ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰਸਿੰਘ ਨੇ ਮਹਾਂਰਾਸ਼ਟਰ ਦੇ ਗ੍ਰਹਿਮੰਤਰੀ ਵਿਰੁਧ ਅਦਾਲਤ ਦਾ ਬੂਹਾ ਖੜਕਾਇਆ
Published : Mar 23, 2021, 7:18 am IST
Updated : Mar 23, 2021, 7:18 am IST
SHARE ARTICLE
image
image

ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੇ ਮਹਾਂਰਾਸ਼ਟਰ ਦੇ ਗ੍ਰਹਿ ਮੰਤਰੀ ਵਿਰੁਧ ਅਦਾਲਤ ਦਾ ਬੂਹਾ ਖੜਕਾਇਆ


ਨਵੀਂ ਦਿੱਲੀ, 22 ਮਾਰਚ : ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੇ ਸੋਮਵਾਰ ਨੂੰ  ਸਿਖਰਲੀ ਅਦਾਲਤ ਦਾ ਰੁਖ਼ ਕਰਦਿਆਂ ਮਹਾਂਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੇ ਕਥਿਤ ਮਾੜੇ ਵਤੀਰੇ ਦੀ ਸੀਬੀਆਈ ਤੋਂ ਨਿਰਪੱਖ ਅਤੇ ਸੁਤੰਤਰ ਜਾਂਚ ਕਰਵਾਉਣ ਲਈ ਹੁਕਮ ਦੇਣ ਲਈ ਕਿਹਾ ਹੈ | 
ਪਰਮਬੀਰ ਸਿੰਘ 1988 ਬੈਚ ਦੇ ਆਈਪੀਐਸ ਅਧਿਕਾਰੀ ਹਨ | ਉਨ੍ਹਾਂ ਨੇ ਮੁੰਬਈ ਦੇ ਪੁਲਿਸ ਕਮਿਸ਼ਨਰ ਅਹੁਦੇ ਤੋਂ ਉਨ੍ਹਾਂ ਦੇ ਤਬਾਦਲੇ ਨੂੰ  'ਮਨਮਰਜ਼ੀ ਵਾਲਾ' ਅਤੇ 'ਗ਼ੈਰ ਕਾਨੂੰਨੀ' ਹੋਣ ਦਾ ਦੋਸ਼ ਲਗਾਉਂਦੇ ਹੋਏ ਇਸ ਹੁਕਮ ਨੂੰ  ਰੱਦ ਕਰਨ ਦੀ ਵੀ ਬੇਨਤੀ ਕੀਤੀ ਹੈ |  ਉਨ੍ਹਾਂ ਨੇ ਅਪਣੀ ਅਰਜ਼ੀ ਵਿਚ ਦੋਸ਼ ਲਾਉਂਦਿਆਂ ਕਿਹਾ,''ਦੇਸ਼ਮੁਖ ਨੇ ਅਪਣੇ ਘਰ 'ਤੇ ਫ਼ਰਵਰੀ 2021 ਵਿਚ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਅਣਦੇਖੀ ਕਰਦੇ 
ਹੋਏ ਅਪਰਾਧ ਖ਼ੁਫ਼ੀਆ ਇਕਾਈ, ਮੁੰਬਈ ਦੇ ਸਚਿਨ ਵਾਜੇ ਅਤੇ ਸਮਾਜ ਸੇਵਾ ਬਰਾਂਚ, ਮੁੰਬਈ ਦੇ ਏਸੀਪੀ ਸੰਜੇ ਪਾਟਿਲ ਸਹਿਤ ਹੋਰ ਪੁਲਿਸ ਅਧਿਕਾਰੀਆਂ ਨਾਲ ਬੈਠਕ ਕੀਤੀ ਅਤੇ ਉਨ੍ਹਾਂ ਨੂੰ  imageimageਹਰ ਮਹੀਨੇ 100 ਕਰੋੜ ਰੁਪੲੈ ਦੀ ਵਸੂਲੀ ਕਰਨ ਦਾ ਟੀਚਾ ਦਿਤਾ ਸੀ | ਨਾਲ ਹੀ ਵੱਖ ਵੱਖ ਸੰਸਥਾਵਾਂ ਅਤੇ ਹੋਰ ਸਰੋਤਾਂ ਤੋਂ ਵੀ ਵਸੂਲੀ ਕਰਨ ਦਾ ਹੁਕਮ ਦਿਤਾ ਸੀ |''
  ਉਨ੍ਹਾਂ ਨੇ ਦੇਸ਼ਮੁਖ ਦੇ ਮਾੜੇ ਵਤੀਰੇ ਦਾ ਪ੍ਰਗਟਾਵਾ ਕਰਨ 'ਤੇ ਬਦਲੇ ਦੀ ਕਾਰਵਾਈ ਤਹਿਤ ਉਨ੍ਹਾਂ 'ਤੇ (ਪਰਮਬੀਰ ਸਿੰਘ 'ਤੇ) ਕਿਸੇ ਵੀ ਤਰ੍ਹਾਂ ਦੀ ਸਖ਼ਤ ਕਾਰਵਾਈ ਤੋਂ ਸੁਰੱਖਿਆ ਦੇਣ ਲਈ ਅਦਾਲਤ ਨੂੰ  ਹੁਕਮ ਜਾਰੀ ਕਰਨ ਦੀ ਬੇਨਤੀ ਕੀਤੀ ਹੈ | (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement