TarnTaran News : ਪਿੰਡ ਝਬਾਲ ਖੁਰਦ ’ਚ ਗੁਟਕਾ ਸਾਹਿਬ ਦੀ ਬੇਅਦਬੀ, ਪਿੰਡ ਅਤੇ ਸਿੱਖ ਸੰਗਤਾਂ ’ਚ ਰੋਸ

By : BALJINDERK

Published : May 22, 2025, 3:00 pm IST
Updated : May 22, 2025, 3:01 pm IST
SHARE ARTICLE
ਪਿੰਡ ਝਬਾਲ ਖੁਰਦ ’ਚ ਗੁਟਕਾ ਸਾਹਿਬ ਦੀ ਬੇਅਦਬੀ, ਪਿੰਡ ਅਤੇ ਸਿੱਖ ਸੰਗਤਾਂ ’ਚ ਰੋਸ
ਪਿੰਡ ਝਬਾਲ ਖੁਰਦ ’ਚ ਗੁਟਕਾ ਸਾਹਿਬ ਦੀ ਬੇਅਦਬੀ, ਪਿੰਡ ਅਤੇ ਸਿੱਖ ਸੰਗਤਾਂ ’ਚ ਰੋਸ

TarnTaran News : ਪਿੰਡ ਦੀਆਂ ਨਿਕਲੀਆਂ ਦੋ ਔਰਤਾਂ, ਪੁਲਿਸ ਨੇ ਕੀਤਾ ਮਾਮਲਾ ਦਰਜ਼

TarnTaran News in Punjabi : ਤਰਨ ਤਾਰਨ ਦੇ ਪਿੰਡ ਝਬਾਲ ਖੁਰਦ ਵਿਖ਼ੇ ਬੀਤੇ ਦਿਨੀਂ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨਾਲ਼ ਪੂਰੇ ਪਿੰਡ ਅਤੇ ਸਿੱਖ ਸੰਗਤ ਵਿੱਚ ਰੋਸ ਵੇਖਣ ਨੂੰ ਮਿਲਿਆ ਸੀ ਅਤੇ ਪੁਲਿਸ ਵੱਲੋਂ ਪੂਰੇ ਸਤਿਕਾਰ ਨਾਲ਼ ਗੁਟਕਾ ਸਾਹਿਬ ਨੂੰ ਪਹਿਲਾਂ ਆਪਣੀ ਹਿਫ਼ਾਜ਼ਤ ’ਚ ਲੈ ਕੇ ਬਾਅਦ ਵਿੱਚ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਹਵਾਲੇ ਕਰ ਦਿੱਤਾ ਸੀ ਅਤੇ ਅਣਪਛਾਤੇ ਲੋਕਾਂ ’ਤੇ ਮਾਮਲਾ ਦਰਜ ਕਰ ਲਿਆ ਸੀ।

ਉਪਰੰਤ ਪਿੰਡ ਵਾਸੀਆਂ ਨੇ ਇਸ ਦੀ ਜਾਂਚ ਖ਼ੁਦ ਆਰੰਭ ਕੀਤੀ ਅਤੇ ਰਾਤ ਤੱਕ ਪਿੰਡ ਵਾਲਿਆਂ ਨੇ ਗੁਟਕਾ ਸਾਹਿਬ ਦੇ ਅਰੋਪੀਆਂ ਦੀ ਪਹਿਚਾਣ ਕਰ ਲਈ ਹੈ।  ਜਾਂਚ ’ਚ ਪਿੰਡ ਦੀਆਂ ਦੋ ਔਰਤਾਂ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਸੀ। ਅੱਜ ਪਿੰਡ ਵਾਸੀਆਂ ਨੇ ਗੁਰਦੁਆਰਾ ਸਾਹਿਬ ਇਕੱਠੇ ਹੋ ਕੇ ਫ਼ੈਸਲਾ ਲਿਆ ਕਿ ਬੇਅਦਬੀ ਕਰਨ ਵਾਲੇ ਅਰੋਪੀਆਂ ਨੂੰ ਪੁਲਿਸ ਹਵਾਲੇ ਕੀਤਾ ਗਿਆ।

1

ਪਿੰਡ ਵਾਸੀਆਂ ਨਾਲ਼ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਬੀਤੇ ਦਿਨ ਬੇਅਦਬੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਲੱਭ ਰਹੇ ਹਾਂ ਅਤੇ ਰਾਤ ਤੱਕ ਅਸੀਂ ਆਪਣੇ ਤੌਰ ’ਤੇ ਇਸਦੀ ਖੋਜ ਕਰਕੇ ਇਹ ਪਤਾ ਲੱਗਾ ਲਿਆ ਕਿ ਉਹਨਾਂ ਦੇ ਪਿੰਡ ਦੀਆਂ ਔਰਤਾਂ ਵਾਲੀ ਭੁਲੇਖੇ ਨਾਲ਼ ਗੁਟਕਾ ਸਾਹਿਬ ਪਾੜ ਕੇ ਰੂੜੀਆਂ ’ਤੇ ਸੁੱਟ ਦਿੱਤਾ ਗਿਆ ਹੈ। ਅੱਜ ਇਹਨਾਂ ਵੱਲੋ ਮੰਨਿਆ ਵੀ ਗਿਆ ਕਿ ਉਹਨਾਂ ਕੋਲੋਂ ਗ਼ਲਤੀ ਹੋਈ ਹੈ ਜਿਸ ’ਤੇ ਪਿੰਡ ਦੀ ਸਹਿਮਤੀ ਨਾਲ਼ ਇਹਨਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਇਹ ਆਪਸ ਵਿੱਚ ਨੂੰਹ ਸੱਸ ਹਨ। ਜਿਸਦੀ ਵੀ ਗ਼ਲਤੀ ਹੋਈ ਉਸ ’ਤੇ ਕਾਰਵਾਈ ਕੀਤੀ ਜਾਵੇਗੀ। 

 (For more news apart from Gutka Sahib in village Jhabal Khurd, questions from village and Sikhs News in Punjabi, stay tuned to Rozana Spokesman)

Location: India, Punjab, Tarn Taran

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement