ਪੰਜਾਬ ’ਚ ਮੁੜ ਕੋਰੋਨਾ ਨਾਲ ਮੌਤਾਂ ਦਾ ਇਕ ਦਿਨ ਦਾ ਅੰਕੜਾ 200 ਤੋਂ ਪਾਰ
Published : May 23, 2021, 8:31 am IST
Updated : May 23, 2021, 8:31 am IST
SHARE ARTICLE
Corona case
Corona case

ਬਠਿੰਡਾ ਤੇ ਪਟਿਆਲਾ ’ਚ 20-20 ਮੌਤਾਂ, ਪਾਜ਼ੇਟਿਵ ਮਾਮਲਿਆਂ ’ਚ ਗਿਰਾਵਟ

ਚੰਡੀਗੜ੍ਹ (ਭੁੱਲਰ) : ਪੰਜਾਬ ’ਚ ਕੋਰੋਨਾ ਕਹਿਰ ਜਾਰੀ ਹੈ। ਮੌਤਾਂ ਦਾ ਇਕੋ ਦਿਨ ਦਾ ਅੰਕੜਾ ਮੁੜ ਕੱਲ੍ਹ 200 ਤੋਂ ਪਾਰ ਹੋ ਗਿਆ ਹੈ। ਪਿਛਲੇ ਕੁੱਝ ਦਿਨਾਂ ਚ ਇਹ ਅੰਕੜਾ 200 ਤੋਂ ਹੇਠਾਂ ਚਲਾ ਗਿਆ ਸੀ ਪਰ ਕੱਲ੍ਹ  ਫੇਰ 201 ਮੌਤਾਂ ਹੋਈਆਂ।

Corona CaseCorona Case

ਬੀਤੇ ਦਿਨ ਇਹ ਅੰਕੜਾ 175 ਸੀ। ਪਰ ਨਵੇਂ ਪਾਜ਼ੇਟਿਵ ਮਾਮਲਿਆਂ ’ਚ ਗਿਰਾਵਟ ਆ ਰਹੀ ਹੈ। ਕੱਲ੍ਹ 5421 ਮਾਮਲੇ ਦਰਜ ਕੀਤੇ ਗਏ ਹਨ। 7363 ਮਰੀਜ਼ ਕੱਲ੍ਹ  ਠੀਕ ਵੀ ਹੋਏ ਹਨ। ਕੱਲ੍ਹ ਸੱਭ ਤੋਂ ਵੱਧ ਮੌਤਾਂ ਅਕਾਲੀ ਬਠਿੰਡਾ ਤੇ ਪਟਿਆਲਾ ਜ਼ਿਲ੍ਹੇ ’ਚ 20-20 ਹੋਈਆਂ।

Corona caseCorona case

ਅੰਮ੍ਰਿਤਸਰ ’ਚ 19, ਮੋਹਾਲੀ ’ਚ 16,ਫਾਜਿਲਕਾ ਤੇ ਮੁਕਤਸਰ ’ਚ 12-12 ਮੌਤਾਂ ਹੋਈਆਂ। ਕੱਲ੍ਹ ਸੱਭ ਤੋਂ ਵੱਧ ਪਾਜ਼ੇਟਿਵ ਮਾਮਲੇ ਜ਼ਿਲ੍ਹਾ ਲੁਧਿਆਣਾ ’ਚ 542, ਮੋਹਾਲੀ ’ਚ 555, ਜਲੰਧਰ ’ਚ 445, ਬਠਿੰਡਾ ’ਚ 411 ਤੇ ਅੰਮ੍ਰਿਤਸਰ ’ਚ 400 ਆਏ। ਸੂਬੇ ’ਚ ਇਸ ਸਮੇ ਕੁਲ 61203 ਕੋਰੋਨਾ ਮਰੀਜ਼ ਇਲਾਜ ਅਧੀਨ ਹਨ। ਇਨਾ ’ਚੋਂ 1127 ਦੀ ਹਾਲਤ ਗੰਭੀਰ ਹੈ ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement