ਜੇ.ਸੀ.ਬੀ ਚਾਲਕ ਨੂੰ ਮਿੱਟੀ ਪੁੱਟਣ ਦੇ ਬਹਾਨੇ ਬੁਲਾਇਆ ਤੇ ਕੀਤਾ ਕਤਲ
Published : Nov 23, 2022, 1:49 pm IST
Updated : Nov 23, 2022, 1:49 pm IST
SHARE ARTICLE
Photo
Photo

ਮਿੱਟੀ ਪੁੱਟਣ ਦੇ ਬਹਾਨੇ ਬੁਲਾ ਕੇ 6-7 ਅਣਪਛਾਤੇ ਵਿਅਕਤੀਆਂ ਨੇ ਕੀਤਾ ਕਤਲ

ਅੰਮ੍ਰਿਤਸਰ : ਨੰਗਲੀ ਪਿੰਡ ਦੇ ਰਹਿਣ ਵਾਲਾ ਪਰਮਜੀਤ ਸਿੰਘ ਇਕ ਜੇਸੀਬੀ ਚਾਲਕ ਸੀ। ਜਿਸ ਨੂੰ ਨੌਸ਼ਹਿਰਾ ਕਲੋਨੀ ਵਿਚ ਮਿੱਟੀ ਪੁੱਟਣ ਦੇ ਬਹਾਨੇ ਬੁਲਾ ਕੇ 6-7 ਅਣਪਛਾਤੇ ਵਿਅਕਤੀਆਂ ਵੱਲੋਂ ਤਲਵਾਰਾਂ ਨਾਲ 10 ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਹੈ। ਥਾਣਾ ਕੰਬੋਅ ਪੁਲਿਸ ਵਿਚ ਅਣਪਛਾਤੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਕਾਤਲਾਂ ਨੂੰ ਫੜਨ ਲਈ ਟੀਮਾਂ ਬਣਾਈਆਂ ਗਈਆਂ ਹਨ। ਦਰਜ ਕਰਾਏ ਕਤਲ ਕੇਸ ਵਿਚ ਮ੍ਰਿਤਕ ਦੇ ਭਰਾ ਅਮਨਦੀਪ ਸਿੰਘ ਨੇ ਆਪਣੇ ਛੋਟੇ ਭਰਾ ਪਰਮਜੀਤ ਸਿੰਘ ਬਾਰੇ ਦੱਸਿਆ ਕਿ ਉਸ ਦੇ ਕੋਲ ਜੇਸੀਬੀ ਸੀ ਅਤੇ ਉਹ ਮਿੱਟੀ ਪੁੱਟਣ ਦਾ ਕੰਮ ਕਰਦਾ ਸੀ।

ਉਸ ਦਾ ਕਹਿਣਾ ਸੀ ਕਿ 21 ਨਵੰਬਰ ਨੂੰ ਪਰਮਜੀਤ ਸਿੰਘ ਨੂੰ ਫੋਨ ਆਇਆ ਕਿ ਨਵੀਂ ਕਲੋਨੀ ਕੱਟ ਦਿੱਤੀ ਗਈ ਹੈ।  ਉਥੇ ਖੁਦਾਈ ਦਾ ਕੰਮ ਕੀਤਾ ਜਾਣਾ ਹੈ ਅਤੇ ਕਿਹਾ ਕਿ ਉਹ ਇੱਕ ਰੁਪਏ ਫੁੱਟ ਦੇਣਗੇ ਅਤੇ ਮਿੱਟੀ ਵੀ ਮੁਫ਼ਤ ਦੇਣਗੇ।  ਇਸ ਕਾਰਨ ਪਰਮਜੀਤ ਅਤੇ ਉਸ ਦਾ ਹੈਲਪਰ ਆਕਾਸ਼ਦੀਪ ਕੰਮ ਦੇਖਣ ਚਲੇ ਗਏ।
 ਜਦੋਂ ਕੁਝ ਸਮੇਂ ਬਾਅਦ ਦੂਸਰਾ ਭਰਾ ਜਸਪ੍ਰੀਤ ਸਿੰਘ ਸਮੇਤ ਸਬੰਧਤ ਥਾਂ 'ਤੇ ਚਲਾ ਗਿਆ ਤਾਂ ਉਥੇ ਪਹੁੰਚ  ਦੇਖਿਆ ਕਿ ਅਣਪਛਾਤੇ ਵਿਅਕਤੀ ਪਰਮਜੀਤ 'ਤੇ ਤਲਵਾਰਾਂ ਨਾਲ ਹਮਲਾ ਕਰ ਰਹੇ ਸਨ। ਮ੍ਰਿਤਕ ਦੇ ਭਰਾ ਮੁਤਾਬਕ ਉਸ ਦੇ ਭਰਾ ਨੂੰ ਇਕ ਸਾਜ਼ਿਸ਼ ਤਹਿਤ ਮਿੱਟੀ ਪੁੱਟਣ ਦੇ ਬਹਾਨੇ ਬੁਲਾਇਆ ਗਿਆ ਸੀ। ਜਿੱਥੇ ਉਸ ਦਾ ਕਤਲ ਕਰ ਦਿੱਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement