Khanuri Border News : ਖਨੌਰੀ ਬਾਰਡਰ ’ ਤੇ ਕਿਸਾਨ ਅੰਦੋਲਨ 'ਚ ਪਹੁੰਚੇ ਬੱਚੇ, ਬੀਬੀਆਂ ਤੇ ਬਜ਼ੁਰਗਾਂ ਨੇ ਸੁਣਾਏ ਆਪਣੇ ਜਜ਼ਬਾਤ

By : BALJINDERK

Published : Dec 23, 2024, 8:47 pm IST
Updated : Dec 23, 2024, 8:47 pm IST
SHARE ARTICLE
ਨੌਜਵਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ
ਨੌਜਵਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ

Khanuri Border News : ਕੜਾਕੇ ਦੀ ਠੰਡ 'ਚ ਫ਼ਸਲਾਂ ਦੀ MSP ਲਈ ਕੇਂਦਰ ਸਰਕਾਰ ਦੇ ਤੋਂ ਕਰ ਰਹੇ ਮੰਗ

Khanuri Border News in Punjabi : ਖਨੌਰੀ ਬਾਰਡਰ ’ ਤੇ ਜਗਜੀਤ ਸਿੰਘ ਡੱਲੇਵਾਲ ਦਾ 28ਵੇਂ ਦਿਨ ਮਰਨ ਵਰਤ ਜਾਰੀ ਹੈ ਇਸ ਦੌਰਾਨ ਕਿਸਾਨ ਅੰਦੋਲਨ ’ਚ ਬੱਚੇ, ਬੀਬੀਆਂ ਬਜ਼ੁਰਗ ਵੱਡੀ ਗਿਣਤੀ ਵਿਚ ਪਹੁੰਚੇ ਹਨ। ਇਸ ਮੋਰਚੇ ਵਿਚ ਗੀਤਕਾਰ, ਗਾਇਕਾਂ, ਅਦਾਕਾਰ, ਸਿਆਸੀ ਪਾਰਟੀਆਂ ਦੇ ਤਮਾਮ ਆਗੂ ਲੋਕ ਇਸ ਮੋਰਚੇ ’ਚ ਆਪਣੀ ਸ਼ਮੂਲੀਅਤ ਕਰ ਰਹੇ ਹਨ। ਅੱਜ ਇਸ ਮੋਰਚੇ ਵਿਚ ਆਮ ਤੇ ਖਾਸ ਲੋਕਾਂ ਨਾਲ ਸਪੋਕਸਮੈਨ ਦੇ ਪੱਤਰਕਾਰਾਂ ਨੇ ਗੱਲਬਾਤ ਕੀਤੀ ਗਈ।

1

ਖਨੌਰੀ ਬਾਰਡਰ ’ਤੇ ਅੰਦੋਲਨ ’ਚ ਨੂਰਪੁਰ ਤੋਂ ਆਈ ਇੱਕ ਬੀਬੀ ਨੇ ਗੱਲਬਾਤ ਕਰਦਿਆਂ  ਦੱਸਿਆ ਕਿ ਸਾਡਾ ਹੱਕ ਮਿਲਣਾ ਚਾਹੀਦਾ ਹੈ। ਗਰੀਬਾਂ , ਕਿਸਾਨਾਂ, ਜਿਮੀਦਾਰਾਂ , ਆੜ੍ਹਤੀਆ ਨੂੰ ਉਨ੍ਹਾਂ ਦਾ ਬਣਦਾ ਹੱਕ ਨਹੀਂ  ਦਿੱਤਾ  ਜਾ ਰਿਹਾ, ਜੇਕਰ ਕਿਸਾਨਾਂ ਕੋਲ ਆਪਣਾ ਬਣਦਾ ਹੱਕ ਹੋਵੇਗਾ ਤਾਂ ਹੀ ਅਸੀਂ ਦਿਹਾੜੀਦਾਰ ਉਨ੍ਹਾਂ ਨਾਲ ਕੰਮ ਕਰ ਸਕਾਂਗੇ।

ਪਿੰਡ ਨੂਰਪੁਰਾ ਬਲਾਕ ਪਾੜਤਾਂ ਤੋਂ ਪਹੁੰਚੇ ਕਿਸਾਨ ਨੇ ਕਿਹਾ ਕਿ ਅਸੀਂ 12 ਫ਼ਰਵਰੀ 2024 ਤੋਂ ਇੱਥੇ ਆ ਗਏ ਸੀ। ਅਸੀਂ ਰੋਜ਼ਾਨਾਂ ਲੰਗਰ ਦੀ ਸੇਵਾ ਕਰਦੇ ਹਾਂ ਜਿਥੇ ਵੀ ਲੰਗਰ ਦੀ ਲੋੜ ਪੈਂਦੀ ਹੈ ਅਸੀਂ ਉਥੇ ਲੰਗਰ ਲੈ ਕੇ ਪਹੁੰਚ ਜਾਂਦੇ ਹਾਂ।

1

ਇਸ ਅੰਦੋਲਨ ਵਿਚ ਨੌਜਵਾਨ ਦੀ ਸ਼ਮੂਲੀਅਤ ਦੇਖੀ ਜਾ ਰਹੀ ਹੈ। ਇੱਕ ਨੌਜਵਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਅਸੀਂ ਪਟਿਆਲੇ ਦੇ ਓਪਲੀ  ਪਿੰਡ ਤੋਂ ਆਏ ਹਾਂ। ਨੌਜਵਾਨ ਨੇ ਸੰਘਰਸ਼ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਲੰਮੇ ਸਮੇਂ ਤੋਂ ਮਰਨ ਵਰਤ ’ਤੇ ਬੈਠੇ ਦੇਖ ਰਹੇ ਹਾਂ ਪਰ ਕੇਂਦਰ ਸਰਕਾਰ ਕਿਸਾਨਾਂ ਦੀ ਇੱਕ ਨਹੀਂ ਸੁਣ ਰਹੀ। ਇਕ ਹੋਰ ਨੌਜਵਾਨ ਨੇ ਕਿਹਾ ਕਿ ਨੌਜਵਾਨਾਂ ਲਈ ਵੱਧ ਤੋਂ ਵੱਧ ਜਾਗਰੂਕਤਾ ਦੀ ਲੋੜ ਹੈ। ਕਿਉਂਕਿ ਬਾਰਡਰਾਂ ’ਤੇ ਬੈਰੀਕੇਡ ਸਖ਼ਤ ਕਰ ਦਿੱਤੇ ਹਨ। ਜੇਕਰ ਨੌਜਵਾਨ ਵੱਧ ਤੋਂ ਵੱਧ ਹੋਣਗੇ ਤਾਂ ਹੀ ਧਰਨੇ ਨੂੰ ਹੋਰ ਮਜ਼ਬੂਤੀ ਮਿਲੇਗੀ।

1

ਇਸ ਮੌਕੇ ਸਪੋਕਸਮੈਨ ਦੇ ਪੱਤਰਕਾਰਾਂ ਨਾਲ ਗੱਲ ਕਰਦੇ ਇੱਕ ਬੱਚੇ ਨੇ ਕਿਹਾ ਕਿ ਕਿਸਾਨ ਸੜਕਾਂ ’ਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਪਰ ਜਿਹੜੇ ਲੋਕ ਧਰਨੇ ਵਿਚ ਨਹੀਂ ਆ ਰਹੇ ਉਨ੍ਹਾਂ ਨੂੰ ਇਸ ਧਰਨੇ ਵਿਚ ਆਪਣੀ ਹਾਜ਼ਰੀ ਜ਼ਰੂਰ ਲਗਾਉਣੀ ਚਾਹੀਦੀ ਅਤੇ ਇੱਥੋਂ ਦੇ ਹਾਲਾਤ ਨੂੰ ਅੱਖੀਂ ਦੇਖਣਾ ਚਾਹੀਦਾ ਹੈ। ਮਾਸੂਮ ਬੱਚੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੇ ਇਸ ਧਰਨੇ ’ਚ ਜ਼ਰੂਰ ਪਹੁੰਚਣ। ਬੱਚੇ ਨੇ ਕਿਹਾ ਕਿ ਇਹ ਕਿਸਾਨ ਧਰਨੇ ਵਿਚ ਆਪਣਾ ਇਨਸਾਫ਼ ਲੈਣ ਆਏ ਹਨ ਜੋ ਸਰਕਾਰਾਂ ਨਹੀਂ ਦੇ ਰਹੀਆਂ।

(For more news apart from The children, women and elders who reached farmers' movement Khanuri border expressed their feelings News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement