ਬਿਜਲੀ ਦਾ ਕਰੰਟ ਲੱਗਣ ਨਾਲ ਵਾਈ-ਫਾਈ ਟੈਕਨੀਸ਼ੀਅਨ ਦੀ ਮੌਤ
Published : Dec 21, 2025, 10:08 pm IST
Updated : Dec 21, 2025, 10:08 pm IST
SHARE ARTICLE
Wi-Fi technician dies of electrocution
Wi-Fi technician dies of electrocution

ਵਾਈ-ਫਾਈ ਦੀ ਸ਼ਿਕਾਇਤ ਠੀਕ ਕਰਨ ਦੌਰਾਨ ਲੋਹੇ ਦੀ ਪੌੜੀ ਫਸੀ ਬਿਜਲੀ ਦੀਆਂ ਤਾਰਾਂ 'ਚ

ਗੁਰਦਾਸਪੁਰ: ਫਤਿਹਗੜ ਚੂੜੀਆਂ ’ਚ ਉਸ ਵੇਲੇ ਸ਼ੋਕ ਦੀ ਲਹਿਰ ਦੌੜ ਗਈ, ਜੱਦੋਂ ਨੈਟ ਪਲਸ ਕੰਪਨੀ ਦੇ ਡੀਲਰ ਹੈਪੀ ਜੋਨ ਹੰਸ ਦੀ ਇੱਕ ਕੰਪਲੇਂਟ ਠੀਕ ਕਰਦਿਆਂ, ਉਸ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਇਸ ਸਬੰਧੀ ਮ੍ਰਿਤਕ ਦੇ ਪਿਤਾ ਡਾ. ਯੂਸਫ ਹੰਸ ਅਤੇ ਮੌਕੇ ’ਤੇ ਮੌਜੂਦ ਮੁਲਾਜਮ ਹੈਰੀ ਮਸੀਹ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਜਨਾਲਾ ਰੋਡ ਫਤਿਹਗੜ੍ਹ ਚੂੜੀਆਂ ਵਿਖੇ ਵਾਈ ਫਾਈ ਦੀ ਕੰਪਲੇਂਟ ਠੀਕ ਕਰਨ ਗਿਆ ਸੀ। ਇਸ ਦੌਰਾਨ ਲੋਹੇ ਦੀ ਪੌੜੀ ਅਚਾਨਕ ਬਿਜਲੀ ਦੀਆਂ ਤਾਰਾਂ ਨਾਲ ਲੱਗ ਗਈ, ਜਿਸ ਨਾਲ ਉਹ ਹੇਠਾਂ ਡਿਗ ਪਿਆ। ਉਸ ਨੂੰ ਨਜ਼ਦੀਕ ਇੱਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਜੋਨ ਹੰਸ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਬੇਟਾ­ 2 ਬੇਟੀਆਂ ਅਤੇ ਪਿਤਾ ਛੱਡ ਗਿਆ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਮ੍ਰਿਤਕ ਹੰਸ ਦੀ ਖਬਰ ਸੁਣਦਿਆਂ ਹਸਪਤਾਲ ਜਾ ਰਿਹਾ ਰਿਸ਼ਤੇਦਾਰ ਵੀ ਹਾਦਸੇ ’ਚ ਹੋਇਆ ਜ਼ਖਮੀ

ਗੌਰਤਲਬ ਹੈ ਕਿ ਮ੍ਰਿਤਕ ਜੌਨ ਹੈਪੀ ਹੰਸ ਦੀ ਮੌਤ ਦੀ ਖਬਰ ਸੁਣਦਿਆਂ ਹੀ ਉਨਾਂ ਦੇ ਸਕੇ ਸਬੰਧੀ ਪ੍ਰੇਮ ਮਸੀਹ ਡੀ ਜੇ ਵਾਲਾ ਅਤੇ ਉਸ ਦਾ ਬੇਟਾ ਸੋਨੂੰ ਮਸੀਹ ਵਾਸੀ ਫਤਿਹਗੜ ਚੂੜੀਆਂ ਅਜਨਾਲਾ ਰੋਡ ਹਸਪਤਾਲ ਜਾ ਰਹੇ ਸੀ ਤਾਂ ਅਚਾਨਕ ਇੱਕ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ, ਜਿਸ ਨਾਲ ਮੋਟਰਸਾਈਕਲ ਸਵਾਰ ਪ੍ਰੇਮ ਮਸੀਹ ਜ਼ਖਮੀ ਹੋ ਗਿਆ। ਉਸ ਨੂੰ ਵੀ ਉਸੇ ਹੀ ਹਸਪਤਾਲ ਇਲਾਜ ਲਈ ਲਿਆਂਦਾ ਗਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement