Kishtwar Encounter News: ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਲਗਾਤਾਰ ਦੂਜੇ ਦਿਨ ਮੁਠਭੇੜ ਜਾਰੀ, ਜੰਗਲਾਂ ਵਿੱਚ ਲੁਕੇ ਹਨ 3 ਅਤਿਵਾਦੀ
Published : May 23, 2025, 9:44 am IST
Updated : May 23, 2025, 9:44 am IST
SHARE ARTICLE
Kishtwar Encounter News in punjabi
Kishtwar Encounter News in punjabi

Kishtwar Encounter News: ਫ਼ੌਜ ਦਾ ਸਰਚ ਆਪ੍ਰੇਸ਼ਨ ਜਾਰੀ, ਬੀਤੇ ਦਿਨ ਮੁਕਾਬਲੇ ਵਿਚ ਇਕ ਜਵਾਨ ਹੋਇਆ ਸੀ ਸ਼ਹੀਦ

Kishtwar Encounter News in punjabi :  ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਸਿੰਘਪੁਰਾ ਅਤੇ ਛੱਤਰੂ ਇਲਾਕਿਆਂ ਵਿੱਚ ਫ਼ੌਜ ਦਾ ਸਰਚ ਆਪ੍ਰੇਸ਼ਨ ਪਿਛਲੇ 24 ਘੰਟਿਆਂ ਤੋਂ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ 2-3 ਅਤਿਵਾਦੀ ਇੱਥੇ ਜੰਗਲਾਂ ਵਿੱਚ ਲੁਕੇ ਹੋਏ ਹਨ। ਫ਼ੌਜ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਵੀਰਵਾਰ ਸਵੇਰੇ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਗੋਲੀਬਾਰੀ ਹੋਈ ਸੀ। ਜਿਸ ਵਿੱਚ ਇੱਕ ਸੈਨਿਕ ਸ਼ਹੀਦ ਹੋ ਗਿਆ। 

ਪੁਲਿਸ ਸੂਤਰਾਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਪੁਲਿਸ, ਭਾਰਤੀ ਫ਼ੌਜ ਅਤੇ ਅਰਧ ਸੈਨਿਕ ਬਲਾਂ ਦੁਆਰਾ ਸਾਂਝੇ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਤੋਂ ਬਾਅਦ ਜੈਸ਼-ਏ-ਮੁਹੰਮਦ (ਜੇਈਐਮ) ਦੇ ਤਿੰਨ ਤੋਂ ਚਾਰ ਅਤਿਵਾਦੀਆਂ ਦੇ ਇੱਕ ਸਮੂਹ ਦੇ ਇਲਾਕੇ ਵਿੱਚ ਫਸੇ ਹੋਣ ਦਾ ਸ਼ੱਕ ਹੈ। ਅਧਿਕਾਰੀਆਂ ਨੇ ਸਥਾਨਕ ਪੁਲਿਸ ਦੁਆਰਾ ਦਿੱਤੀ ਗਈ "ਸਹੀ ਖੁਫ਼ੀਆ ਜਾਣਕਾਰੀ" ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕੀਤੀ।

(For more news apart from 'Kishtwar Encounter News in punjabi ' Spirit, stay tune to Rozana Spokesman)


 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement