ਪਿੰਡ ਚੱਕ ਬਾਮੂ ਦੇ ਵਿਅਕਤੀ ਦੀ ਨਿਊਯਾਰਕ ’ਚ ਕੋਰੋਨਾ ਨਾਲ ਮੌਤ
Published : Apr 22, 2020, 9:02 am IST
Updated : Apr 22, 2020, 9:02 am IST
SHARE ARTICLE
File Photo
File Photo

ਉੱਪ ਮੰਡਲ ਦਸੂਹਾ ਦੇ ਬੇਟ ਇਲਾਕੇ ਦੇ ਪਿੰਡ ਚੱਕ ਬਾਮੂ ਦੇ ਇਕ ਵਿਅਕਤੀ ਦੀ ਅਮਰੀਕਾ (ਨਿਊਯਾਰਕ) ’ਚ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਹੋਈ।

ਗੜ੍ਹਦੀਵਾਲਾ, 21 ਅਪ੍ਰੈਲ (ਹਰਪਾਲ ਸਿੰਘ) : ਉੱਪ ਮੰਡਲ ਦਸੂਹਾ ਦੇ ਬੇਟ ਇਲਾਕੇ ਦੇ ਪਿੰਡ ਚੱਕ ਬਾਮੂ ਦੇ ਇਕ ਵਿਅਕਤੀ ਦੀ ਅਮਰੀਕਾ (ਨਿਊਯਾਰਕ) ’ਚ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਹੋਈ। ਮ੍ਰਿਤਕ ਦੀ ਪਛਾਣ ਮਨਜੀਤ ਸਿੰਘ ਉਰਫ਼ ਬਿੱਟੂ (47) ਪੁੱਤਰ ਸ਼ਿੰਗਾਰਾ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਜੀਤ ਸਿੰਘ ਨੇ ਦਸਿਆ ਕਿ ਮਨਜੀਤ ਸਿੰਘ ਕਰੀਬ 20 ਸਾਲ ਪਹਿਲਾ ਰੋਜ਼ੀ ਰੋਟੀ ਕਮਾਉਣ ਅਮਰੀਕਾ ਗਿਆ ਸੀ।

File photoFile photo

ਉਥੇ ਉਹ ਅਪਣੀ ਪਤਨੀ ਦਲਜੀਤ ਕੋਰ ਸਮੇਤ ਤਿੰਨ ਬਚਿਆਂ ਨਾਲ ਰਹਿੰਦਾ ਸੀ ਤੇ ਟੈਕਸੀ ਚਲਾਉਣ ਦਾ ਕੰਮ ਕਰਦਾ ਸੀ। ਕੁੱਝ ਦਿਨਾਂ ਤੋਂ ਕੋਰੋਨਾਵਾਇਰਸ ਨਾਲ ਪੀੜਤ ਹੋਣ ਕਾਰਨ ਉਸ ਦਾ ਇਲਾਜ ਨਿਊਯਾਰਕ ਦੇ ਜਮਾਇਕਾ ਹਸਪਤਾਲ ’ਚ ਚੱਲ ਰਿਹਾ ਸੀ, ਜਿਸ ਦੌਰਾਨ ਲੰਘੇ ਕਲ ਉਸ ਦੀ ਮੌਤ ਹੋ ਗਈ।ਇਸ ਦੁਖਦ ਘਟਨਾ ਦੀ ਸੂਚਨਾ ਮਿਲਦਿਆ ਹੀ ਪਿੰਡ ਚੱਕ ਬਾਮੂ ਵਿਚ ਸੋਗ ਦੀ ਲਹਿਰ ਦੌੜ ਗਈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement