Nabha ਦੇ ਨੌਜਵਾਨ ਨੇ 30 ਹਜ਼ਾਰ ਰੁਪਏ ਮੋੜ ਕੇ ਇਮਾਨਦਾਰੀ ਦੀ ਦਿਤੀ ਮਿਸਾਲ 
Published : Nov 23, 2025, 11:42 am IST
Updated : Nov 23, 2025, 11:42 am IST
SHARE ARTICLE
Nabha Youth Sets an Example of Honesty by Returning Rs 30000 Latest News in Punjabi
Nabha Youth Sets an Example of Honesty by Returning Rs 30000 Latest News in Punjabi

ਬਜ਼ੁਰਗ ਨਵ ਕਰਨ ਸਿੰਘ ਦੇ ਡਿੱਗੇ ਸੀ 30 ਹਜ਼ਾਰ ਰੁਪਏ 

Nabha Youth Sets an Example of Honesty by Returning Rs 30000 Latest News in Punjabi  ਨਾਭਾ : ਜਿੱਥੇ ਅੱਜ ਪਦਾਰਥਵਾਦੀ ਯੁਗ ਵਿੱਚ ਲਾਲਚ ਨੂੰ ਲੈ ਕੇ ਭਰਾ-ਭਰਾ ਦਾ ਵੈਰੀ ਬਣ ਜਾਂਦਾ ਹੈ। ਉਥੇ ਹੀ ਇੱਕ ਨੌਜਵਾਨ ਨੇ ਕਿਸੇ ਦੇ ਡਿੱਗੇ 30 ਹਜ਼ਾਰ ਰੁਪਏ ਮੋੜ ਕੇ ਇਮਾਨਦਾਰੀ ਦੀ ਮਿਸਾਲ ਪੈਦਾ ਕੀਤੀ। ਜਗਤਾਰ ਸਿੰਘ ਨੇ ਦੱਸਿਆ ਕਿ ਉਹ ਜਦੋਂ ਨਾਭੇ ਤੋਂ ਪਿੰਡ ਵੱਲ ਜਾ ਰਹੇ ਸੀ ਤਾਂ ਉਨ੍ਹਾਂ ਨੂੰ 30 ਹਜ਼ਾਰ ਰੁਪਏ ਸੜਕ ’ਤੇ ਡਿੱਗੇ ਮਿਲੇ ਤਾਂ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰ ਦਿਤੀ ਤੇ ਪਤਾ ਲੱਗਣ ’ਤੇ ਇਹ ਪੈਸੇ ਬਜ਼ੁਰਗ ਨੂੰ ਵਾਪਸ ਕਰ ਦਿਤੇ ਹਨ। 

ਬਜ਼ੁਰਗ ਨੇ ਕਿਹਾ ਕਿ ਉਹ ਆੜ੍ਹਤੀ ਦਾ ਹਿਸਾਬ ਕਿਤਾਬ ਕਰ ਕੇ ਆਏ ਸਨ। ਰਸਤੇ ਵਿੱਚ ਉਨ੍ਹਾਂ ਦੇ ਪੈਸੇ ਡਿੱਗ ਗਏ ਸਨ। ਬਜ਼ੁਰਗ ਨਵ ਕਰਨ ਸਿੰਘ ਨੇ ਜਗਤਾਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਕੋਈ 500 ਰੁਪਏ ਨਹੀਂ ਮੋੜਦਾ ਪਰੰਤੂ ਤੁਸੀਂ 30 ਹਜ਼ਾਰ ਰੁਪਏ ਮੋੜ ਕੇ ਚੰਗਾ ਕੰਮ ਕੀਤਾ ਹੈ। ਤੁਹਾਡੇ ਧੰਨਵਾਦ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਉਨ੍ਹਾਂ ਨੇ ਜਗਤਾਰ ਸਿੰਘ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement