ਜਲੰਧਰ 'ਚ ਮੋਟਰਸਾਈਕਲ ਦੀ ਕਾਰ ਨਾਲ ਹੋਈ ਜ਼ਬਰਦਸਤ ਟੱਕਰ, ਨੌਜਵਾਨ ਦੀ ਮੌਤ

By : GAGANDEEP

Published : Jan 21, 2023, 1:33 pm IST
Updated : Jan 21, 2023, 3:29 pm IST
SHARE ARTICLE
photo
photo

ਦੂਜਾ ਨੌਜਵਾਨ ਗੰਬੀਰ ਜ਼ਖਮੀ

 

ਜਲੰਧਰ: ਜਲੰਧਰ 'ਚ ਸ਼ਰਾਬ ਪੀ ਕੇ ਮੋਟਰਸਾਈਕਲ ਚਲਾਉਣਾ ਨੌਜਵਾਨਾਂ ਨੂੰ ਮਹਿੰਗਾ ਪੈ ਗਿਆ ਹੈ। ਇਸ ਸ਼ੌਕ ਨੇ ਨੌਜਵਾਨ ਦੀ ਜਾਨ ਲੈ ਲਈ। ਇਹ ਨੌਜਵਾਨ ਪਟੇਲ ਚੌਕ ਤੋਂ ਆਪਣੇ ਹੀ ਦੋਸਤ ਦੀ ਜਨਮਦਿਨ ਪਾਰਟੀ ਤੋਂ ਬਾਈਕ ਰੇਸ ਲਗਾਉਂਦੇ ਹੋਏ ਵਾਪਸ ਆ ਰਹੇ ਸਨ ਕਿ ਅੱਡਾ ਟਾਂਡਾ ਚੌਕ ਨੇੜੇ ਰੇਲਵੇ ਰੋਡ ਤੋਂ ਇਕ ਕਾਰ ਉਸ ਦੇ ਸਾਹਮਣੇ ਆ ਗਈ।

ਇਹ ਵੀ ਪੜ੍ਹੋ: ਹਰਿਆਣਾ ਦੀ ਮਹਿਲਾ ਕੋਚ ਦਾ ਇਲਜ਼ਾਮ- ‘ਮੇਰੇ ਰੰਗੇ ਵਾਲ ਦੇਖ ਮਹਿਲਾ ਅਫ਼ਸਰ ਨੇ ਕਿਹਾ ਕਿ ਇਸ ਦਾ ਰੇਪ ਹੋਣਾ ਚਾਹੀਦਾ' 

ਇਕ ਬਾਈਕ ਸਵਾਰ ਨੌਜਵਾਨ ਉਥੋਂ ਨਿਕਲ ਗਿਆ ਪਰ ਪਿੱਛੇ ਤੋਂ ਆ ਰਹੇ ਦੂਜੇੇ ਮੋਟਰਸਾਈਕਲ ਸਵਾਰ ਨੇ ਕੰਟਰੋਲ ਗੁਆ ਦਿੱਤਾ ਅਤੇ ਬ੍ਰੇਕ ਨਹੀਂ ਲਗਾਈ। ਜਿਸ ਕਾਰਨ ਉਹ ਸਿੱਧੀ ਐਕਸਯੂਵੀ ਗੱਡੀ ਦੇ ਵਿਚਕਾਰ ਜਾ ਵੱਜਿਆ। ਅੱਡਾ ਟਾਂਡਾ ਚੌਕ ਨੇੜੇ ਪਟੇਲ ਚੌਕ ਤੋਂ ਆ ਰਹੇ ਨੌਜਵਾਨ ਨੇ ਜਨਮ ਦਿਨ ਦੀ ਪਾਰਟੀ ਦੌਰਾਨ ਸ਼ਰਾਬ ਪੀਤੀ ਸੀ। ਇਸ ਤੋਂ ਬਾਅਦ ਘਰ ਵੱਲ ਆਉਂਦਿਆਂ ਹੀ ਉਨ੍ਹਾਂ ਨੇ ਇੱਕ ਦੂਜੇ ਨਾਲ ਰੇਸ ਸ਼ੁਰੂ ਕਰ ਦਿੱਤੀ। ਕਾਰ ਨਾਲ ਬਾਈਕ ਦੀ ਜ਼ਬਰਦਸਤ ਟੱਕਰ ਹੋਣ ਕਾਰਨ ਕਾਰ ਅਤੇ ਬਾਈਕ ਦਾ ਅਗਲਾ ਹਿੱਸਾ ਉੱਡ ਗਿਆ। ਬਾਈਕ ਸਵਾਰ ਨੌਜਵਾਨ ਬੌਬੀ ਦੀ ਸੜਕ 'ਤੇ ਡਿੱਗਦੇ ਹੀ ਮੌਕੇ 'ਤੇ ਮੌਤ ਹੋ ਗਈ। ਜਦਕਿ ਬਾਈਕ 'ਤੇ ਪਿੱਛੇ ਬੈਠਾ ਨੌਜਵਾਨ ਜਿਸ ਨੇ ਆਪਣਾ ਨਾਂ ਸੂਰਜ ਦੱਸਿਆ, ਜ਼ਖਮੀ ਹੋ ਗਿਆ। ਜਿਸ ਨੂੰ ਕਾਰ ਵਿੱਚ ਸਵਾਰ ਦੋ ਵਿਅਕਤੀਆਂ ਨੇ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ।

ਇਹ ਵੀ ਪੜ੍ਹੋ- ਸਿਰਸਾ 'ਚ ਭਿਆਨਕ ਸੜਕ ਹਾਦਸਾ, ਮਹਿਲਾ ਡਾਕਟਰ ਦੀ ਮੌਤ, ਕਾਰ ਚਾਲਕ ਗੰਭੀਰ ਜ਼ਖ਼ਮੀ

ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨੌਜਵਾਨ ਨੇ ਸ਼ਰਾਬ ਪੀਤੀ ਸੀ ਜਾਂ ਨਹੀਂ, ਇਹ ਮੈਡੀਕਲ ਰਿਪੋਰਟ ਵਿੱਚ ਆਵੇਗਾ। ਹਾਦਸੇ 'ਚ ਕਸੂਰ ਕਿਸ ਦਾ ਹੈ, ਇਹ ਪਤਾ ਲਗਾਉਣ ਲਈ ਮੌਕੇ 'ਤੇ ਲੱਗੇ ਸੀਟੀਸੀਵੀ ਕੈਮਰਿਆਂ ਦੀ ਫੁਟੇਜ ਹਾਸਲ ਕੀਤੀ ਜਾ ਰਹੀ ਹੈ। ਟੱਕਰ ਸਿੱਧੀ ਹੋਣ ਕਾਰਨ ਸੀਸੀਟੀਵੀ ਤੋਂ ਸਭ ਕੁਝ ਸਪੱਸ਼ਟ ਹੋ ਜਾਵੇਗਾ। ਫਿਲਹਾਲ ਕਾਰ ਚਾਲਕ ਖਿਲਾਫ ਇਰਾਦਾ ਕਤਲ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement