ਬਟਾਲਾ: ਸ਼ਗਨ ਵਾਲੇ ਦਿਨ ਲੜਕੀ ਵਾਲਿਆਂ ਨੇ ਵਿਆਹ ਤੋਂ ਕੀਤਾ ਇਨਕਾਰ
Published : Mar 22, 2026, 5:53 pm IST
Updated : Mar 22, 2026, 5:54 pm IST
SHARE ARTICLE
Batala: On the day of Shagan, the girl's parents refused to marry her
Batala: On the day of Shagan, the girl's parents refused to marry her

ਦੋਹਾਂ ਧਿਰਾਂ ਨੇ ਇੱਕ ਦੂਜੇ ਉੱਤੇ ਲਗਾਈਆਂ ਤੋਹਮਤਾਂ

ਬਟਾਲਾ: ਬਟਾਲਾ ਦੇ ਗਾਂਧੀ ਨਗਰ ਕੈਂਪ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ। ਇੱਕ ਪਾਸੇ ਲੜਕਾ ਪਰਿਵਾਰ ਵਿਆਹ ਦੀਆਂ ਤਿਆਰੀਆਂ ਕਰਕੇ ਬੈਠਾ ਹੈ ਅਤੇ ਜਦ ਲੜਕੀ ਦਾ ਪਰਿਵਾਰ ਸ਼ਗਨ ਲੈ ਕੇ ਆਉਂਦਾ ਹੈ ਤਾਂ ਕਿਸੇ ਗੱਲ ਨੂੰ ਲੈ ਕੇ ਦੋਹਾਂ ’ਚ ਬਹਿਸਬਾਜ਼ੀ ਹੋ ਜਾਂਦੀ ਹੈ, ਜਿਸ ਤੋਂ ਬਾਅਦ ਲੜਕੀ ਪਰਿਵਾਰ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਵਿਆਹ ਦੇ ਐਨ ਅਖੀਰਲੇ ਮੌਕੇ ਤੇ ਵਿਆਹ ਤੋਂ ਜਵਾਬ ਹੋ ਜਾਣ ਤੇ ਲੜਕਾ ਪਰਿਵਾਰ ਭਾਰੀ ਨਮੋਸ਼ੀ ਝੱਲ ਰਿਹਾ ਹੈ ਅਤੇ ਇਨਸਾਫ ਲਈ ਉਸਨੇ ਥਾਣਾ ਸਿਵਲ ਲਾਈਨ ਦੀ ਪੁਲ ਚੌਂਕੀ ਸਿੰਬਲ ਵਿਖੇ ਦਰਖਾਸਤ ਦਿੱਤੀ ਹੈ।

ਲੜਕੇ ਪਰਿਵਾਰ ਨੇ ਲੜਕੀ ਵਾਲਿਆਂ ਤੇ ਵਿਆਹ ਤੋਂ ਪਹਿਲਾਂ ਧਰਮ ਬਦਲਣ ਦੇ ਦੋਸ਼ ਲਗਾਏ ਹਨ ਜਦਕਿ ਲੜਕੀ ਪਰਿਵਾਰ ਨੇ ਧਰਮ ਬਦਲਾਉਣ ਦੇ ਦੋਸ਼ਾਂ ਨੂੰ ਮੁਢੋ ਨਕਾਰਦਿਆਂ ਲੜਕੇ ਦਾ ਸ਼ਰਾਬੀ ਹੋਣਾ ਦੱਸਿਆ ਹੈ। ਪੀੜਤ ਸ਼ਿਵਨੰਦਨ ਕੁਮਾਰ ਵਾਸੀ ਗਾਂਧੀ ਕੈਂਪ ਨੇ ਦੱਸਿਆ ਕਿ ਉਸ ਦਾ ਕਰੀਬ ਤਿੰਨ ਮਹੀਨੇ ਪਹਿਲਾਂ ਰਿਸ਼ਤਾ ਹੋਇਆ ਸੀ ਅਤੇ 20 ਮਾਰਚ ਨੂੰ ਵਿਆਹ ਦਾ ਦਿਨ ਮਿਥਿਆ ਗਿਆ ਸੀ। ਉਸ ਨੇ ਦੱਸਿਆ ਕਿ ਉਹਨਾਂ ਨੇ ਲੜਕੀ ਲਈ ਵਰੀ ਵੀ ਬਣਾਈ ਹੋਈ ਸੀ ਅਤੇ ਲੜਕੀ ਦੀ ਹਰ ਖਹਿਸ਼ ਪਹਿਲਾਂ ਹੀ ਪੂਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ, ਪਰ 19 ਮਾਰਚ ਨੂੰ ਸ਼ਗਨ ਵਾਲੇ ਦਿਨ ਲੜਕੀ ਦੇ ਭਰਾ ਨੇ ਘਰ ਆਣ ਕੇ ਉਹਨਾਂ ਨਾਲ ਮਾੜਾ ਚੰਗਾ ਬੋਲਿਆ ਅਤੇ ਬੁਰਾ ਵਰਤਾਓ ਕੀਤਾ। ਸ਼ਿਵ ਨੰਦਨ ਨੇ ਦੱਸਿਆ ਕਿ ਲੜਕੀ ਦਾ ਪਰਿਵਾਰ ਉਸਨੂੰ ਧਰਮ ਬਦਲਣ ਲਈ ਮਜਬੂਰ ਕਰ ਰਿਹਾ ਸੀ ਅਤੇ ਜਦ ਉਸਨੇ ਧਰਮ ਨਾ ਬਦਲਿਆ ਤਾਂ ਉਹਨਾਂ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ।

ਲੜਕੇ ਦੀ ਭੈਣ ਕਮਲਜੀਤ ਨੇ ਦੱਸਿਆ ਕਿ ਉਹਨਾਂ ਨੇ ਵਿਆਹ ਨੂੰ ਲੈ ਕੇ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਸਨ ਅਤੇ ਘਰ ਵਿੱਚ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਸੀ ਪਰ ਐਨ ਮੌਕੇ ਤੇ ਆਣ ਕੇ ਲੜਕੀ ਵਾਲਿਆਂ ਨੇ ਨਾਂਹ ਕਰ ਦਿੱਤੀ ਹੈ ਜਿਸ ਨਾਲ ਉਹਨਾਂ ਨੂੰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।

ਉਧਰ ਲੜਕੀ ਦੇ ਭਰਾ ਨੇ ਦੱਸਿਆ ਕਿ ਜਦ ਉਹ ਸ਼ਗਨ ਲੈ ਕੇ ਗਏ ਤਾਂ ਲੜਕੇ ਨੇ ਸ਼ਰਾਬ ਪੀਤੀ ਹੋਈ ਸੀ। ਉਸ ਨੇ ਦੱਸਿਆ ਕਿ ਜਦ ਉਹਨਾਂ ਨੇ ਇਸ ਸਬੰਧੀ ਲੜਕੇ ਦੇ ਪਰਿਵਾਰ ਨਾਲ ਗੱਲ ਕਰਨੀ ਚਾਹੀਦੀ ਤਾਂ ਅੱਗੋਂ ਲੜਕੇ ਵਾਲਿਆਂ ਨੇ ਉਹਨਾਂ ਨਾਲ ਝਗੜਨਾ ਸ਼ੁਰੂ ਕਰ ਦਿੱਤਾ। ਲੜਕੀ ਦੇ ਭਰਾ ਨੇ ਕਿਹਾ ਕਿ ਉਹਨਾਂ ਨੇ ਧਰਮ ਬਦਲਣ ਬਾਰੇ ਕੋਈ ਵੀ ਅਜਿਹੀ ਸ਼ਰਤ ਨਹੀਂ ਸੀ ਰੱਖੀ। ਉਹਨਾਂ ਕਿਹਾ ਕਿ ਲੜਕੇ ਦਾ ਚਰਿੱਤਰ ਠੀਕ ਨਾ ਹੋਣ ਕਾਰਨ ਉਹਨਾਂ ਨੇ ਵਿਆਹ ਤੋਂ ਇਨਕਾਰ ਕੀਤਾ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement