Fazilka News : ਫ਼ਾਜ਼ਿਲਕਾ ਦੇ ਪਿੰਡ ਮਲਕਪੁਰਾ ’ਚ ਨੌਜਵਾਨ ਦਾ ਕਤਲ 

By : BALJINDERK

Published : Mar 22, 2025, 12:47 pm IST
Updated : Mar 22, 2025, 1:39 pm IST
SHARE ARTICLE
 ਫ਼ਾਜ਼ਿਲਕਾ ਦੇ ਪਿੰਡ ਮਲਕਪੁਰਾ ’ਚ ਨੌਜਵਾਨ ਦਾ ਕਤਲ 
ਫ਼ਾਜ਼ਿਲਕਾ ਦੇ ਪਿੰਡ ਮਲਕਪੁਰਾ ’ਚ ਨੌਜਵਾਨ ਦਾ ਕਤਲ 

Fazilka News : ਕਣਕ ਦੀ ਫ਼ਸਲ ’ਚ ਮਿਲੀ ਲਾਸ਼, ਫ਼ੋਰੈਂਸਿਕ ਟੀਮ ਜਾਂਚ ’ਚ ਜੁਟੀ  

Fazilka News in Punjabi : ਵਿਧਾਨਸਭਾ ਹਲਕਾ ਬੱਲੂਆਣਾ ਦੇ ਪਿੰਡ ਮਲੂਕਪੁਰਾ ਵਾਸੀ ਅਤੇ ਅਬੋਹਰ ਦੇ ਬਸ ਸਟੈਂਡ ਨਜ਼ਦੀਕ ਮੋਟਰਸਾਈਕਲ ਇਲੈਕਟ੍ਰੀਸ਼ਨ ਦਾ ਕੰਮ ਕਰਦੇ ਕਰੀਬ 38 ਸਾਲਾਂ ਖੁਸ਼ਹਾਲ ਚੰਦ ਦੀ ਲਾਸ਼ ਪਿੰਡ ਮਲੁਕਪੁਰਾ ਨੇੜਿਓਂ ਲੰਘਦੀ ਨਹਿਰ ਦੇ ਨਾਲ ਕਣਕ ਦੇ ਖੇਤਾਂ ’ਚੋਂ ਮਿਲੀ ਹੈ ਜਦਕਿ ਇਸਦਾ ਮੋਟਰਸਾਈਕਲ ਘਟਨਾ ਵਾਲੀ ਥਾਂ ਦੇ ਨੇੜੇ ਹੀ ਸੜਕ ’ਤੇ ਡਿੱਗਿਆ ਮਿਲਿਆ। 

1

ਰਾਤ ਘਰੇ ਨਾ ਪਹੁੰਚਣ ’ਤੇ ਪਰਿਵਾਰ ਵਾਲੇ ਕਰੀਬ 11 ਵਜੇ ਉਸਦੀ ਭਾਲ ਕਰਦੇ ਰਹੇ । ਕਰੀਬ 12 ਵਜੇ ਮੋਟਰਸਾਈਕਲ ਬਰਾਮਦ ਹੋਇਆ ਤਾਂ ਉਸਦੀ ਭਾਲ ਕੀਤੀ ਤਾਂ ਲਾਸ਼ ਬਰਾਮਦ ਹੋਈ। ਸਵੇਰੇ ਮੌਕੇ ’ਤੇ ਡੀਐਸਪੀ (ਡੀ)  ਬਲਕਾਰ ਸਿੰਘ ਟੀਮ ਨਾਲ ਪਹੁੰਚੇ ਅਤੇ ਫੋਰੈਸਿਕ ਟੀਮ ਵੀ ਪਹੁੰਚੀ।

1

ਡੀਐਸਪੀ (ਡੀ) ਬਲਕਾਰ ਸਿੰਘ ਨੇ ਦੱਸਿਆ ਕਿ ਪੁਲਿਸ ਜਾਂਚ ਕਰ ਰਹੀ ਹੈ। ਰਾਤ ਨੂੰ ਘਰ ਵਾਪਸੀ ਦੌਰਾਨ ਇਹ ਹਾਦਸਾ ਹੋਇਆ। ਸਿਰ ਅਤੇ ਹੋਰ ਸਰੀਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਗਏ ਹਨ। ਮ੍ਰਿਤਕ ਦੇ ਭਰਾ ਰਮੇਸ਼ ਚੰਦ ਨੇ ਦੱਸਿਆ ਕਿ ਰਾਤ ਨੂੰ ਉਸਦੇ ਭਰਾ ਦਾ ਕੋਈ ਕਤਲ ਕਰ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਸੀ। 

(For more news apart from Youth murdered in Malakpura village of Fazilka News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement