Nabha News: ਨਾਭਾ 'ਚ ਬੀਤੇ ਦਿਨੀ ਆਏ ਤੇਜ਼ ਤੂਫਾਨ ਕਾਰਨ ਬਿਜਲੀ ਬੋਰਡ ਦਾ ਹੋਇਆ ਸਵਾ ਕਰੋੜ ਰੁਪਏ ਦਾ ਨੁਕਸਾਨ, 460 ਬਿਜਲੀ ਦੇ ਡਿੱਗੇ ਖੰਭੇ
Published : Apr 23, 2025, 4:03 pm IST
Updated : Apr 23, 2025, 4:03 pm IST
SHARE ARTICLE
Stormn hits Nabha News in punjabi
Stormn hits Nabha News in punjabi

Nabha News: 125 ਟਰਾਂਸਫਾਰਮ, 66 ਕੈ.ਵੀ. ਦਾ ਟਾਵਰ ਆਇਆ ਤੂਫਾਨ ਦੀ ਚਪੇਟ ਵਿੱਚ

Stormn hits Nabha News in punjabi : ਪੰਜਾਬ ਭਰ ਦੇ ਕੁਝ ਜ਼ਿਲਿਆਂ ਵਿੱਚ  ਬੀਤੇ ਦਿਨ ਆਏ ਤੇਜ਼ ਤੂਫ਼ਾਨ ਕਾਰਨ ਬਹੁਤ ਵੱਡਾ ਨੁਕਸਾਨ ਹੋਇਆ। ਜੇਕਰ ਨਾਭਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਨਾਭਾ ਹਲਕੇ ਵਿੱਚ ਵੱਡੇ-ਵੱਡੇ ਦਰੱਖ਼ਤ ਬਿਜਲੀ ਦੀਆਂ ਤਾਰਾਂ ਤੇ ਇਸ ਤੇਜ਼ ਹਨ੍ਹੇਰੀ ਤੂਫ਼ਾਨ ਨਾਲ ਸੜਕਾਂ 'ਤੇ ਡਿੱਗ ਗਏ।

ਉੱਥੇ ਹੀ ਜੇਕਰ ਨਾਭਾ ਬਿਜਲੀ ਬੋਰਡ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਬਿਜਲੀ ਬੋਰਡ ਵਿਭਾਗ ਦਾ ਇਸ ਤੂਫ਼ਾਨ ਨਾਲ ਸਵਾ ਕਰੋੜ ਰੁਪਏ ਦਾ ਨੁਕਸਾਨ ਹੋ ਗਿਆ। ਇਸ ਤੇਜ਼ ਤੂਫ਼ਾਨ  ਕਾਰਨ ਬਿਜਲੀ ਬੋਰਡ ਵਿਭਾਗ ਦਾ 460 ਬਿਜਲੀ ਦੇ ਖੰਭੇ, 125 ਟਰਾਂਸਫਾਰਮ, 66 ਕੈ.ਵੀ. ਦਾ ਟਾਵਰ ਇਸ ਤੇਜ਼ ਤੂਫ਼ਾਨ ਨੇ ਚਕਨਾਚੂਰ ਕਰ ਦਿੱਤਾ। ਭਾਵੇਂ ਕਿ ਬਿਜਲੀ ਵਿਭਾਗ ਦੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾ ਕੇ ਮੁੜ ਬਿਜਲੀ ਨੂੰ ਸੰਚਾਰੂ ਰੂਪ ਨਾਲ ਚਾਲੂ ਕਰਨ ਲਈ ਨਾਭਾ ਹਲਕੇ ਵਿੱਚ ਠੀਕ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।

ਇਸ ਮੌਕੇ ਸ਼ਹਿਰ ਨਿਵਾਸੀ ਹਰੀਸ਼ ਕੁਮਾਰ ਅਤੇ ਸ਼ਹਿਰ ਨਿਵਾਸੀ ਰਜਨੀਸ਼ ਕੁਮਾਰ ਨੇ ਕਿਹਾ ਕਿ ਤੇਜ਼ ਤੂਫਾਨ ਦਾ ਪ੍ਰਕੋਪ ਇੰਨਾ ਜ਼ਿਆਦਾ ਸੀ ਕਿ ਸੜਕਾਂ 'ਤੇ ਦਰੱਖ਼ਤ ਡਿੱਗ ਪਏ, ਰਾਹਗੀਰਾਂ ਦਾ ਵੱਡਾ ਨੁਕਸਾਨ ਹੋਇਆ, ਵਹੀਕਲਾਂ ਦਾ ਵੀ ਨੁਕਸਾਨ ਹੋਇਆ ਹੈ।

ਉੱਥੇ ਹੀ ਬਿਜਲੀ ਬੋਰਡ ਵਿਭਾਗ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਹੈ, ਅਸੀਂ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਕਦੇ ਵੀ ਇੰਨੀ ਤੇਜ਼ੀ ਨਾਲ ਆਇਆ ਤੂਫ਼ਾਨ ਨਹੀਂ ਵੇਖਿਆ। ਇਸ ਦੀ ਤਰੀਬਤਾ ਬਹੁਤ ਤੇਜ਼ ਸੀ। ਤਕਰੀਬਨ ਸ਼ਹਿਰ ਦੀ ਲਾਈਟ ਡੇਢ ਦਿਨ ਬੰਦ ਰਹੀ ਅਤੇ ਪਿੰਡਾਂ ਦੀ ਲਾਈਟ ਤਿੰਨ ਦਿਨ ਬਾਅਦ ਆਈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement