ਕੋਰੋਨਾ ਦੇ ਕੁੱਝ ਟੀਕਿਆਂ ਨਾਲ ਏਡਜ਼ ਜੋਖਮ 'ਚ ਵਾਧੇ ਦੀ ਚਿਤਾਵਨੀ, ਖੋਜ 'ਚ ਦਾਅਵਾ
Published : Nov 23, 2020, 12:26 am IST
Updated : Nov 23, 2020, 12:26 am IST
SHARE ARTICLE
image
image

ਕੋਰੋਨਾ ਦੇ ਕੁੱਝ ਟੀਕਿਆਂ ਨਾਲ ਏਡਜ਼ ਜੋਖਮ 'ਚ ਵਾਧੇ ਦੀ ਚਿਤਾਵਨੀ, ਖੋਜ 'ਚ ਦਾਅਵਾ

ਲੰਡਨ, 22 ਨਵੰਬਰ : ਦਿ ਲੈਂਸੇਟ ਮੈਗਜ਼ੀਨ 'ਚ ਖੋਜਕਰਤਾਵਾਂ ਦੇ ਇਕ ਸਮੂਹ ਨੇ ਚਿਤਾਵਨੀ ਦਿਤੀ ਹੈ ਕਿ ਕੋਵਿਡ-19 ਦੇ ਕੁੱਝ ਟੀਕਿਆਂ ਨਾਲ ਲੋਕਾਂ 'ਚ ਏਡਜ਼ ਵਾਇਰਸ ਪ੍ਰਤੀ ਸੰਵੇਦਨਸ਼ੀਲਤਾ ਵਧ ਸਕਦੀ ਹੈ। ਦਰਅਸਲ, ਸਾਲ 2007 'ਚ ਏਡਿਨੋਵਾਇਰਸ-5 ਵੈਕਟਰ ਦੀ ਵਰਤੋਂ ਕਰ ਕੇ ਐਚਆਈਵੀ ਲਈ ਇਕ ਟੀਕਾ ਬਣਾਇਆ ਗਿਆ ਸੀ, ਜਿਸ ਦਾ ਪਲੇਸਿਬੋ-ਕੰਟਰੋਲ ਪ੍ਰੀਖਣ ਕੀਤਾ ਗਿਆ ਸੀ। ਪ੍ਰੀਖਣ 'ਚ ਇਹ ਟੀਕਾ ਅਸਫ਼ਲ ਰਿਹਾ ਤੇ ਪਾਇਆ ਗਿਆ ਕਿ ਜਿਨ੍ਹਾਂ ਲੋਕਾਂ 'ਚ ਐਚਆਈਵੀ ਇਨਫ਼ੈਕਸ਼ਨ ਦੀ ਜ਼ਿਆਦਾ ਸੰਭਾਵਨਾ ਸੀ, ਟੀਕਾ ਦਿਤੇ ਜਾਣ ਤੋਂ ਬਾਅਦ ਉਹ ਲੋਕ ਏਡਜ਼ ਦੇ ਵਾਇਰਸ ਦੀ ਲਪੇਟ 'ਚ ਵੱਧ ਆਏ। ਇਨ੍ਹਾਂ ਨਤੀਜਿਆਂ ਨੂੰ ਦੇਖਦੇ ਹੋਏ ਦਖਣੀ ਅਫ਼ਰੀਕਾ 'ਚ ਚੱਲ ਰਹੇ ਇਸ ਟੀਕੇ ਦੇ ਹੋਰ ਅਧਿਐਨ ਨੂੰ ਰੋਕ ਦਿਤਾ ਗਿਆ ਸੀ।
ਹੁਣ ਕੋਵਿਡ-19 ਦੀ ਰੋਕਥਾਮ ਲਈ ਜੋ ਟੀਕੇ ਬਣਾਏ ਜਾ ਰਹੇ ਹਨ, ਉਨ੍ਹਾਂ 'ਚ ਕੁੱਝ ਟੀਕਿਆਂ ਨੂੰ ਬਣਾਉਣ 'ਚ ਵੱਖ-ਵੱਖ ਏਡਿਨੋਵਾਇਰਸ ਦੀ ਵਰਤੋਂ ਕੀਤੀ ਜਾ ਰਹੀ ਹੈ। ਵਿਭਿੰਨ ਏਡਿਵੋਵਾਇਰਸ ਮਾਮੂਲੀ ਸਰਦੀ-ਜ਼ੁਕਾਮ, ਬੁਖ਼ਾਰ, ਡਾਇਰੀਆ ਤੋਂ ਲੈ ਕੇ ਤੰਤਰਿਕਾ ਸਬੰਧੀ ਸਮੱਸਿਆਵਾਂ ਤਕ ਲਈ ਜ਼ਿੰਮੇਵਾਰ ਹੋ ਸਕਦੇ ਹਨ ਪਰ ਕੋਵਿਡ-19 ਦੇ ਚਾਰ ਟੀਕਿਆਂ 'ਚ ਵੈਕਟਰ ਦੇ ਰੂਪ 'ਚ ਏਡਿਨੋਵਾਇਰਸ-5 ਦਾ ਉਪਯੋਗ ਕੀਤਾ ਗਿਆ ਹੈ। ਇਨ੍ਹਾਂ 'ਚੋਂ ਇਕ ਟੀਕਾ ਚੀਨ ਦੀ ਕੇਨਸਾਈਨੋ ਕੰਪਨੀ ਦੁਆਰਾ ਬਣਾਇਆ ਗਿਆ ਹੈ, ਜਿਸ ਦਾ ਪ੍ਰੀਖਣ ਰੂਸ ਅਤੇ ਪਾਕਿਸਤਾਨ 'ਚ ਲਗਭਗ 40,000 ਹਜ਼ਾਰ ਲੋਕਾਂ 'ਤੇ ਚੱਲ ਰਿਹਾ ਹੈ।
ਇਸ ਤੋਂ ਇਲਾਵਾ ਸਾਊਦੀ ਅਰਬ, ਬ੍ਰਾਜ਼ੀਲ ਅਤੇ ਮੈਕਸੀਕੋ 'ਚ ਵੀ ਇਸ ਦਾ ਪ੍ਰੀਖਣ ਕਰਨ ਦਾ ਵਿਚਾਰ ਹੈ। ਇਕ ਹੋਰ ਟੀਕਾ ਰੋਸ ਦੇ ਗੇਮਾਲੇਆ ਰਿਸਰਚ ਇੰਸਟੀਚਿਊਟ ਵਲੋਂ ਤਿਆਰ ਕੀਤਾ ਗਿਆ ਹੈ, ਜਿਸ 'ਚ ਉਨ੍ਹਾਂ ਨੇ ਏਡੀ-5 ਅਤੇ ਏਡੀ-26 ਵੈਕਟਰ ਦਾ ਉਪਯੋਗ ਕੀਤਾ ਹੈ।    (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement