Patiala News : ਪੰਜਾਬ ਦੀ ਧੀ ਨੇ ਕੈਨੇਡਾ ਦੇ ਮਨੱਕਟੋਨ ਨੌਰਥ ਵੈਸਟ ਤੋਂ ਵਿਧਾਇਕ ਦੀ ਚੋਣ ਜਿੱਤ ਕੇ ਰਚਿਆ ਇਤਿਹਾਸ 

By : BALJINDERK

Published : Oct 22, 2024, 7:29 pm IST
Updated : Oct 22, 2024, 8:02 pm IST
SHARE ARTICLE
ਤਾਨੀਆ ਸੋਢੀ
ਤਾਨੀਆ ਸੋਢੀ

Patiala News : ਪਟਿਆਲਾ ਦੀ ਤਾਨੀਆ 49 ਮੈਂਬਰੀ ਵਿਧਾਨ ਸਭਾ ’ਚ ਜਿੱਤਣ ਵਾਲੀ ਇਕਲੌਤੀ ਭਾਰਤੀ ਬਣੀ

Patiala News : ਪਟਿਆਲਾ ਦੇ ਪਿੰਡ ਕੌਰਜੀਵਾਲਾ ਦੀ ਨੂੰਹ ਤਾਨੀਆ ਸੋਢੀ ਨੇ ਕੈਨੇਡਾ ਦੇ ਬਰੋਂਜਵਿਕ ਸੂਬੇ ਦੀ ਮਨੱਕਟੋਨ ਨੌਰਥ ਵੈਸਟ ਵਿਧਾਨ ਸਭਾ ਸੀਟ ਤੋਂ ਕੈਨੇਡਾ ਦੇ ਸਾਬਕਾ ਵਿੱਤ ਮੰਤਰੀ ਏਰੀਨ ਸਟੀਵਸ ਕੰਜਰਵੇਟਿਵ ਪਾਰਟੀ ਨੂੰ ਵੱਡੇ ਅੰਤਰ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ।

1

ਲਿਬਰਲ ਪਾਰਟੀ ਵੱਲੋਂ ਚੋਣ ਲੜ ਰਹੀ ਤਾਨੀਆ ਸੋਢੀ ਨੇ ਲਗਭਗ 47 % ਤੇ ਵਿਰੋਧੀ ਉਮੀਦਵਾਰ ਨੂੰ 43% ਦੇ ਕਰੀਬ ਵੋਟਾਂ ਪਈਆਂ। 49 ਮੈਂਬਰੀ ਵਿਧਾਨ ਸਭਾ ’ਚ ਜਿੱਤਣ ਵਾਲੀ ਉਹ ਇਕਲੌਤੀ ਭਾਰਤੀ ਹੈ। ਵੱਡੀ ਜਿੱਤ ਕਾਰਨ ਉਨ੍ਹਾਂ ਨੂੰ ਸੰਭਾਵਿਤ ਮੰਤਰੀ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ ਹੈ।

ਇਹ ਵੀ ਪੜੋ :Batala News : ਵਿਜੀਲੈਂਸ ਨੇ ਪੁਲਿਸ ਸਿਪਾਹੀ ਨੂੰ 2000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ  

ਦੱਸਣਯੋਗ ਹੈ ਕਿ ਉਹ ਹਰਿੰਦਰਪਾਲ ਸ਼ਰਮਾ ਕੌਰਜੀਵਾਲਾ ਸਾਬਕਾ ਚੇਅਰਮੈਨ ਬ੍ਰਾਹਮਣ ਭਲਾਈ ਬੋਰਡ ਪੰਜਾਬ ਅਤੇ ਬ੍ਰਾਹਮਣ ਵੈਲਫੇਅਰ ਫਰੰਟ ਪੰਜਾਬ ਦੇ ਪ੍ਰਧਾਨ ਦੀ ਨੂੰਹ ਅਤੇ ਕਿਸਾਨਾਂ ਆਗੂ ਡਾ ਦਰਸ਼ਨ ਪਾਲ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਭਤੀਜ ਨੂੰਹ ਹੈ। ਤਾਨੀਆ ਸੋਢੀ ਦੇ ਪਤੀ ਨਮਨ ਸ਼ਰਮਾ ਪੇਸ਼ੇ ਤੋਂ ਵਕੀਲ ਹਨ ਤੇ ਕਨੈਡਾ ਦੇ ਵਾਸੀ ਹਨ। ਪਟਿਆਲਾ ਦੀ ਇਸ ਧੀ ਦੀ ਇਸ ਉਪਲਬਧੀ ਤੇ ਉਨ੍ਹਾਂ ਜੱਦੀ ਪਿੰਡ ਕੌਰਜੀਵਾਲਾ ਵਿਖੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।

(For more news apart from daughter of Punjab created history by winning MLA election from Manuckton North West, Canada News in Punjabi, stay tuned to Rozana Spokesman)

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement