Punjab News : ‘ਆਪ' ਸਰਕਾਰ ਵਲੋਂ ਲੋਕ ਭਲਾਈ ਕੈਂਪਾਂ ਤੇ ਰੋਕ ਲਗਾਏ ਜਾਣ 'ਤੇ ਭਾਜਪਾ ਵਫਦ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ

By : BALJINDERK

Published : Aug 21, 2025, 9:09 pm IST
Updated : Aug 21, 2025, 9:10 pm IST
SHARE ARTICLE
ਆਪ ਸਰਕਾਰ ਵਲੋਂ ਲੋਕ ਭਲਾਈ ਕੈਂਪਾਂ ਤੇ ਰੋਕ ਲਗਾਏ ਜਾਣ ਤੇ ਭਾਜਪਾ ਵਫਦ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ
ਆਪ ਸਰਕਾਰ ਵਲੋਂ ਲੋਕ ਭਲਾਈ ਕੈਂਪਾਂ ਤੇ ਰੋਕ ਲਗਾਏ ਜਾਣ ਤੇ ਭਾਜਪਾ ਵਫਦ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ

Punjab News : ਭਾਜਪਾ ਵਲੋਂ ਲਗਾਏ ਜਾ ਰਹੇ ਜਨ ਹਿਤੈਸ਼ੀ ਕੈਂਪਾਂ ਨੂੰ ਜ਼ਬਰਦਸਤੀ ਰੋਕਣਾ ਮਾਨ ਸਰਕਾਰ ਦੀ ਤਾਨਾਸ਼ਾਹੀ ਸੋਚ ਦੀ ਨਿਸ਼ਾਨੀ - ਅਸ਼ਵਨੀ ਸ਼ਰਮਾ

Punjab News in Punjabi : ਮੋਦੀ ਵਲੋਂ ਗਰੀਬਾਂ, ਬੇਰੋਜ਼ਗਾਰਾਂ, ਕਿਸਾਨਾਂ, ਦਲਿਤਾਂ, ਮਹਿਲਾਵਾਂ ਅਤੇ ਨੌਜਵਾਨਾ ਦੀ ਭਲਾਈ ਵਾਸਤੇ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਪੰਜਾਬ ਚ ਪੂਰੀ ਤਰ੍ਹਾਂ ਲਾਗੂ ਕਰਵਾਉਣ 'ਚ ਆਮ ਆਦਮੀ ਪਾਰਟੀ ਫੇਲ ਸਾਬਿਤ ਹੋਈ ਅਤੇ ਜਦ ਓਹੀ ਸਕੀਮਾਂ ਨੂੰ ਭਾਜਪਾ ਕਾਨੂੰਨੀ ਤਰੀਕੇ ਨਾਲ ਉਨ੍ਹਾਂ ਵਰਗਾਂ ਤੱਕ ਪਹੁੰਚਾ ਰਹੀ ਹੈ ਤਦ ਭਗਵੰਤ ਮਾਨ ਸਰਕਾਰ ਉਸ ’ਚ ਅੜਿੱਕਾ ਬਣ ਭਾਜਪਾ ਵਰਕਰ ਨੂੰ ਗਿਰਫਤਾਰ ਕਰ ਰਹੀ ਹੈ। ਇਹ ਦੋਸ਼ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕਰਨ ਉਪਰੰਤ ਰਾਜ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਗਾਏ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਮ ਲੋਕਾਂ ਦੀ ਭਲਾਈ ਲਈ ਚਲਾਈਆਂ ਗਈਆਂ ਯੋਜਨਾਵਾਂ ਦਾ ਲਾਭ ਪੰਜਾਬੀਆਂ ਤੱਕ ਨਾ ਪਹੁੰਚੇ, ਇਸ ਲਈ ਸੂਬੇ ਵਿੱਚ ਭਾਜਪਾ ਵੱਲੋਂ ਲਗਾਏ ਜਾ ਰਹੇ ਕੈਂਪਾਂ ਨੂੰ ਧੱਕੇਸ਼ਾਹੀ ਨਾਲ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ-ਹਿਤੈਸ਼ੀ ਯੋਜਨਾਵਾਂ ਚਾਹੇ ਉਹ ਗਰੀਬਾਂ ਲਈ ਸਿਹਤ ਸਹੂਲਤਾਂ ਹੋਣ ਜਾਂ ਕਿਸਾਨਾਂ ਤੇ ਮਹਿਲਾਵਾਂ ਲਈ ਸਹਾਇਤਾ, ਮਾਨ ਸਰਕਾਰ ਇਨ੍ਹਾਂ ਸਕੀਮਾਂ ਨੂੰ ਜਨਤਾ ਤੱਕ ਪਹੁੰਚਣ ਤੋਂ ਜ਼ਬਰਦਸਤੀ ਰੋਕ ਰਹੀ ਹੈ।

ਇਸ ਧੱਕੇਸ਼ਾਹੀ ਦੇ ਵਿਰੋਧ ਵਿੱਚ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਕੇਵਲ ਸਿੰਘ ਢਿੱਲੋਂ, ਰਾਣਾ ਗੁਰਮੀਤ ਸਿੰਘ ਸੋਢੀ, ਡਾ ਸੁਭਾਸ਼ ਸ਼ਰਮਾ, ਅਨਿਲ ਸਰੀਨ, ਰਾਕੇਸ਼ ਰਾਠੌਰ, ਜਗਮੋਹਨ ਸਿੰਘ ਰਾਜੂ, ਪਰਮਿੰਦਰ ਸਿੰਘ ਬਰਾੜ, ਐਨ ਕੇ ਵਰਮਾ ਅਤੇ ਵਿਨੀਤ ਜੋਸ਼ੀ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਵੀ ਸੌਂਪਿਆ। ਸ਼ਰਮਾ ਨੇ ਕਿਹਾ ਕਿ ਮਾਨ ਸਰਕਾਰ ਲੋਕਾਂ ਨੂੰ ਕੇਂਦਰ ਦੀਆਂ ਸੁਵਿਧਾਵਾਂ ਤੋਂ ਵਾਂਝਾ ਰੱਖਣ ਲਈ ਤਾਨਾਸ਼ਾਹੀ ਹਥਕੰਡੇ ਵਰਤ ਰਹੀ ਹੈ। ਜੋ ਸਰਕਾਰ ਆਪਣੇ ਹੀ ਲੋਕਾਂ ਨੂੰ ਸਿਹਤ ਕਾਰਡ, ਸਕਾਲਰਸ਼ਿਪ, ਕਿਸਾਨੀ ਸਹਾਇਤਾ ਤੋਂ ਰੋਕਦੀ ਹੈ, ਉਹ ਸਰਕਾਰ ਨਹੀਂ, ਲੋਕਾਂ ਦੇ ਸੁਪਨਿਆਂ ਦੀ ਕਾਤਲ ਹੈ।

ਸ਼ਰਮਾ ਨੇ ਚੇਤਾਵਨੀ ਦਿੱਤੀ ਕਿ ਭਾਜਪਾ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਕਿਸੇ ਵੀ ਹੱਦ ਤੱਕ ਜਾਵੇਗੀ। ਜੇਕਰ ਮਾਨ ਸਰਕਾਰ ਨੇ ਆਪਣੀ ਜ਼ਬਰਦਸਤੀ ਨਾ ਰੋਕੀ ਤਾਂ ਪੰਜਾਬ ਦੀ ਧਰਤੀ ਵੱਡੇ ਆੰਦੋਲਨ ਦੀ ਗਵਾਹ ਬਣੇਗੀ ਅਤੇ ਇਹ ਸਰਕਾਰ ਲੋਕਾਂ ਦੇ ਗੁੱਸੇ ਹੇਠ ਕੰਬਦੀ ਨਜ਼ਰ ਆਵੇਗੀ। ਸ਼ਰਮਾ ਦਾ ਕਹਿਣਾ ਸੀ ਕਿ ਰਾਜਪਾਲ ਨੇ ਭਾਜਪਾ ਵਲੋਂ ਉਠਾਏ ਗਏ ਮੁੱਦੇ ’ਤੇ ਗੰਭੀਰਤਾ ਨਾਲ ਚਰਚਾ ਕਰਨ ਦਾ ਭਰੋਸਾ ਦਿੱਤਾ ਹੈ।

 (For more news apart from BJP delegation meets Governor over AAP government's ban on public welfare camps News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement