ਪ੍ਰਣਬ ਮੁਖਰਜੀ ਦੀ ਸਿਹਤ 'ਚ ਕੋਈ ਬਦਲਾਅ ਨਹੀਂ, ਅਜੇ ਵੀ ਵੈਂਟੀਲੇਟਰ 'ਤੇ
Published : Aug 23, 2020, 12:11 am IST
Updated : Aug 23, 2020, 12:11 am IST
SHARE ARTICLE
IMAGE
IMAGE

ਪ੍ਰਣਬ ਮੁਖਰਜੀ ਦੀ ਸਿਹਤ 'ਚ ਕੋਈ ਬਦਲਾਅ ਨਹੀਂ, ਅਜੇ ਵੀ ਵੈਂਟੀਲੇਟਰ 'ਤੇ

ਨਵੀਂ ਦਿੱਲੀ, 22 ਅਗੱਸਤ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਸਿਹਤ ਵਿਚ ਕੋਈ ਬਦਲਾਅ ਨਹੀਂ ਹੈ। ਉਹ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਵਿਚ ਦਾਖ਼ਲ ਹਨ। ਉਨ੍ਹਾਂ ਦਾ ਦਿੱਲੀ ਕੈਂਟ ਦੇ ਆਰਮੀ ਰਿਸਰਚ ਅਤੇ ਰੈਫ਼ਰਲ ਹਸਪਤਾਲ ਵਿਚ ਇਲਾਜ ਚਲ ਰਿਹਾ ਹੈ। ਉਥੇ ਡਾਕਟਰਾਂ ਅਨੁਸਾਰ ਪ੍ਰਣਬ ਮੁਖਰਜੀ ਦੀ ਸਥਿਤੀ ਸਥਿਰ ਹੈ। ਉਨ੍ਹਾਂ ਦੇ ਫੇਫੜਿਆਂ ਦੇ ਇਨਫੈਕਸ਼ਨ ਲਈ ਇਲਾਜ ਕੀਤਾ ਜਾ ਰਿਹਾ ਹੈ। ਇਹ ਵੀ ਦਸਿਆ ਕਿ ਉਹ ਅਜੇ ਵੀ ਵੈਂਟੀਲੇਟਰ 'ਤੇ ਹਨ। ਉਨ੍ਹਾਂ ਦੇ ਮਹੱਤਵਪੂਰਨ ਮਾਪਦੰਡਾਂ ਨੂੰ ਕਾਇਮ ਰਖਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਹਸਪਤਾਲ ਵਲੋਂ ਕਿਹਾ ਗਿਆ ਸੀ ਕਿ ਪ੍ਰਣਬ ਮੁਖਰਜੀ ਦੀ ਸਿਹਤ 'ਚ ਥੋੜਾ ਸੁਧਾਰ ਹੋ ਰਿਹਾ ਹੈ। ਪਹਿਲਾਂ, ਫੇਫੜਿਆਂ ਦੇ ਇਨਫੈਕਸ਼ਨ ਕਾਰਨ ਉਨ੍ਹਾਂ ਦੀ ਹਾਲਤ ਖ਼ਰਾਬ ਹੋਣ ਲੱਗੀ ਸੀ। ਉਹ ਪਿਛਲੇ 10 ਦਿਨਾਂ ਤੋਂ ਹਸਪਤਾਲ 'ਚ ਦਾਖ਼ਲ ਹਨ ਅਤੇ ਦਿਮਾਗ ਦੀ ਸਰਜਰੀ ਤੋਂ ਬਾਅਦ ਵੈਂਟੀਲੇਟਰ ਸਹਾIMAGEIMAGEਇਤਾ 'ਤੇ ਹੈ। ਮਾਹਰਾਂ ਦੀ ਟੀਮ ਨਿਰੰਤਰ ਉਨ੍ਹਾਂ ਦੀ ਸਥਿਤੀ 'ਤੇ ਨਜ਼ਰ ਰੱਖ ਰਹੀ ਹੈ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement