ਮਨੁੱਖ ਰਹਿਤ ਫ਼ਾਟਕ ਨੂੰ ਪੱਕੇ ਤੋਰ 'ਤੇ ਕੀਤਾ ਬੰਦ
Published : Jun 21, 2018, 11:19 pm IST
Updated : Jun 21, 2018, 11:19 pm IST
SHARE ARTICLE
Man Made Gate
Man Made Gate

 ਬਠਿੰਡਾ ਰਾਜਪੁਰਾ ਰੇਲ ਮਾਰਗ ਉਪਰ ਤਪਾ ਜੇਠੂਕੇ ਲਾਗੇ ਰੇਲਵੇ ਵਿਭਾਗ ਨੇ ਇਕ ਮਨੁੱਖੀ ਰਹਿਤ ਫਾਟਿਕ ਨੂੰ ਪੱਕੇ ਤੋਰ 'ਤੇ ਬੰਦ ਕਰਕੇ ਉਕਤ .....

ਬਠਿੰਡਾ (ਦਿਹਾਤੀ) :  ਬਠਿੰਡਾ ਰਾਜਪੁਰਾ ਰੇਲ ਮਾਰਗ ਉਪਰ ਤਪਾ ਜੇਠੂਕੇ ਲਾਗੇ ਰੇਲਵੇ ਵਿਭਾਗ ਨੇ ਇਕ ਮਨੁੱਖੀ ਰਹਿਤ ਫਾਟਿਕ ਨੂੰ ਪੱਕੇ ਤੋਰ 'ਤੇ ਬੰਦ ਕਰਕੇ ਉਕਤ ਸੜਕ ਦੀ ਪੁਟਾਈ ਕਰਵਾ ਦਿੱਤੀ ਹੈ। ਮੌਕੇ 'ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਤਪਾ ਤੋ ਜੇਠੂਕੇ ਨੂੰ ਜਾਣ ਵਾਲੇ ਰਾਹ ਉਪਰ ਚੁਰਸੱਤੇ ਵਾਂਗ ਦੋਵੇ ਪਾਸੇ ਖੇਤਾਂ ਵਿਚਲੀ ਵਸੋ ਅਤੇ ਵਾਹਨਾਂ ਨੂੰ ਜਾਂਦੇ ਮਨੁੱਖੀ ਰਹਿਤ ਫਾਟਿਕ ਨੂੰ ਪੱਕੇ ਤੋਰ 'ਤੇ ਬੰਦ ਕਰ ਦਿੱਤਾ ਹੈ।

ਜਿਸ ਕਾਰਨ ਖੇਤਾਂ ਨੂੰ ਆਪਿਸ ਵਿਚ ਜੁੜਣ ਵਾਲੇ ਰੇਲਵੇ ਰਾਹ ਦੇ ਬੰਦ ਹੋਣ ਕਾਰਨ ਉਕਤ ਏਰੀਆ ਦ ਹਿੱਸਿਆਂ ਵਿਚ ਵੰਡਿਆ ਜਾ ਚੁੱਕਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਰੇਲਵੇ ਨੇ ਰਾਹਗੀਰਾਂ ਨਾਲ ਵੁਕਤ ਮਾਮਲੇ ਵਿਚ ਕਾਫੀ ਧੱਕਾ ਕਰ ਦਿੱਤਾ ਹੈ ਜਦਕਿ ਰਾਹ ਕਾਰਲ ਦੋਵੇ ਪਾਸੇ ਆਉਣਾ ਜਾਦਾ ਕਾਫੀ ਅਸਾਨ ਸੀ ਜਦਕਿ ਹੁਣ ਇਕ ਦੂਜੇ ਕੋਲ ਜਾਣ ਦਾ ਬੜੀ ਦੁਰ ਤੋ ਸਿਵਾਏ ਕੋਈ ਰਾਹ ਨਹੀ ਰਹਿ ਗਿਆ। ਮਾਮਲੇ ਸਬੰਧੀ ਰੇਲਵੇ ਵਿਭਾਗ ਦਾ ਕਹਿਣਾ ਹੈ ਕਿ ਉਕਤ ਰਾਹ ਪਿਛਲੇ ਲੰਬੇਂ ਸਮੇਂ ਤੋ ਚਲਦਾ ਆ ਰਿਹਾ ਸੀ ਜਦਕਿ ਹੁਣ ਰੇਲ ਵਿਚ ਲਗਾਤਾਰ ਹੋ ਰਹੀ ਤਰੱਕੀ

ਅਤੇ ਮਸ਼ੀਨਰੀ ਸਾਧਨਾਂ ਸਣੇ ਰੇਲਵੇ ਲਾਇਨ ਉਪਰ ਲੰਘਣ ਵਾਲੀਆ ਜਿਆਦਾ ਰੇਲ ਗੱਡੀਆ ਕਾਰਨ ਅਜਿਹੇ ਬੇਲੋੜੇ ਰਾਹ ਬੰਦ ਕਰਨਾ ਸਮੇਂ ਦੀ ਲੋੜ ਸੀ। ਉਧਰ ਪਤਾ ਲੱਗਿਆ ਹੈ ਕਿ ਰੇਲਵੇ ਵਿਭਾਗ ਵੱਲੋ ਮਨੁੱਖੀ ਰਹਿਤ ਫਾਟਿਕਾਂ ਉਪਰ ਰਾਖੀ ਕਰਨ ਦਾ ਕੰਮ ਠੇਕੇਦਾਰੀ ਸਿਸਟਮ ਤਹਿਤ ਚਲ ਰਿਹਾ ਹੈ। ਜਿਸ ਕਾਰਨ ਉਕਤ ਰਾਹ ਨੂੰ ਬੰਦ ਕਰਵਾ ਕੇ ਠੇਕੇਦਾਰ ਨੇ ਅਪਣੀ ਆਰਥਿਕ ਬੱਚਤ ਕੀਤੀ ਹੈ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement