ਬੱਚੇ ਸਾਡੇ ਕੋਲ ਆਉਂਦੇ ਹੀ ਨਹੀਂ ਸੀ, ਅਸੀਂ ਸਮਝਾਉਂਦੇ ਕਦੋਂ?- ਤੇਜਿੰਦਰ ਤੇਜਾ ਦੀ ਦਾਦੀ
Published : Feb 23, 2023, 8:20 pm IST
Updated : Feb 23, 2023, 8:20 pm IST
SHARE ARTICLE
Tejinder Teja's Grandmother
Tejinder Teja's Grandmother

ਕਿਹਾ : ਤੇਜਿੰਦਰ ਦੇ ਸਸਕਾਰ ਮੌਕੇ ਉਸ ਦੇ ਭਰਾ ਨੂੰ ਦਿੱਤੀ ਜਾਵੇ ਪੈਰੋਲ

 

ਮਹਿੰਦਪੁਰ (ਲੰਕੇਸ਼ ਤ੍ਰਿਖਾ, ਕਮਲਜੀਤ ਕੌਰ): ਬੀਤੇ ਦਿਨ ਬਸੀ ਪਠਾਣਾ ਵਿਚ ਹੋਏ ਐਨਕਾਊਂਟਰ ’ਚ ਮਾਰੇ ਗਏ ਤੇਜਿੰਦਰ ਤੇਜਾ ਦੇ ਘਰ ਪਹੁੰਚੀ ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਤੇਜਿੰਦਰ ਤੇਜਾ ਦੇ ਮਾਤਾ ਉਸ ਦੀ ਦੇਹ ਲੈਣ ਲਈ ਚੰਡੀਗੜ੍ਹ ਗਏ ਹੋਏ ਸਨ।

ਇਹ ਵੀ ਪੜ੍ਹੋ : Invest Punjab : ਕਾਰੋਬਾਰੀਆਂ ਨੇ ਪੰਜਾਬ ਸਰਕਾਰ ਦੀਆਂ ਉਦਯੋਗ ਪੱਖੀ ਨੀਤੀਆਂ ਪ੍ਰਤੀ ਭਰਿਆ ਹਾਂ-ਪੱਖੀ ਹੁੰਗਾਰਾ

ਤੇਜਿੰਦਰ ਦੇ ਦਾਦੀ ਜੀ ਨੇ ਦੱਸਿਆ ਕਿ ਉਹਨਾਂ ਦੀ ਤਿੰਨ ਸਾਲ ਤੋਂ ਆਪਣੇ ਪੋਤੇ ਨਾਲ ਮੁਲਾਕਾਤ ਜਾਂ ਗੱਲਬਾਤ ਨਹੀਂ ਹੋਈ। ਉਹਨਾਂ ਦਾ ਇਕ ਪੋਤਾ ਇੰਗਲੈਂਡ ਵਿਚ ਹੈ ਅਤੇ ਇਕ ਫਿਰੋਜ਼ਪੁਰ ਜੇਲ੍ਹ ਵਿਚ ਹੈ। ਤੇਜਿੰਦਰ ਦੇ ਦਾਦੀ ਨੇ ਸਰਕਾਰ ਨੂੰ ਗੁਹਾਰ ਲਗਾਈ ਕਿ ਤੇਜਾ ਦੇ ਅੰਤਿਮ ਸਸਕਾਰ ਮੌਕੇ ਜੇਲ੍ਹ ਵਿਚ ਬੰਦ ਉਹਨਾਂ ਦੇ ਪੋਤੇ ਗੁਰਜਿੰਦਰ ਨੂੰ ਪੈਰੋਲ ਮਿਲਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਤੇਜਿੰਦਰ ਤੇਜਾ ਨੇ ਜਿਸ ਦਾ ਕਤਲ ਕੀਤਾ ਸੀ, ਉਹ ਵੀ ਕਿਸੇ ਮਾਂ ਦਾ ਪੁੱਤ ਸੀ : ਐਸ.ਐਸ.ਪੀ. ਰਵਜੋਤ ਗਰੇਵਾਲ

ਤੇਜਾ ਦੇ ਦਾਦੀ ਨੇ ਭਾਵੁਕ ਹੋ ਕਿ ਕਿਹਾ, “ਸਾਡਾ ਮਨ ਬਹੁਤ ਦੁਖੀ ਹੈ। ਅਸੀਂ ਆਪਣੇ ਪੁੱਤਰਾਂ ਨੂੰ ਬਹੁਤ ਔਖਾ ਹੋ ਕੇ ਪਾਲਿਆ ਸੀ ਪਰ ਹਾਲਾਤ ਅਜਿਹੇ ਬਣੇ ਕਿ ਸਾਡਾ ਵਿਛੋੜਾ ਪੈ ਗਿਆ। ਸਾਡੀਆਂ ਅੱਖਾਂ ਕਦੋਂ ਦੀਆਂ ਆਪਣੇ ਪੁੱਤਰਾਂ ਨੂੰ ਉਡੀਕ ਰਹੀਆਂ ਸੀ ਪਰ ਬੱਚੇ ਸਾਡੇ ਕੋਲ ਨਹੀਂ ਆਉਂਦੇ ਸੀ। ਅਸੀਂ ਉਹਨਾਂ ਨੂੰ ਕਦੋਂ ਸਮਝਾਉਂਦੇ?”  
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement