ਸ਼ਰਾਰਤੀ ਅਨਸਰ ਨਹੀਂ ਆ ਰਹੇ ਬਾਜ, ਫਿਰ ਲਿਖੇ ਮਿਲੇ ਖਾਲਿਸਤਾਨ ਪੱਖੀ ਨਾਅਰੇ 
Published : Nov 21, 2020, 11:26 am IST
Updated : Nov 21, 2020, 11:26 am IST
SHARE ARTICLE
Khalistan Slogans
Khalistan Slogans

ਸਥਾਨਕ ਪੁਲਿਸ ਘਟਨਾ ਸਥਾਨ 'ਤੇ ਸਥਿਤੀ ਦਾ ਜਾਇਜ਼ਾ ਲੈਣ ਤੁਰੰਤ ਪਹੁੰਚੀ

ਚੰਡੀਗੜ੍ਹ - ਪੰਜਾਬ ਵਿਚ ਇਕ ਵਾਰ ਫਿਰ ਖਾਲਿਸਤਾਨ ਦੇ ਨਾਅਰਿਾਂ ਨੂੰ ਲੈ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲਿਆ ਹੈ। ਸ਼ਰਾਰਤੀ ਅਨਸਰ ਆਪਣੀਆਂ ਹਰਕਤਾਂ ਨੂੰ ਲੈ ਕੇ ਬਾਜ ਨਹੀਂ ਆ ਰਹੇ ਤੇ ਇਕ ਵਾਰ ਫਿਰ ਦੇਰ ਰਾਤ ਸ਼ਰਾਰਤੀ ਅਨਸਰਾਂ ਵਲੋਂ ਬਹਿਰਾਮ-ਮਾਹਿਲਪੁਰ ਮੁੱਖ ਸੜਕ ਉੱਪਰ ਪੈਂਦੇ ਪਿੰਡ ਠੁਆਣਾ ਵਿਖੇ ਧਾਰਮਿਕ ਥਾਂ ਦੀ ਕੰਧ ਉੱਪਰ, ਅੱਡਾ ਖੜੌਦੀ ਵਿਖੇ ਇਕ ਪੈਲੇਸ ਦੇ ਚਾਰ ਸਥਾਨਾਂ 'ਤੇ ਅਤੇ ਅੱਡਾ ਪਾਲਦੀ ਦੇ ਸੜਕ ਉੱਪਰ ਪੈਂਦੇ ਡੇਰਾ ਬਾਬਾ ਮੰਗਲ ਦਾਸ ਉੱਪਰ ਖ਼ਾਲਿਸਤਾਨ ਪੱਖੀ ਨਾਅਰੇ ਲਿਖ ਕੇ ਸਥਾਨਕ ਇਲਾਕੇ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

Khalistan SlogansKhalistan Slogans

ਇਸ ਸਬੰਧ ਵਿਚ ਸਵੇਰ 8.30 ਵਜੇ ਪਤਾ ਲੱਗਣ 'ਤੇ ਸਥਾਨਕ ਪੁਲਿਸ ਘਟਨਾ ਸਥਾਨ 'ਤੇ ਸਥਿਤੀ ਦਾ ਜਾਇਜ਼ਾ ਲੈਣ ਪਹੁੰਚ ਗਏ। ਇਸ ਦੇ ਨਾਲ ਹੀ ਦੱਸ ਦਈਏ ਕਿ ਥਾਣਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਖੇੜਾ ਵਿਚ ਵੀ ਖਾਲਿਸਤਾਨ ਦੇ ਨਾਅਰੇ ਲਿਖੇ ਹੋਏ ਦੇਖਣ ਨੂੰ ਮਿਲੇ ਹਨ। ਦਰਅਸਲ ਪਿੰਡ ਖੇੜਾ ਦੇ ਬਾਹਰਵਾਰ ਅਕਾਲ ਅਕੈਡਮੀ ਦੀ ਕੰਧ 'ਤੇ ਅਣਪਛਾਤੇ ਵਿਅਕਤੀਆਂ ਵਲੋਂ ਖ਼ਾਲਿਸਤਾਨੀ ਪੱਖੀ ਨਾਅਰੇ ਲਿਖੇ ਗਏ ਹਨ। ਇਹ ਨਾਅਰੇ ਅਕੈਡਮੀ ਦੇ ਬਾਹਰ ਬਣੇ ਚੌਕੀਦਾਰ ਦੇ ਕਮਰੇ ਦੀਆਂ ਕੰਧਾਂ 'ਤੇ ਲਿਖੇ ਗਏ ਹਨ। 

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement