ਵਪਾਰੀਆਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦੇਵਾਂਗੇ : ਵਿੱਤ ਮੰਤਰੀ
Published : Jun 23, 2018, 11:29 pm IST
Updated : Jun 23, 2018, 11:29 pm IST
SHARE ARTICLE
Manpreet Singh Badal During Meeting
Manpreet Singh Badal During Meeting

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਦੇਸ਼ ਤੇ ਸੂਬੇ ਦੀ ਵਿਕਾਸ ਲਈ ਵਪਾਰ ਦਾ ਪ੍ਰਫੁਲਿਤ ਹੋਣਾ ਜ਼ਰੂਰੀ, ਇਸ ਲਈ ਪੰਜਾਬ ਸਰਕਾਰ ਵਪਾਰੀਆਂ...

ਬਠਿੰਡਾ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਦੇਸ਼ ਤੇ ਸੂਬੇ ਦੀ ਵਿਕਾਸ ਲਈ ਵਪਾਰ ਦਾ ਪ੍ਰਫੁਲਿਤ ਹੋਣਾ ਜ਼ਰੂਰੀ, ਇਸ ਲਈ ਪੰਜਾਬ ਸਰਕਾਰ ਵਪਾਰੀਆਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦੇਵੇਗੀ। ਉਨ੍ਹਾਂ ਅੱਜ ਸ਼ਹਿਰ ਦੀ ਨਿਊ ਕਲਾਥ ਮਾਰਕੀਟ ਐਸੋਸੀਏਸ਼ਨ ਦੇ ਆਗੂਆਂ ਤੇ ਕਪੜਾ ਵਪਾਰੀਆਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। 

ਐਸੋਸੀਏਸ਼ਨ ਦੇ ਪ੍ਰਧਾਨ ਸ਼ਾਮ ਲਾਲ, ਅਮਰ ਸਿੰਘ, ਰਾਕੇਸ਼ ਕੁਮਾਰ ਸਮੇਤ ਹੋਰਨਾਂ ਨੇ ਵਿੱਤ ਮੰਤਰੀ ਅੱਗੇ ਕਪੜਾ ਮਾਰਕੀਟ ਵਿਚ ਬਿਜਲੀ ਦੀਆਂ ਨਵੀਆਂ ਤੇ ਬੇਤਰਤੀਬੀ ਤਾਰਾਂ ਨੂੰ ਠੀਕ ਕਰਨ ਦਾ ਮਾਮਲਾ ਉਠਾਇਆ। ਉਨ੍ਹਾਂ ਵਿੱਤ ਮੰਤਰੀ ਨੂੰ ਦਸਿਆ ਕਿ ਕਪੜਾ ਮਾਰਕੀਟ ਵਾਲੀ ਜਗ੍ਹਾ ਰਿਹਾਇਸ਼ੀ ਇਲਾਕਾ ਹੈ ਜਿਸ ਕਾਰਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਉਨ੍ਹਾਂ ਮੰਗ ਕੀਤੀ ਕਿ ਉਕਤ ਖੇਤਰ ਨੂੰ ਵਪਾਰਕ ਖੇਤਰ ਐਲਾਨ ਕੀਤਾ ਜਾਵੇ। ਕਪੜਾ ਵਪਾਰੀਆਂ ਨੇ ਵਿੱਤ ਮੰਤਰੀ ਨਾਲ ਈ-ਵੇ ਬਿੱਲ ਅਤੇ ਹੋਰ ਟੈਕਸਾਂ 'ਤੇ ਵੀ ਵਿਚਾਰ-ਵਟਾਂਦਰਾ ਕੀਤਾ। ਵਿੱਤ ਮੰਤਰੀ ਨੇ ਕਪੜਾ ਵਪਾਰੀਆਂ ਦੀਆਂ ਮੁਸ਼ਕਲਾਂ ਸੁਣਨ ਬਾਅਦ ਤੁਰਤ ਸਬੰਧਤ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਦਿਤੇ। ਕਪੜਾ ਵਪਾਰੀਆਂ ਨੇ ਮੀਂਹ ਪੈਣ ਉਪਰੰਤ ਕਪੜਾ ਮਾਰਕੀਟ ਵਿਚ ਕਈ ਫ਼ੁਟ ਪਾਣੀ ਭਰਨ ਦਾ ਮਾਮਲਾ ਵੀ ਵਿੱਤ ਮੰਤਰੀ ਕੋਲ ਪ੍ਰਮੁਖਤਾ ਨਾਲ ਉਠਾਇਆ।

ਵਿੱਤ ਮੰਤਰੀ ਨੇ ਕਿਹਾ ਕਿ ਸ਼ਹਿਰ ਦੇ ਸੀਵਰੇਜ ਤੇ ਮੀਂਹ ਦੇ ਪਾਣੀ ਨੂੰ ਬਾਹਰ ਕੱਢਣ ਲਈ ਕਾਰਪੋਰੇਸ਼ਨ ਦੀ ਪੂਰੀ ਟੀਮ ਲੱਗੀ ਹੋਈ ਹੈ। ਦੋ ਕਿਲੋਮੀਟਰ ਪਾਇਪ ਲਾਇਨ ਵਿਛਾ ਦਿਤੀ ਹੈ ਅਤੇ ਬਾਕੀ ਸੱਤ ਕਿਲੋਮੀਟਰ ਖੇਤਰ 'ਚ ਪਾਇਪ ਲਾਇਨ ਵਿਛਾਉਣ ਦਾ ਕੰਮ ਚੱਲ ਰਿਹਾ ਹੈ।ਉਨ੍ਹਾਂ ਕਿਹਾ ਕਿ ਅਗਲੇ ਸਾਲ ਤਕ ਮੀਂਹ ਦੇ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕਰ ਦਿਤਾ ਜਾਵੇਗਾ ਅਤੇ ਇਸ ਸਾਲ ਵੀ ਕੋਈ ਮੁਸ਼ਕਲ ਨਹੀਂ ਆਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਲੋੜ ਪੈਣ 'ਤੇ ਦੋ ਕਿਲੋਮੀਟਰ ਪਾਈ ਪਾਇਪ ਰਾਹੀ ਮੀਂਹ ਦਾ ਪਾਣੀ ਬਾਹਰ ਕਢਿਆ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement