ਭਾਰਤ-ਪਾਕਿ ਸਰਹੱਦ 'ਤੇ ਮੁਕਾਬਲਾ, 5 ਨਸ਼ਾ ਤਸਕਰ ਢੇਰ
Published : Aug 23, 2020, 12:14 am IST
Updated : Aug 23, 2020, 12:14 am IST
SHARE ARTICLE
IMAGE
IMAGE

ਭਾਰਤ-ਪਾਕਿ ਸਰਹੱਦ 'ਤੇ ਮੁਕਾਬਲਾ, 5 ਨਸ਼ਾ ਤਸਕਰ ਢੇਰ

ਬੀ.ਐਸ.ਐਫ਼. ਦਾ ਸਰਚ ਆਪਰੇਸ਼ਨ ਜਾਰੀ

ਤਰਨਤਾਰਨ/ਖਾਲੜਾ, 22 ਅਗੱਸਤ (ਅਜੀਤ ਘਰਿਆਲਾ/ਗੁਰਪ੍ਰੀਤ ਸੈਡੀ) :  ਭਾਰਤ-ਪਾਕਿ ਸਰਹੱਦ ਸੈਕਟਰ ਖਾਲੜਾ ਦੀ ਢੱਲ ਚੌਕੀ ਨੇੜੇ ਸ਼ੁਕਰਵਾਰ ਦੇਰ ਰਾਤ ਬੀਐਸਐਫ਼ ਦੀ 103 ਬਟਾਲੀਅਨ ਦੇ ਜਵਾਨਾਂ ਨੇ ਸਰਹੱਦ ਪਾਰ ਕਰ ਕੇ ਆਏ ਪੰਜ ਨਸ਼ਾ ਤਸਕਰਾਂ ਨੂੰ ਮੁਕਾਬਲੇ 'ਚ ਢੇਰ ਕਰ ਦਿਤਾ। ਸੂਤਰਾਂ ਦੀ ਮੰਨੀਏ ਤਾਂ ਪੰਜ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਪਰ ਅਜੇ ਤਕ ਇਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਅਜੇ ਹੋਰ ਵੀ ਲਾਸ਼ਾਂ ਬਰਾਮਦ ਹੋ ਸਕਦੀਆਂ ਹਨ ਤੇ ਇਲਾਕੇ 'ਚ ਸਰਚ ਆਪਰੇਸ਼ਨ ਹਾਲੇ ਵੀ ਜਾਰੀ ਹੈ। ਮੌਕੇ ਤੋਂ ਬਰਾਮਦ ਦੋ ਬੈਂਗਾਂ 'ਚ 9 ਕਿਲੋ ਹੈਰੋਇਨ, 5 ਪਿਸਤੌਲ, ਇਕ ਏਕੇ-47 ਤੇ 27 ਰਾਊਂਡ ਮਿਲੇ ਹਨ। ਬੀਐਸਐਫ਼ ਅਧਿਕਾਰੀਆਂ ਵਲੋਂ ਮਾਮਲੇ ਦਾ ਪ੍ਰਗਟਾਵਾ ਅੱਜ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਬੀਐਸਐਫ਼ ਦੇ ਗੁਰਦਾਸਪੁਰ ਸੈਕਟਰ ਤਹਿਤ ਆਉਣ ਵਾਲੀ ਬੀਓਪੀ ਚੰਦੂ ਬਡਾਲਾ ਦੇ ਕੋਲ 89 ਬਟਾਲੀਅਨ ਦੇ ਜਵਾਨਾਂ ਤੇ ਐਸਟੀਐਫ਼ ਨੇ ਚਾਰ ਕਿਲੋ 290 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਪਾਕਿਸਤਾਨੀ ਤਸਕਰਾਂ ਤੋਂ ਹੈਰੋਇਨ ਮੰੰਗਵਾਉਣ ਵਾਲੇ ਸੁਖਵਿੰਦਰ ਸਿੰਘ ਨਾਮ ਦੇ ਨੌਜਵਾਨ ਨੂੰ ਕਾਬੂ ਕੀਤਾ ਗਿਆ ਸੀ।
ਬੀਐਸਐਫ਼ ਦੇ ਸੈਕਟਰ ਗੁਰਦਾਸਪੁਰ ਦੇ ਡੀਆਈਜੀ ਰਾਜੇਸ਼ ਸ਼ਰਮਾ ਨੇ ਦਸਿਆ ਕਿ ਐਸਟੀਐਫ਼ ਤੇ ਬੀਐਸਐਫ਼ ਨੇ ਸ਼ੁਕਰਵਾਰ ਨੂੰ ਸਰਹੱਦ 'ਤੇ ਕੰਡਿਆਲੀ ਤਾਰ ਦੇ ਪਾਰ ਸੰਯੁਕਤ ਸਰਚ ਆਪਰੇਸ਼ਨ ਚਲਾIMAGEIMAGEਇਆ ਸੀ। ਇਸ ਦੌਰਾਨ ਪਲਾਸਟਿਕ ਦੀ ਪਾਈ 'ਚ ਪਾ ਕੇ ਖੇਤਾਂ 'ਚ ਦਬਾਏ ਗਏ ਹੈਰੋਇਨ ਦੇ ਪੰਜ ਪੈਕੇਜ ਬਰਾਮਦ ਕੀਤੇ ਗਏ। ਹੈਰੋਇਨ ਪਿੰੰਡ ਚੰਦੂ ਵਡਾਲਾ ਦੇ ਹੀ ਰਹਿਣ ਵਾਲੇ ਨੌਜਵਾਨ ਸੁਖਵਿੰੰਦਰ ਸਿੰਘ ਕਾਲਾ ਨੇ ਪਾਕਿਸਤਾਨੀ ਤਸਕਰਾਂ ਤੋਂ ਮੰਗਵਾਈ ਸੀ ਤੇ ਖੇਤ 'ਚ ਦੱਬੀ ਹੋਈ ਮਿਲੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement