ਪੀਪੀਈ ਕਿੱਟਾਂ ਬਣਾ ਕੇ ਸਹਾਇਤਾ ਕਰਨ ਲਈ ਸੁੰਦਰ ਅਰੋੜਾ ਵਲੋਂ ਉਦਯੋਗਾਂ ਦੀ ਸ਼ਲਾਘਾ
Published : May 21, 2020, 8:50 am IST
Updated : May 21, 2020, 8:51 am IST
SHARE ARTICLE
File Photo
File Photo

ਉਦਯੋਗਾਂ ਨੂੰ ਪੱਤਰ ਲਿਖ ਕੇ ਕੀਤੀ ਸ਼ਲਾਘਾ

ਚੰਡੀਗੜ੍ਹ, 20 ਮਈ (ਸਪੋਕਸਮੈਨ ਸਮਾਚਾਰ ਸੇਵਾ) :  ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕੋਵਿਡ-19 ਵਿਰੁਧ ਪੰਜਾਬ ਦੀ ਲੜਾਈ ਵਿਚ ਸਹਾਇਤਾ ਦੇਣ ਅਤੇ ਮਰੀਜ਼ਾਂ ਦੇ ਇਲਾਜ ਲਈ ਪੀਪੀਈ ਕਿੱਟਾਂ ਤੇ ਹੋਰ ਲੋੜੀਂਦੇ ਉਪਕਰਨ ਵਿਕਸਿਤ ਕਰ ਕੇ ਇਕ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਸੂਬੇ ਦੇ ਉਦਯੋਗਾਂ ਦੀ ਪ੍ਰਸ਼ੰਸਾ ਕੀਤੀ ਹੈ ।  ਉਦਯੋਗਾਂ ਨੂੰ ਲਿਖੇ ਪੱਤਰ ਵਿਚ ਸ੍ਰੀ ਅਰੋੜਾ ਨੇ ਉਦਯੋਗਾਂ ਨੂੰ ਨਿੱਜੀ ਸੁਰੱਖਿਆ ਉਪਕਰਣਾਂ (ਪੀਪੀਈ) ਅਤੇ ਬਾਡੀ ਕਵਰਜ਼ ਦੀ ਯੋਗ ਸੰਸਥਾਵਾਂ ਐਸਆਈਟੀਆਰਏ/ਡੀਆਰਡੀਓ ਤੋਂ ਸਫ਼ਲਤਾਪੂਰਵਕ ਟੈਸਟ ਕੀਤੇ ਜਾਣ ਅਤੇ ਇਨ੍ਹਾਂ ਉਪਕਰਨਾਂ ਨੂੰ ਵਰਤਨ ਸਬੰਧੀ ਮਨਜ਼ੂਰੀ ਮਿਲਣ 'ਤੇ ਵਧਾਈ ਦਿਤੀ।

File photoFile photo

ਪੰਜਾਬ ਨਾਲ ਸਬੰਧਤ 59 ਉਦਯੋਗਾਂ ਦੇ ਨਮੂਨਿਆਂ ਵਿਚੋਂ ਲੁਧਿਆਣਾ ਦੇ 56, ਕਪੂਰਥਲਾ, ਜਲੰਧਰ ਅਤੇ ਮੁਹਾਲੀ ਦੇ ਇਕ-ਇਕ ਨਮੂਨੇ ਨੂੰ ਸਮਰੱਥ ਅਥਾਰਟੀ ਦੁਆਰਾ ਪ੍ਰਵਾਨਗੀ ਦਿਤੀ ਗਈ ਹੈ। ਸ੍ਰੀ ਅਰੋੜਾ ਨੇ ਅਪਣੇ ਪੱਤਰ ਵਿਚ ਲਿਖਿਆ ਕਿ ਰਾਜ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਦਯੋਗਾਂ ਨੇ ਕੋਵਿਡ-19 ਮਹਾਂਮਾਰੀ ਕਾਰਨ ਪੈਦਾ ਹੋਈ ਸੰਕਟਕਾਲੀ ਘੜੀ ਦੌਰਾਨ ਰਾਸ਼ਟਰ ਦੇ ਸੱਦੇ ਦਾ ਭਰਵਾਂ ਹੁੰਗਾਰਾ ਦਿਤਾ ਹੈ । ਉਦਯੋਗਾਂ ਨੂੰ ਸਾਰੇ ਉਦਮਾਂ ਵਿਚ ਸਰਕਾਰ ਦੀ ਸਰਗਰਮ ਸਹਾਇਤਾ ਦਾ ਭਰੋਸਾ ਦਿੰਦਿਆਂ ਮੰਤਰੀ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਪੀਪੀਈ ਬਾਡੀ ਕਵਰਜ ਦੇ ਨਿਰਮਾਣ ਵਿੱਚ ਉੱਚਤਮ ਕੁਆਲਟੀ ਦੇ ਮਿਆਰ ਕਾਇਮ ਰੱਖੇ ਜਾਣ, ਅਤੇ ਇਸਦੀ ਲਈ ਢੁਕਵੀਂ ਕੀਮਤ ਰੱਖੀ ਜਾਵੇ ਤਾਂ ਜੋ ਇਹ ਵਿਆਪਕ ਰੂਪ ਵਿੱਚ ਉਪਲਬਧ ਹੋ ਸਕਣ ਅਤੇ ਵਾਇਰਸ ਵਿਰੁੱਧ ਲੋੜੀਂਦੀ  ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement