ਦੀ ਇਮਾਨਦਾਰੀ ਦੀ ਚਰਚਾ ਹੋ ਰਹੀ ਹੈ। ਡਰਾਈਵਰ ਤਿਰਲੋਕ ਸਿੰਘ ਨੇ ਸੋਨੇ ਦੇ ਗਹਿਣੇ ਅਤੇ ਹੋਰ ਸਾਮਾਨ ਵਾਲਾ ਬੈਗ ਜੋ ਉਸ ਦੀ ਬਸ ’ਚ ਕਿਸੇ ਸਵਾਰੀ ਦਾ ਰਹਿ ਗਿਆ ਸੀ ਉਸ ਦੀ ਮਾਲਕਣ ਨੂੰ ਲੱਭ ਕੇ ਮੋੜ ਦਿੱਤਾ ਹੈ| ਤਿਰਲੋਕ ਸਿੰਘ ਦਾ ਕਹਿਣਾ ਹੈ ਕਿ ਅਕਸਰ ਮੁਸਾਫ਼ਿਰ ਕਈ ਵਾਰ ਆਪਣਾ ਸਾਮਾਨ ਬੱਸਾਂ ’ਚ ਛੱਡ ਜਾਂਦੇ ਹਨ ਅਤੇ ਉਸ ਨਾਲ ਵੀ ਬੀਤੇ ਕੱਲ ਕੁਝ ਇਸ ਤਰ੍ਹਾਂ ਹੀ ਹੋਇਆ ਕਿ ਜਦ ਉਹ ਚੰਡੀਗੜ੍ਹ ਤੋਂ ਬਟਾਲਾ ਵਾਪਸ ਆਪਣੀ ਬੱਸ ਲੈ ਕੇ ਜਾਣ ਲੱਗਾ ਤਾਂ ਉਸ ਨੇ ਦੇਖਿਆ ਕਿ ਬਸ ’ਚ ਇਕ ਬੈਗ ਹੈ ਅਤੇ ਬੈਗ ਦੀ ਪੜਤਾਲ ਕੀਤੀ ਤਾਂ ਸੋਨੇ ਦੇ ਗਹਿਣੇ ਵੀ ਸਨ ਅਤੇ ਇਕ ਅਧਾਰ ਕਾਰਡ ਵੀ ਮਿਲਿਆ। ਉਸ ਵਲੋਂ ਜਦ ਅਧਾਰ ਕਾਰਡ ’ਤੇ ਲਿਖੇ ਨੰਬਰ ’ਤੇ ਸੰਪਰਕ ਕੀਤਾ ਤਾਂ ਬੜੀ ਮਸ਼ੱਕਤ ਤੋਂ ਬਾਅਦ ਉਸ ਨੂੰ ਉਸ ਬੈਗ ਦਾ ਅਸਲ ਮਾਲਕ ਮਿਲਿਆ ਜੋ ਇੱਕ ਬਜ਼ੁਰਗ ਔਰਤ ਸੀ।

ਇਹ ਖ਼ਬਰ ਵੀ ਪੜ੍ਹੋ: ਅਮਰੀਕਾ ਵਿੱਚ 12 ਘੰਟਿਆਂ ’ਚ 3 ਥਾਵਾਂ ’ਤੇ ਹੋਈ ਗੋਲੀਬਾਰੀ, 11 ਲੋਕਾਂ ਦੀ ਮੌਤ

 ਅੱਜ ਉਸ ਵਲੋਂ ਬੈਗ ਦੀ ਅਸਲ ਮਾਲਕਣ ਬਜ਼ੁਰਗ ਔਰਤ ਸੁਰਿੰਦਰ ਕੌਰ ਨੂੰ ਬਟਾਲਾ ਬਸ ਸਟੈਂਡ ’ਤੇ ਉਸ ਦਾ ਬੈਗ ਸਾਰੇ ਸਾਮਾਨ ਸਮੇਤ ਮੋੜ ਦਿਤਾ ਗਿਆ। ਉਥੇ ਹੀ ਉਕਤ ਔਰਤ ਸੁਰਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਬੈਗ ਜਦ ਗ਼ਲਤੀ ਨਾਲ ਬੱਸ ’ਚ ਰਹਿ ਗਿਆ ਤਾਂ ਫਿਕਰ ਉਦੋਂ ਤੋਂ ਬਹੁਤ ਸੀ। ਜਿਥੇ ਬੈਗ ਵਿਚ ਉਸ ਦੇ ਜ਼ਰੂਰੀ ਕਾਗਜ਼ਾਤ ਸਨ ਉੱਥੇ ਹੀ ਸੋਨਾ ਵੀ ਸੀ ਅਤੇ ਅੱਜ ਉਹ ਧੰਨਵਾਦੀ ਹੈ ਇਸ ਬੱਸ ਡਰਾਈਵਰ ਦੀ ਜਿਸ ਨੇ ਇਕ ਇਮਾਨਦਾਰੀ ਦਿਖਾਈ ਅਤੇ ਉਸ ਦਾ ਸਾਮਾਨ ਵਾਪਿਸ ਮਿਲ ਗਿਆ ਹੈ |
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement