ਬੰਗਲੁਰੂ 'ਚ ਗੂੰਜਣਗੇ ਸੰਗਰੂਰ ਦੇ ਸਾਂਸਦ ਭਗਵੰਤ ਮਾਨ ਦੇ ਬੋਲ  
Published : Feb 21, 2020, 2:52 pm IST
Updated : Feb 21, 2020, 4:31 pm IST
SHARE ARTICLE
file Photo
file Photo

ਸੰਗਰੂਰ ਦੇ ਸਾਂਸਦ ਭਗਵੰਤ ਮਾਨ ਦੇ ਨਾਂ ਉਸ ਸਮੇਂ ਇਕ ਹੋਰ ਉਪਲੱਬਧੀ ਦਰਜ ਹੋ ਗਈ, ਜਦੋਂ ਉਨ੍ਹਾਂ ਨੂੰ ਕੈਨਰਾ ਬੈਂਕ ਸਟਾਫ ਫੈੱਡਰੇਸ਼ਨ ਵੱਲੋਂ ਕਰਵਾਈ ਜਾ ਰਹੀ

ਚੰਡੀਗੜ੍ਹ : ਸੰਗਰੂਰ ਦੇ ਸਾਂਸਦ ਭਗਵੰਤ ਮਾਨ ਦੇ ਨਾਂ ਉਸ ਸਮੇਂ ਇਕ ਹੋਰ ਉਪਲੱਬਧੀ ਦਰਜ ਹੋ ਗਈ, ਜਦੋਂ ਉਨ੍ਹਾਂ ਨੂੰ ਕੈਨਰਾ ਬੈਂਕ ਸਟਾਫ ਫੈੱਡਰੇਸ਼ਨ ਵੱਲੋਂ ਕਰਵਾਈ ਜਾ ਰਹੀ 5ਵੀਂ ਆਲ ਇੰਡੀਆ ਕਾਨਫਰੰਸ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਬੁਲਾਇਆ ਗਿਆ। ਭਗਵੰਤ ਮਾਨ ਨੂੰ ਇਹ ਸੱਦਾ ਇਸ ਲਈ ਭੇਜਿਆ ਗਿਆ, ਕਿਉਂਕਿ ਬਗਲੌਰ ਵਿਚ ਵੀ ਉਨ੍ਹਾਂ ਦੇ ਕਾਫੀ ਪ੍ਰਸ਼ੰਸਕ ਹਨ।

ਬਗਲੌਰ ਦੇ ਲੋਕ ਭਗਵੰਤ ਮਾਨ ਨੂੰ ਸੁਣਨਾ ਪਸੰਦ ਕਰਦੇ ਹਨ। ਉਨ੍ਹਾਂ ਨੇ ਮਾਨ ਨੂੰ ਸੁਣਨ ਅਤੇ ਆਪਣੀ ਮਾਤ ਭਾਸ਼ਾ ਵਿਚ ਸਮਝਣ ਲਈ ਸਪੈਸ਼ਲ ਐਪਸ ਡਾਊਨਲੋਡ ਕੀਤੀਆ ਹੋਈਆ ਹਨ, ਜਿਸ ਰਾਹੀਂ ਉਹ ਭਗਵੰਤ ਮਾਨ ਦੇ ਭਾਸ਼ਣਾਂ ਨੂੰ ਕੰਨੜ ਭਾਸ਼ਾ ਵਿਚ ਬਦਲ ਕੇ ਸੁਣਦੇ ਹਨ। ਜ਼ਿਕਰਯੋਗ ਹੈ ਕਿ ਇਸ ਸੰਸਥਾ ਵੱਲੋਂ ਦੇਸ਼ ਦੇ ਉਭਰ ਰਹੇ ਸਾਫ ਅਕਸ ਵਾਲੇ ਰਾਜਨੀਤਕ ਨੁਮਾਇੰਦਿਆਂ ਨੂੰ ਵਿਸ਼ੇਸ਼ ਤੌਰ 'ਤੇ ਸੱਦਿਆ ਜਾਂਦਾ ਹੈ।

File PhotoFile Photo

ਪਿਛਲੀ ਵਾਰ ਇਸ ਸੰਸਥਾ ਵੱਲੋਂ ਮੁੱਖ ਮਹਿਮਾਨ ਦੇ ਤੌਰ 'ਤੇ ਕੱਨ੍ਹਈਆ ਕੁਮਾਰ ਨੂੰ ਸੱਦਿਆ ਗਿਆ ਸੀ। ਇਸ ਪ੍ਰੋਗਰਾਮ ਦੀ ਅਗਵਾਈ ਜੇ.ਐੱਸ. ਵਿਸ਼ਵਨਾਥ ਪ੍ਰਧਾਨ ਸੀ.ਬੀ.ਐੱਸ.ਐੱਫ. ਕਰਨਗੇ ਅਤੇ ਪ੍ਰੋਗਰਾਮ ਦਾ ਉਦਘਾਟਨ ਮੇਧਾ ਪਟਕਰ ਕਰਨਗੇ। ਪ੍ਰੋਗਰਾਮ ਦਾ ਉਦਘਾਟਨ ਸ਼ਨੀਵਾਰ 22 ਫਰਵਰੀ  ਸਵੇਰੇ 11 ਵਜੇ ਹੋਵੇਗਾ।
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement