ਲੋਹੀਆਂ 'ਚ ਪਿਤਾ ਨਾਲ ਐਕਟਿਵਾ 'ਤੇ ਜਾ ਰਹੇ 5 ਸਾਲ ਦੇ ਬੱਚੇ ਗੁਰਜੋਤ ਸਿੰਘ ਦੀ ਹਾਦਸੇ 'ਚ ਹੋਈ ਮੌਤ

By : JAGDISH

Published : Feb 22, 2026, 2:23 pm IST
Updated : Feb 22, 2026, 2:23 pm IST
SHARE ARTICLE
5-year-old Gurjot Singh, who was riding an Activa with his father, died in an accident in Lohian.
5-year-old Gurjot Singh, who was riding an Activa with his father, died in an accident in Lohian.

ਐਕਟਿਵਾ ਦਾ ਸੰਤੁਲਨ ਵਿਗੜਨ ਕਾਰਨ ਵਾਪਰਿਆ ਹਾਦਸਾ

ਜਲੰਧਰ : ਲੋਹੀਆਂ ਵਿੱਚ ਬਣ ਰਹੇ ਫਲਾਈਓਵਰ ਦੀ ਸਰਵਿਸ ਲੇਨ ਦੇ ਨੇੜੇ ਵਾਪਰੇ ਇਕ ਦਰਦਨਾਕ ਹਾਦਸੇ ਦੌਰਾਨ 5 ਸਾਲ ਦੇ ਬੱਚੇ ਗੁਰਜੋਤ ਸਿੰਘ ਦੀ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਚਾ ਆਪਣੇ ਪਿਤਾ ਨਾਲ ਐਕਟਿਵਾ ’ਤੇ ਜਾ ਰਿਹਾ ਸੀ ਅਤੇ ਰਸਤੇ ’ਚ ਟੋਆ ਆਉਣ ਕਾਰਨ ਐਕਟਿਵਾ ਦਾ ਸੰਤੁਲਨ ਵਿਗੜ ਗਿਆ ਅਤੇ ਬੱਚਾ ਐਕਟਿਵਾ ਤੋਂ ਉਛਲ ਕੇ ਸੜਕ ’ਤੇ ਡਿੱਗ ਗਿਆ। ਜਿਸ ਤੋਂ ਬਾਅਦ ਬੱਚਾ ਪਿੱਛੇ ਆ ਰਹੇ ਟਰੱਕ ਦੇ ਅਗਲੇ ਟਾਇਰ ਹੇਠ ਆ ਗਿਆ ਜਦਿਕ ਸਕੂਟਰ ਚਾਲਕ ਪਿਤਾ ਸ਼ੀਤਲ ਸਿੰਘ ਸੜਕ ਦੇ ਦੂਜੇ ਪਾਸ ਡਿੱਗ ਗਿਆ।
ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਗੁਰਜੋਤ ਸਿੰਘ ਨੂੰ ਟਰੱਕ ਦੇ ਟਾਇਰ ਹੇਠੋਂ ਕੱਢਿਆ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬੱਚੇ ਦੀ ਮੌਤ ਨਾਲ ਪੂਰੇ ਨਵਾਂ ਪਿੰਡ ਖਾਲੇਵਾਲ ਅਤੇ ਇਲਾਕੇ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਜਦਕਿ ਪੂਰੇ ਪਰਿਵਾਰ ਵਿੱਚ ਬੱਚੇ ਦੀ ਮੌਤ ਨਾਲ ਹਾਹਾਕਾਰ ਮੱਚ ਗਿਆ ਸੀ। ਬੱਚੇ ਦੇ ਪਰਿਵਾਰ ਨੇ ਪੁਲਿਸ ਨੂੰ ਟਰੱਕ ਚਾਲਕ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਪੁਲਿਸ ਨੇ ਟਰੱਕ ਚਾਲਕ ਬਾਬੂ ਰਾਮ ਅਤੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਪੁਲਿਸ ਨੇ ਦੱਸਿਆ ਕਿ ਟਰੱਕ ਨਾਸਿਕ ਤੋਂ ਜਲੰਧਰ ਜਾ ਰਿਹਾ ਸੀ। ਪੁਲਿਸ ਦਾ ਕਹਿਣਾ ਹੈ ਕਿ ਪੀੜਤ ਪਰਿਵਾਰ ਦੇ ਬਿਆਨਾਂ ਅਨੁਸਾਰ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement