ਪੁਣੇ ਸੀਰਮ ਇੰਸਟੀਚਿਊਟ ਕੈਂਪਸ 'ਚ ਅੱਗ ਲੱਗਣ ਕਾਰਨ ਪੰਜ ਲੋਕਾਂ ਦੀ ਮੌਤ
Published : Jan 22, 2021, 1:16 am IST
Updated : Jan 22, 2021, 1:16 am IST
SHARE ARTICLE
IMAGE
IMAGE

ਪੁਣੇ ਸੀਰਮ ਇੰਸਟੀਚਿਊਟ ਕੈਂਪਸ 'ਚ ਅੱਗ ਲੱਗਣ ਕਾਰਨ ਪੰਜ ਲੋਕਾਂ ਦੀ ਮੌਤ

 

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਘਟਨਾ ਦੀ ਜਾਂਚ ਦੇ ਦਿਤੇ ਹੁਕਮ

ਪੁਣੇ, 21 ਜਨਵਰੀ : ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੀ ਉਸ ਇਮਾਰਤ ਵਿਚੋਂ ਪੰਜ ਸੜੀਆਂ ਲਾਸ਼ਾਂ ਬਰਾਮਦ ਹੋਈਆਂ, ਜਿਥੇ ਦੁਪਹਿਰ ਨੂੰ ਅੱਗ ਲੱਗੀ ਸੀ | ਫਾਇਰ ਵਿਭਾਗ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ |
ਇਸ ਤੋਂ ਪਹਿਲਾਂ, ਭਾਰਤੀ ਸੀਰਮ ਇੰਸਟੀਚਿਊਟ ਦੇ ਸੀਈਓ ਅਦਾਰ ਪੂਨਾਵਾਲਾ ਨੇ ਕਿਹਾ ਕਿ ਅੱਗ ਲੱਗਣ ਦੀ ਘਟਨਾ ਨਾਲ ਕੋਵਿਸ਼ਿਲਡ ਟੀਕਿਆਂ ਦੇ ਨਿਰਮਾਣ ਕਾਰਜ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਹੈ |
ਕੋਵਿਡ-19 ਦੇ ਦੇਸ਼ ਵਿਆਪੀ ਟੀਕਾਕਰਨ ਪ੍ਰੋਗਰਾਮ ਲਈ, 'ਕੋਵਿਸ਼ਿਲਡ' ਟੀਕਾ ਸੀਰਮ ਇੰਸਟੀਚਿਊਟ ਦੇ ਮੰਜਰੀ ਸੈਂਟਰ ਵਿਚ ਹੀ ਤਿਆਰ ਕੀਤਾ ਜਾ ਰਿਹਾ ਹੈ | ਸੂਤਰਾਂ ਨੇ ਦਸਿਆ ਕਿ ਜਿਹੜੀ ਇਮਾਰਤ ਨੂੰ ਅੱਗ ਲੱਗੀ ਸੀਰਮ ਸੈਂਟਰ ਉਸਾਰੀ ਅਧੀਨ ਉਸ ਜਗ੍ਹਾ ਦਾ ਹਿੱਸਾ ਹੈ ਅਤੇ ਇਹ ਕੋਵੀਸ਼ਿਲਡ ਨਿਰਮਾਣ ਯੂਨਿਟ ਤੋਂ ਇਕ ਕਿਲੋਮੀਟਰ ਦੀ ਦੂਰੀ 'ਤੇ ਹੈ, ਇਸ ਲਈ ਅੱਗ ਨੇ ਕੋਵੀਸ਼ਿਲਡ ਟੀਕੇ ਦੀ ਉਸਾਰੀ 'ਤੇ ਕੋਈ ਅਸਰ ਨਹੀਂ ਪਾਇਆ |
ਇਸ ਤੋਂ ਪਹਿਲਾਂ ਪੂਨਾਵਾਲਾ ਨੇ ਟਵੀਟ ਕੀਤਾ, Tਤੁਹਾਡੀ ਚਿੰਤਾ ਅਤੇ ਪ੍ਰਾਰਥਨਾਵਾਂ ਲਈ ਸਾਰਿਆਂ ਦਾ ਧਨਵਾਦ | ਹੁਣ ਤਕ ਦੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅੱਗ ਵਿਚ ਕੋਈ ਵਿਅਕਤੀ ਮਾਰਿਆ ਨਹੀਂ ਗਿਆ ਅਤੇ ਨਾ ਹੀ ਕੋਈ ਹੋਰ ਜ਼ਖ਼ਮੀ ਹੋ ਗਿਆ ਜਦਕਿ ਇਮਾਰਤ ਦੀਆਂ ਕੁਝ ਮੰਜ਼ਲਾਂ ਅੱਗ ਨਾਲ ਨੁਕਸਾਨੀਆਂ ਗਈਆਂ | 
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਕਿਹਾ ਕਿ ਰਾਜ ਸਰਕਾਰ ਨੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦਿਤੇ ਹਨ |
ਡਿਪਟੀ ਕਮਿਸ਼ਨਰ ਪੁਲਿਸ ਨਮਰਤਾ ਪਾਟਿਲ ਨੇ 'ਪੀਟੀਆਈ-ਭਾਸ਼ਾ' ਨੂੰ ਦਸਿਆ ਕਿ ਲਗਭਗ 3 ਵਜੇ ਸੀਰਮ ਇੰਸਟੀਚਿਊਟ ਦੇ ਅਹਾਤੇ ਵਿਚ ਸਥਿਤ ਐਸਈਜ਼ੈੱਡ 3 ਇਮਾਰਤ ਦੀ ਚੌਥੀ ਅਤੇ ਪੰਜਵੀਂ ਮੰਜ਼ਿਲ 'ਤੇ ਅੱਗ ਲੱਗੀ | ਉਨ੍ਹਾਂ ਕਿਹਾ ਕਿ ਨੌਾ ਲੋਕਾਂ ਨੂੰ ਇਮਾਰਤ ਵਿਚੋਂ ਬਾਹਰ ਕੱਢਿਆ ਗਿਆ ਹੈ | ਘਟਨਾ ਦੀ ਵਾਇਰਲ ਵੀਡੀਉ ਵਿਚ ਇਮਾਰਤ ਵਿਚੋਂ ਧੂੰਆਂ ਉਠਦਾ ਦਿਖਾਈ ਦੇ ਰਿਹਾ ਹੈ | (ਪੀਟੀਆਈ)
ਫਾਇਰ ਵਿਭਾਗ ਦੇ ਇਕ ਅਧਿਕਾਰੀ ਨੇ ਦਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ | ਅਧਿਕਾਰੀ ਨੇ ਦਸਿਆ ਕਿ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫ਼ੋਰਸ (ਐਨਡੀਆਰਐਫ਼) ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ |
ਪੁਣੇ ਦੇ ਸਾਬਕਾ ਪੁਲਿਸ ਕਮਿਸ਼ਨਰ ਅਮਿਤਾਭ ਗੁਪਤਾ ਨੇ ਕਿਹਾ ਕਿ ਜਿਸ ਇਮਾਰਤ ਵਿਚ ਅੱਗ ਲੱਗੀ ਸੀ, ਉਥੇ ਫਸੇ ਸਾਰੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ | ਇਸ ਘਟਨਾ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ ਸੀ | (ਪੀਟੀਆਈ)

ਡੱਬੀimageimage

ਪੁਣੇ, 21 ਜਨਵਰੀ: ਮਹਾਰਾਸ਼ਟਰ ਦੇ ਪੁਣੇ ਵਿਚ ਸਥਿਤ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐਸਆਈਆਈ) ਦੇ ਟਰਮੀਨਲ ਵਨ ਗੇਟ 'ਤੇ ਵੀਰਵਾਰ ਨੂੰ ਅੱਗ ਲੱਗੀ | ਇਸ ਦੇ ਨਾਲ ਹੀ ਅੱਗ ਬੁਝਾਉਣ ਲਈ 10 ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ | ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ |

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement