ਸੋਧ ਲਈ ਬਣਾਈ ਕਮੇਟੀ ਨਵੀਆਂ ਗ਼ਲਤੀਆਂ 'ਚ ਉਲਝੀ
Published : Jun 21, 2018, 11:09 pm IST
Updated : Jun 21, 2018, 11:09 pm IST
SHARE ARTICLE
PSEB
PSEB

ਪੰਜਾਬ ਸਰਕਾਰ ਵਲੋਂ ਪੰਜਾਬ ਸਕੂਲ ਸਿਖਿਆ ਬੋਰਡ ਦੀ 12ਵੀਂ ਦੀ ਇਤਿਹਾਸ ਦੀ ਨਵੀਂ ਪ੍ਰਕਾਸ਼ਤ ਪੁਸਤਕ ਵਿਚ ਸੋਧ ਲਈ ਬਣਾਈ ਰੀਵਿਊ ਕਮੇਟੀ ਗ਼ਲਤੀਆਂ ਦੀ ...

ਚੰਡੀਗੜ੍ਹ, ਪੰਜਾਬ ਸਰਕਾਰ ਵਲੋਂ ਪੰਜਾਬ ਸਕੂਲ ਸਿਖਿਆ ਬੋਰਡ ਦੀ 12ਵੀਂ ਦੀ ਇਤਿਹਾਸ ਦੀ ਨਵੀਂ ਪ੍ਰਕਾਸ਼ਤ ਪੁਸਤਕ ਵਿਚ ਸੋਧ ਲਈ ਬਣਾਈ ਰੀਵਿਊ ਕਮੇਟੀ ਗ਼ਲਤੀਆਂ ਦੀ ਘੁੰਮਣਘੇਰੀ ਵਿਚ ਖ਼ੁਦ ਹੀ ਫਸ ਕੇ ਰਹਿ ਗਈ ਹੈ। ਪੁਸਤਕ ਬਾਰੇ ਅੰਤਮ ਫ਼ੈਸਲਾ ਲੈਣ ਲਈ ਕਮੇਟੀ ਦੀ ਰੱਖੀ ਮੀਟਿੰਗ ਕਿਸੇ ਸਿੱਟੇ 'ਤੇ ਨਾ ਪੁੱਜ ਸਕੀ ਪਰ ਪਾਬੰਦੀ ਦਾ ਫ਼ੈਸਲਾ ਅਗਲੀ ਮੀਟਿੰਗ ਤਕ ਬਰਕਰਾਰ ਰੱਖਣ 'ਤੇ ਸਹਿਮਤੀ ਜ਼ਰੂਰ ਬਣ ਗਈ ਹੈ। ਕਮੇਟੀ ਨੇ ਅਗਲੀ ਮੀਟਿੰਗ ਪੰਜ ਜੁਲਾਈ ਨੂੰ ਸੱਦ ਲਈ ਹੈ।

ਸਕੂਲ ਬੋਰਡ ਦੀ 12ਵੀਂ ਦੀ ਇਤਿਹਾਸ ਦੀ ਨਵੀਂ ਤੇ ਪੁਰਾਣੀ ਪੁਸਤਕ ਦੇ ਸਿਲੇਬਸ ਨੂੰ ਲੈ ਕੇ ਇੰਨਾ 'ਘਾਲਾ-ਮਾਲਾ' ਪੈ ਗਿਆ ਹੈ ਕਿ ਹੋਰ ਵਿਵਾਦ ਖੜੇ ਹੋਣ ਤੋਂ ਬਚਾਅ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਮੇਟੀ ਦੇ ਚੇਅਰਮੈਨ ਇਤਿਹਾਸਕਾਰ ਕਿਰਪਾਲ ਸਿੰਘ 'ਤੇ ਮੀਡੀਆ ਨਾਲ ਗੱਲਬਾਤ ਕਰਨ ਦੀ ਪਾਬੰਦੀ ਲਗਾਉਣ ਦੀ ਨੌਬਤ ਆ ਗਈ ਹੈ। ਪ੍ਰੋ. ਕਿਰਪਾਲ ਸਿੰਘ ਨਾਲ ਮੀਟਿੰਗ ਤੋਂ ਬਾਅਦ ਫ਼ੋਨ 'ਤੇ ਗੱਲਬਾਤ ਕਰਨੀ ਚਾਹੀ ਤਾਂ ਫ਼ੋਨ ਸੁਣਨ ਵਾਲੀ ਮਹਿਲਾ ਨੇ ਕਿਹਾ, 'ਪ੍ਰੋਫ਼ੈਸਰ ਸਾਹਿਬ ਕਹਿ ਰਹੇ ਹਨ ਮੈਂ ਕੋਈ ਵੀ ਫ਼ੋਨ ਨਹੀਂ ਲੈ ਰਿਹਾ। ਕੈਪਟਨ ਸਾਹਿਬ ਨੇ ਮੀਡੀਆ ਨਾਲ ਗੱਲਬਾਤ ਕਰਨ 'ਤੇ ਮਨਾਹੀ ਕਰ ਰੱਖੀ ਹੈ।'

ਬੋਰਡ ਕੰਪਲੈਕਸ ਵਿਚ ਅੱਜ ਦੀ ਹੋਈ ਮੀਟਿੰਗ ਵੀ ਇੰਨੀ ਗੁਪਤ ਰੱਖੀ ਗਈ ਕਿ ਮੈਂਬਰਾਂ ਤੋਂ ਬਿਨਾਂ ਕਿਸੇ ਹੋਰ ਨੂੰ ਅੰਦਰ ਨਹੀਂ ਜਾਣ ਦਿਤਾ ਗਿਆ। ਮੀਟਿੰਗ ਦੀ ਕਾਰਵਾਈ ਜਿਹੜੀ ਕਿ ਪਿਛਲੀ ਵਾਰ ਅਕਾਦਮਕ ਬ੍ਰਾਂਚ ਦੀ ਡਾਇਰੈਕਟਰ ਦੇ ਸਟਾਫ਼ ਵਲੋਂ ਟਾਈਪ ਕੀਤੀ ਗਈ ਸੀ, ਵੀ ਅੱਜ ਕਮੇਟੀ ਦੇ ਇਕ ਸੀਨੀਅਰ ਮੈਂਬਰ ਦੇ ਨਿਜੀ ਸਹਾਇਕ ਨੇ ਹੀ ਨੋਟ ਕੀਤੀ ਹੈ।  ਉਚ ਭਰੋਸੇਯੋਗ ਸੂਤਰਾਂ ਦਾ ਦਸਣਾ ਹੈ ਕਿ ਕਮੇਟੀ ਨੇ 12ਵੀਂ ਕਲਾਸ ਦੀ ਇਤਿਹਾਸ ਦੀ ਪੁਰਾਣੀ ਪੁਸਤਕ ਜੋ ਸਕੂਲ ਵਿਦਿਆਰਥੀਆਂ ਨੂੰ ਪੜ੍ਹਨ ਦੀ ਸਲਾਹ ਦਿਤੀ ਗਈ ਸੀ, ਬਾਰੇ ਵਿਚਾਰ ਕਰਨ ਦੀ ਅੱਜ ਵੀ ਲੋੜ ਨਹੀਂ ਸਮਝੀ ਗਈ।

ਉਂਜ ਕਮੇਟੀ ਇਸ ਫ਼ੈਸਲੇ 'ਤੇ ਪਹੁੰਚੀ ਹੈ ਕਿ ਨਵੀਂ ਪੁਸਤਕ ਨੂੰ ਅਗਲੀ ਮੀਟਿੰਗ ਵਿਚ ਇਕ ਵਾਰ ਹੋਰ ਘੋਖਣ ਤੋਂ ਬਾਅਦ ਰੀਪੋਰਟ ਤਿਆਰ ਕਰ ਕੇ ਸਰਕਾਰ ਨੂੰ ਸੌਂਪ ਦਿਤੀ ਜਾਵੇ। ਜ਼ਿਕਰਯੋਗ ਹੈ ਕਿ ਇਤਿਹਾਸ ਦੀ ਨਵੀਂ ਪੁਸਤਕ ਵਿਚੋਂ ਸਿੱਖ ਇਤਿਹਾਸ ਮਨਫ਼ੀ ਹੋਣ ਦਾ ਮਾਮਲਾ ਵਿਵਾਦਾਂ ਵਿਚ ਘਿਰਨ ਤੋਂ ਬਾਅਦ ਰੋਸ ਪੈਦਾ ਹੋ ਗਿਆ ਸੀ ਜਿਸ ਦੇ ਸਿੱਟੇ ਵਜੋਂ ਸਰਕਾਰ ਨੂੰ ਨਵੀਂ ਪੁਸਤਕ ਵਿਚ ਗ਼ਲਤੀਆਂ ਦੀ ਸੋਧ ਲਈ ਰੀਵਿਊ ਕਮੇਟੀ ਦਾ ਗਠਨ ਕਰਨਾ ਪੈ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਵਲੋਂ ਮਾਮਲੇ ਨੂੰ ਕਾਫ਼ੀ ਤੂਲ ਦਿਤੀ ਗਈ ਸੀ।

ਇਹ ਮਾਮਲਾ ਵੀ ਭਖ ਗਿਆ ਸੀ ਕਿ ਕਮੇਟੀ ਨੇ ਪੁਰਾਣੀ ਪੁਸਤਕ ਪੜ੍ਹਨ ਦੀ ਸਿਫ਼ਾਰਸ਼ ਅਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਕੀਤੀ ਹੈ। ਕਮੇਟੀ ਦੇ ਇਕ ਸੀਨੀਅਰ ਮੈਂਬਰ ਨੇ ਅਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦਸਿਆ ਕਿ ਅੱਜ ਦੀ ਮੀਟਿੰਗ ਵਿਚ ਹੋਈ ਚਰਚਾ ਪੰਜ ਜੁਲਾਈ ਦੀ ਮੀਟਿੰਗ ਵਿਚ ਅੱਗੇ ਤੁਰੇਗੀ ਅਤੇ ਉਸੇ ਦਿਨ ਆਖ਼ਰੀ ਰੀਪੋਰਟ ਪੇਸ਼ ਕਰ ਦਿਤੀ ਜਾਵੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement