ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਸਦ 'ਚ ਕੀਤੀ ਅਨੁਸੂਚਿਤ ਜਨਜਾਤੀ ਬਿੱਲ ਬਾਰੇ ਚਰਚਾ
Published : Dec 22, 2022, 6:04 pm IST
Updated : Dec 22, 2022, 6:04 pm IST
SHARE ARTICLE
Balbir Singh Seechewal
Balbir Singh Seechewal

ਗਰੀਬਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦਾ ਉਠਾਇਆ ਮੁੱਦਾ  

ਚੰਡੀਗੜ੍ਹ- ਸਰਦ ਰੁੱਤ ਸੈਸ਼ਲ ਦੌਰਾਨ ਅੱਜ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਗਰੀਬ ਲੋਕਾਂ ਦਾ ਮੁੱਦਾ ਚੁੱਕਿਆ ਜੋ ਕਿ ਝੁੱਗੀਆਂ ਝੌਪੜੀਆਂ ਵਿਚ ਰਹਿੰਦੇ ਹਨ। ਉਹਨਾਂ ਨੇ ਸਦਨ ਵਿਚ ਦੱਸਿਆ ਕਿ ਇਹ ਜਿਹੜੇ ਲੋਕ ਹਨ ਇਹਨਾਂ ਕੋਲ ਘਰ ਵੀ ਨਹੀਂ ਹੁੰਦੇ ਤੇ ਜਿਹੜੇ ਘਰ ਇਹ ਆਪ ਕਾਨਿਆਂ ਨਾਲ ਬਣਾਉਂਦੇ ਹਨ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਅੱਗ ਲੱਗਣ ਕਰ ਕੇ ਸੜ ਜਾਂਦੇ ਹਨ। ਉਹਨਾਂ ਨੇ ਸਦਨ ਵਿਚ ਸੰਵਿਧਾਨ (ਅਨੁਸੂਚਿਤ ਜਨਜਾਤੀ) ਆਰਡਰ (ਦੂਜੀ ਸੋਧ) ਬਿੱਲ, 2022 ਬਾਰੇ ਗੱਲ ਕੀਤੀ ਤੇ ਕਿਹਾ ਕਿ ਇਸ ਬਿੱਲ ਵਿਚ ਕਈ ਅਜਿਹੀਆਂ ਚੀਜ਼ਾਂ ਹਨ ਜੋ ਗਰੀਬਾਂ ਨੂੰ ਮਿਲਣੀਆਂ ਚਾਹੀਦੀਆਂ ਹਨ ਪਰ ਉਹਨਾਂ ਨੂੰ ਮਿਲਦੀਆਂ ਨਹੀਂ ਹਨ। 

ਉਹਨਾਂ ਬਿੱਲ ਨੂੰ ਲਿਆਉਣ ਵਾਲੇ ਮੰਤਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਬਿੱਲ ਨੂੰ ਲਿਆਉਣ ਦਾ ਫ਼ਾਇਦਾ ਵੀ ਤਾਂ ਹੀ ਹੈ ਜੇਕਰ ਇਸ ਵਿਚ ਸ਼ਾਮਲ ਚੀਜ਼ਾਂ ਗਰੀਬ ਲੋਕਾਂ ਤੱਕ ਪਹੁੰਚਾਈਆਂ ਹਨ। ਉਹਨਾਂ ਨੇ ਗਰੀਬਾਂ ਦੀ ਸਥਿਤੀ ਦੱਸਦੇ ਹੋਏ ਕਿਹਾ ਕਿ ਸਾਨੂੰ ਕਿਸੇ ਨੂੰ ਵੀ ਉਹਨਾਂ ਸਮਾਂ ਗਰੀਬੀ ਬਾਰੇ ਪਤਾ ਨਹੀਂ ਲੱਗਦਾ ਜਿਨ੍ਹਾਂ ਸਮਾਂ ਉਹ ਚੀਜ਼ਾ ਸਾਡੇ ਖ਼ੁਦ ਨਾਲ ਨਾ ਵਾਪਰੀ ਹੋਵੇ, ਉਹਨਾਂ ਕਿਹਾ ਕਿ ਗਰੀਬਾਂ ਵੱਲ ਸਾਡਾ ਧਿਆਨ ਬਹੁਤ ਘੱਟ ਜਾਂਦਾ ਹੈ ਕਿਉਂਕਿ ਅਸੀਂ ਸਭ ਅਪਣੇ ਬਾਰੇ ਹੀ ਸੋਚਦੇ ਹਾਂ ਪਰ ਇਸ ਬਿੱਲ ਵਿਚ ਜੋ ਵੀ ਚੀਜ਼ਾਂ ਲਿਖੀਆਂ ਹੋਈਆਂ ਹਨ ਉਹ ਸਭ ਗਰੀਬਾਂ ਨੂੰ ਮਿਲਣੀਆਂ ਚਾਹੀਦੀਆਂ ਹਨ ਤਾਂ ਹੀ ਇਸ ਬਿੱਲ ਨੂੰ ਲਿਆਉਣ ਦਾ ਫ਼ਾਇਦਾ ਹੈ। 


 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement