ਕਿਸਾਨ ਅੰਦੋਲਨ ਵ੍ਹਾਈਟ ਹਾਊਸ ਸਾਹਮਣੇ ਮੁੜ ਸ਼ੁਰੂ
Published : Jun 21, 2021, 1:10 am IST
Updated : Jun 21, 2021, 1:10 am IST
SHARE ARTICLE
image
image

ਕਿਸਾਨ ਅੰਦੋਲਨ ਵ੍ਹਾਈਟ ਹਾਊਸ ਸਾਹਮਣੇ ਮੁੜ ਸ਼ੁਰੂ

ਵਾਸ਼ਿੰਗਟਨ ਡੀਸੀ, 20 ਜੂਨ (ਗਿੱਲ): ਹਰਜੀਤ ਸਿੰਘ ਹੁੰਦਲ ਦੀ ਅਗਵਾਈ ਵਿਚ ਕਿਸਾਨਾਂ ਦੀ ਹਮਾਇਤ ਵਿਚ ਮੁੜ ਵ੍ਹਾਈਟ ਹਾਊਸ ਸਾਹਮਣੇ ਕਿਸਾਨ ਅੰਦੋਲਨ ਸ਼ੁਰੂ ਕਰ ਦਿਤਾ ਹੈ ਜਿਸ ਦੀ ਅਗਵਾਈ ਵਰਜੀਨੀਆ ਤੋਂ ਹਰਜੀਤ ਸਿੰਘ ਦੀ ਸਰਪ੍ਰਸਤੀ ਵਿਚ ਸ਼ੁਰੂ ਕੀਤੀ ਗਈ ਹੈ। 
ਉਨ੍ਹਾਂ ਕਿਹਾ ਕਿ ਹੁਣ ਸਾਨੂੰ ਮੋਦੀ ਤੋਂ ਕਾਨੂੰਨ ਵਾਪਸ ਕਰਵਾਉਣ ਦੀ ਲੋੜ ਨਹੀਂ ਹੈ। ਸਾਡਾ ਮੁੱਖ ਨਿਸ਼ਾਨਾ ਸੱਤਾ ਤੋਂ ਮੁਕਤ ਮੋਦੀ ਨੂੰ ਕਰਨਾ ਹੈ ਜਿਸ ਦੀ ਸ਼ੁਰੂਆਤ ਯੂ.ਪੀ. ਤੋਂ ਕੀਤੀ ਜਾਵੇਗੀ। ਇਹ ਸਰਕਾਰ ਘੱਟ ਗਿਣਤੀਆਂ ਦੀ ਦੁਸ਼ਮਣ ਤੇ ਕਿਸਾਨਾਂ ਦੀ ਤਬਾਹੀ ਵਾਲੀ ਸਰਕਾਰ ਹੈ। ਇਸ ਨੂੰ ਕਦੇ ਵੀ ਮਾਫ਼ ਨਹੀਂ ਕੀਤਾ ਜਾਵੇਗਾ। ਕਿਸਾਨ ਅਪਣੇ ਹੱਕ ਲੈਣੇ ਜਾਣਦੇ ਹਨ। ਅੱਜ ਦੇ ਜਥੇ ਵਿਚ ਧਰਮ ਸਿੰਘ ਗੁਰਾਇਆ, ਅਮਰੀਕ ਸਿੰਘ ਨਾਗੀ, ਕਾਮਰੇਡ ਜਗਜੀਤ ਸਿੰਘ, ਹਰਜੀਤ ਸਿੰਘ ਹੁੰਦਲ ਆਦਿ ਨੇ ਸ਼ਮੂਲੀਅਤ ਕਰ ਕੇ ਮੋਰਚੇ ਨੂੰ ਮੁੜ ਸੁਰਜੀਤ ਕੀਤਾ ਹੈ।

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement