Breaking- ਵਿਧਾਨ ਸਭਾ ਵਧੀਕ ਸਕੱਤਰ ਪਕਿਸਤਾਨ ਦੌਰੇ ਦੇ ਫੰਡ ਗਬਨ ਲਈ ਜ਼ਿਮੇਵਾਰ ਪਾਇਆ
Published : Sep 22, 2018, 9:17 am IST
Updated : Sep 22, 2018, 9:18 am IST
SHARE ARTICLE
Punjab Vidhan Sabha
Punjab Vidhan Sabha

ਪੰਜਾਬ ਵਿਧਾਨ ਸਭਾ ਦੇ ਸਕੱਤਰੇਤ ਦੇ ਅਮਲਾ ਸ਼ਾਖਾ ਹੁਕਮਾਂ ਤਹਿਤ ਵਧੀਕ ਸਕੱਤਰ ਅਨਿਲ ਵਿੱਜ ਨੂੰ ਅੱਜ ਮੁਅੱਤਲ ਕਰ ਦਿੱਤਾ ਗਿਆ ਹੈ..........

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਪੰਜਾਬ ਵਿਧਾਨ ਸਭਾ ਦੇ ਸਕੱਤਰੇਤ ਦੇ ਅਮਲਾ ਸ਼ਾਖਾ ਹੁਕਮਾਂ ਤਹਿਤ ਵਧੀਕ ਸਕੱਤਰ ਅਨਿਲ ਵਿੱਜ ਨੂੰ ਅੱਜ ਮੁਅੱਤਲ ਕਰ ਦਿੱਤਾ ਗਿਆ ਹੈ।  ਅੱਜ ਜਾਰੀ ਹੋਏ ਇਕ ਹੁਕਮ ਵਿਚ ਕਿਹਾ ਗਿਆ ਹੈ ਕਿ 'ਦਫਤਰ ਦੇ ਅਧੀਨ ਕਰਮਚਾਰੀਆਂ ਨੂੰ ਗੁੰਮਰਾਹ ਕਰਨ ਅਤੇ ਦਫ਼ਤਰੀ ਪ੍ਰਸ਼ਾਸਨ ਵਿਰੁਧ ਉਕਸਾ ਕੇ ਅਨੁਸ਼ਾਸਨਹੀਣਤਾ ਪੈਦਾ ਕਰਨ ਕਰਕੇ ਉਕਤ ਅਧਿਕਾਰੀ ਨੂੰ ਸਰਕਾਰੀ ਕਰਮਚਾਰੀ (ਆਚਰਣ) ਨਿਯਮਾਵਲੀ ਦੇ ਸਬੰਧਤ ਰੂਲ ਅਧੀਨ ਗੰਭੀਰ ਦੁਰਵਿਵਹਾਰ ਲਈ ਸਪੀਕਰ ਨੇ ਪੰਜਾਬ ਸਿਵਲ ਸੇਵਾ (ਸਜ਼ਾ ਅਤੇ ਅਪੀਲ) ਰੂਲ 1970 ਦੇ ਨਿਯਮ 4 ਅਧੀਨ ਤੁਰੰਤ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ।

LetterLetter

ਨਾਲ ਹੀ ਇਹ ਵੀ ਸਪਸ਼ਟ ਆਖ ਦਿੱਤਾ ਹੈ ਕਿ ਇਹ ਅਧਿਕਾਰੀ ਸਮਰਥ ਅਧਿਕਾਰੀ ਦੀ ਪ੍ਰਵਾਨਗੀ ਤੋਂ ਬਗੈਰ ਹੈਡਕੁਆਰਟਰ ਨਹੀਂ ਛੱਡੇਗਾ। ਚਾਰਜਸ਼ੀਟ ਬਾਅਦ ਵਿਚ ਜਾਰੀ ਕੀਤੀ ਜਾਵੇਗੀ। ਭਰੋਸੇਯੋਗ ਸੂਤਰਾਂ ਦੇ ਹਵਾਲੇ ਨਾਲ ਮਿਲੀ ਇਸ ਜਾਣਕਾਰੀ ਤਹਿਤ ਸਾਬਕਾ ਜੱਜ ਵਲ਼ੋਂ ਕੀਤੀ ਗਈ ਜਾਂਚ ਵਿਚ ਵਿਧਾਨ ਸਭਾ ਵਧੀਕ ਸਕੱਤਰ ਅਨਿਲ ਵਿਜ ਪਾਕਿਸਤਾਨ ਦੌਰੇ ਦੌਰਾਨ ਫੰਡਾਂ ਦੇ ਘਪਲੇ ਲਈ ਵੀ ਜ਼ਿਮੇਵਾਰ ਕਰਾਰ ਦਿੱਤਾ ਗਿਆ ਹੈ।

LetterLetter

ਸਾਲ 2005 ਵੇਲੇ ਹੋਇਆ ਕਰੀਬ 4-5 ਲੱਖ ਦਾ ਘਪਲਾ ਹੁਣ ਵਿਆਜ ਸਣੇ ਲਗਭਗ 14-15 ਲੱਖ ਬਣ ਗਿਆ ਹੋਣ ਦੀ ਸੰਭਾਵਨਾ ਹੈ। ਮਾਮਲੇ ਦੀ ਮੁਢਲੀ ਜਾਂਚ ਕਰੀਬ ਅੱਧੀ ਦਰਜਨ ਅਧਿਕਾਰੀਆਂ ਕੋਲੋਂ  ਕੀਤੀ ਗਈ। ਪੁੱਛਗਿੱਛ (ਗਵਾਹੀਆਂ) ਵਿਚ ਵਿਜ ਨੂੰ ਗਬਨ ਲਈ ਜ਼ਿੰਮੇਵਾਰ ਨਾਮਜ਼ਦ ਕੀਤਾ ਗਿਆ ਹੈ। ਵਿਜ ਉਸ ਵੇਲੇ ਬਤੌਰ ਖੋਜ ਅਫਸਰ ਤਾਇਨਾਤ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement