'Daughter's Day' 'ਤੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਬੇਟੀ ਦੀ ਕੀਤੀ ਪ੍ਰਸੰਸ਼ਾ
Published : Sep 22, 2019, 11:40 am IST
Updated : Sep 22, 2019, 11:40 am IST
SHARE ARTICLE
Captain with Daughter jai Inder
Captain with Daughter jai Inder

ਧੀਆਂ ਦੇ ਦਿਨ ‘ਤੇ ਕੈਪਟਨ ਬੋਲੇ, ਮੇਰੇ ਘਰ ਧੀ ਨੇ ਜਨਮ ਲੈ ਮੈਨੂੰ ਸੁਭਾਗਾਂ ਵਾਲਾ ਬਣਾਇਆ...

ਚੰਡੀਗੜ੍ਹ: ਅੱਜ ਧੀਆਂ ਦੇ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਪੇਜ਼ 'ਤੇ ਆਪਣੀ ਧੀ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿਚ ਉਸ ਨੇ ਇਕ ਬੱਚੇ ਨੂੰ ਆਪਣੇ ਗਲੇ ਨਾਲ ਲਗਾਇਆ ਹੋਇਆ ਹੈ।

ਪੋਸਟ ਸ਼ੇਅਰ ਕਰਦੇ ਹੋਏ ਕੈਪਟਨ ਨੇ ਲਿਖਿਆ ਹੈ, 'ਆਪਣੀ ਧੀ ਜੈਇੰਦਰ ਕੌਰ ਦੀ ਇਹ ਤਸਵੀਰ ਸਾਂਝੀ ਕਰਦੇ ਹੋਏ ਮੈਨੂੰ ਬੇਹੱਦ ਮਾਣ ਅਤੇ ਖੁਸ਼ੀ ਹੋ ਰਹੀ ਹੈ ਕਿਉਂਕਿ ਇਸ ਵਿਚ ਲੋਕਾਂ ਨਾਲ ਉਸ ਦਾ ਪਿਆਰ, ਆਪਣਾਪਨ ਦੇਖ ਕੇ ਇਕ ਪਿਤਾ ਹੋਣ ਦੇ ਨਾਤੇ ਮੈਨੂੰ ਹਮੇਸ਼ਾ ਗਰਵ ਮਹਿਸੂਸ ਹੁੰਦਾ ਹੈ। ਹਾਲ ਹੀ ਵਿਚ ਆਏ ਹੜ੍ਹਾਂ ਦੌਰਾਨ ਜੈਇੰਦਰ ਨੇ ਲੋਕਾਂ ਦੀ ਜੀਅ-ਜਾਨ ਨਾਲ ਸੇਵਾ ਕੀਤੀ।

Daughter's DayDaughter's Day

ਉਨ੍ਹਾਂ ਅੱਗੇ ਆਪਣੀ ਧੀ ਬਾਰੇ ਲਿਖਿਆ ਹੈ ਤੁਹਾਡੀ ਮੌਜੂਦਗੀ ਨੇ ਮੈਨੂੰ ਇਕ ਵਧੀਆ ਇਨਸਾਨ ਬਣਾਇਆ ਹੈ ਤੇ ਮੈਂ ਤੁਹਾਨੂੰ ਇਸ ਲਈ ਧੰਨਵਾਦ ਕਰਦਾ ਹਾਂ। ਮੈਨੂੰ ਹਾਲੇ ਵੀ ਯਾਦ ਹੈ ਕਿ ਜਿਉਂ-ਜਿਉਂ ਤੁਸੀਂ ਵੱਡੇ ਹੋ ਰਹੇ ਸੀ ਤਿਉਂ-ਤਿਉਂ ਤੁਹਾਡੇ ਅੰਦਰ ਲੋਕਾਂ ਲਈ ਨਿਮਰਤਾ ਤੇ ਪਿਆਰ ਵੀ ਵੱਧਦਾ ਜਾ ਰਿਹਾ ਸੀ ਜੋ ਮੈਨੂੰ ਹਮੇਸ਼ਾ ਵਧੀਆ ਲੱਗਿਆ ਹੈ। ਅੱਜ ਧੀਆਂ ਦੇ ਦਿਹਾੜੇ ਮੌਕੇ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦਾ ਹਾਂ ਕਿ ਮੇਰੇ ਘਰ ਤੁਸੀਂ ਜਨਮ ਲੈ ਕੇ ਮੈਨੂੰ ਸੁਭਾਗਾਂ ਵਾਲਾ ਬਣਾਇਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement