ਪੰਜਾਬ ਵਿਚ ਬੀਤੇ 24 ਘੰਟਿਆਂ ਵਿਚ ਕੋਰੋਨਾ ਨੇ ਲਈਆਂ 58 ਹੋਰ ਜਾਨਾਂ
Published : Mar 23, 2021, 7:25 am IST
Updated : Mar 23, 2021, 7:25 am IST
SHARE ARTICLE
image
image

ਪੰਜਾਬ ਵਿਚ ਬੀਤੇ 24 ਘੰਟਿਆਂ ਵਿਚ ਕੋਰੋਨਾ ਨੇ ਲਈਆਂ 58 ਹੋਰ ਜਾਨਾਂ


ਚੰਡੀਗੜ੍ਹ, 22 ਮਾਰਚ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਕੋਰੋਨਾ ਦਾ ਕਹਿਰ ਇਕ ਦਮ ਵਧ ਰਿਹਾ ਹੈ | ਜਿਥੇ ਪਾਜ਼ੇਟਿਵ ਮਾਮਲੇ ਹਰ ਦਿਨ ਵਧ ਰਹੇ ਹਨ, ਉਥੇ ਬੀਤੇ 24 ਘੰਟਿਆਂ ਵਿਚ ਮੌਤਾਂ ਦੀ ਗਿਣਤੀ ਵੀ ਵਧੀ ਹੈ | ਇਸ ਸਮੇਂ ਦੌਰਾਨ 58 ਮੌਤਾਂ ਹੋਈਆਂ ਹਨ | ਬੀਤੇ ਦਿਨ 48 ਮੌਤਾਂ ਹੋਈਆਂ ਸਨ ਅਤੇ ਇਸ ਤਰ੍ਹਾਂ 48 ਘੰਟਿਆਂ ਵਿਚ ਮੌਤਾਂ ਦੀ ਗਿਣਤੀ 100 ਤੋਂ ਵੱਧ ਹੈ | ਬੀਤੇ 24 ਘੰਟਿਆਂ ਵਿਚ 2319 ਨਵੇਂ ਪਾਜ਼ੇਟਿਵ ਮਾਮਲੇ ਵੀ ਆਏ ਹਨ | ਮੌਤਾਂ ਦੀ ਤਾਜ਼ਾ ਗਿਣਤੀ ਅਨੁਸਾਰ ਸੱਭ ਤੋਂ ਵੱਧ 10 ਮੌਤਾਂ ਜ਼ਿਲ੍ਹਾ ਹੁਸ਼ਿਆਪੁਰ ਵਿਚ ਹੋਈਆਂ | ਇਸ ਤੋਂ ਬਾਅਦ ਜਲੰਧਰ ਵਿਚ 9, ਨਵਾਂ ਸ਼ਹਿਰ ਵਿਚ ਵੀ 9, ਅੰਮਿ੍ਤਸਰ ਵਿਚ 4, ਗੁਰਦਾਸਪੁਰ 4, ਬਠਿੰਡਾ,  ਕਪੂਰਥਲਾ ਤੇ ਤਰਨਤਾਰਨ ਵਿਚ 3-3 ਮੌਤਾਂ ਹੋਈਆਂ | ਰੋਪੜ, ਮੋਹਾਲੀ, ਲੁਧਿਆਣਾ ਵਿਚ 2-2 ਅਤੇ ਇਸੇ ਤਰ੍ਹਾਂ ਫ਼ਾਜ਼ਿਲਕਾ, ਮਾਨਸਾ, ਪਟਿਆਲਾ ਤੇ ਸੰਗਰੂਰ ਵਿਚ ਬੀਤੇ 24 ਘੰਟੇ ਵਿਚ 1-1 ਮੌਤ ਕੋਰੋਨਾ ਨਾਲ ਹੋਈ ਹੈ | ਸੱਭ ਤੋਂ ਜ਼ਿਆਦਾ ਪਾਜ਼ੇਟਿਵ ਮਾਮਲੇ ਲੁਧਿਆਣਾ ਵਿਚ 341, ਜਲੰਧਰ ਵਿਚ 309 ਅਤੇ ਜ਼ਿਲ੍ਹਾ ਮੋਹਾਲੀ ਵਿਚ 295 ਆਏ ਹਨ | 
imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement