ਪੰਜਾਬ ਪੁਲਿਸ ਦੀ ਜਾਂਚ ਪ੍ਰਕਿਰਿਆ ’ਤੇ ਅਦਾਲਤ ਸਖਤ, ਸਮੇਂ ਸਿਰ ਰੀਪੋਰਟ  ਦਰਜ ਨਾ ਕਰਨ ’ਤੇ ਦਿਤੀ ਚੇਤਾਵਨੀ 
Published : Dec 20, 2024, 10:28 pm IST
Updated : Dec 20, 2024, 10:28 pm IST
SHARE ARTICLE
High Court.
High Court.

16 ਜੁਲਾਈ 2021 ਨੂੰ ਦਰਜ ਐਫ.ਆਈ.ਆਰ.  ’ਚ ਪੁਲਿਸ  ਨੇ 9 ਦਸੰਬਰ 2024 ਨੂੰ ਜਾਂਚ ਰੀਪੋਰਟ  ਦਾਇਰ ਕੀਤੀ ਸੀ

ਚੰਡੀਗੜ੍ਹ : ਹਾਈ ਕੋਰਟ ਨੇ ਪੰਜਾਬ ’ਚ ਜਾਂਚ ਪ੍ਰਕਿਰਿਆ ’ਚ ਦੇਰੀ ਅਤੇ ਲਾਪਰਵਾਹੀ ’ਤੇ  ਗੰਭੀਰ ਚਿੰਤਾ ਜ਼ਾਹਰ ਕੀਤੀ ਹੈ। ਅਦਾਲਤ ਨੇ ਰਾਜ ਪੁਲਿਸ ਨੂੰ ਲੰਬਿਤ ਐਫ.ਆਈ.ਆਰਜ਼ ਦੀ ਜਾਂਚ ਦੀ ਸਥਿਤੀ ਬਾਰੇ ਵਿਸਥਾਰਤ ਰੀਪੋਰਟ  ਪੇਸ਼ ਕਰਨ ਦੇ ਹੁਕਮ ਦਿਤੇ। ਰੀਪੋਰਟ  ਦੇ ਨਾਲ ਜ਼ਿਲ੍ਹਾ ਪੱਧਰ ’ਤੇ  ਅੰਕੜੇ ਹੋਣੇ ਚਾਹੀਦੇ ਹਨ, ਜਿਸ ’ਚ ਐਫ.ਆਈ.ਆਰ.  ਦਰਜ ਕਰਨ ਦੀ ਮਿਤੀ ਅਤੇ ਹੁਣ ਤਕ  ਕੀਤੀ ਗਈ ਕਾਰਵਾਈ ਦਾ ਵੇਰਵਾ ਸ਼ਾਮਲ ਹੈ। 

ਅਦਾਲਤ ਦੇ ਸਾਹਮਣੇ ਇਕ ਮਾਮਲੇ ’ਚ 16 ਜੁਲਾਈ 2021 ਨੂੰ ਦਰਜ ਐਫ.ਆਈ.ਆਰ.  ’ਚ ਪੁਲਿਸ  ਨੇ 9 ਦਸੰਬਰ 2024 ਨੂੰ ਜਾਂਚ ਰੀਪੋਰਟ  ਦਾਇਰ ਕੀਤੀ ਸੀ, ਜਦਕਿ  ਅਦਾਲਤ ਨੇ 3 ਦਸੰਬਰ 2024 ਨੂੰ ਸਟੇਟਸ ਰੀਪੋਰਟ  ਮੰਗੀ ਸੀ। ਅਦਾਲਤ ਨੇ ਇਸ ਦੇਰੀ ’ਤੇ  ਗੰਭੀਰ ਸਵਾਲ ਉਠਾਏ ਹਨ। ਇਸ ਤੋਂ ਇਲਾਵਾ ਕਈ ਹੋਰ ਮਾਮਲਿਆਂ ’ਚ ਵੀ ਪੁਲਿਸ  ਦੀ ਕਾਰਵਾਈ ’ਤੇ  ਸਵਾਲ ਚੁਕੇ ਗਏ ਹਨ। 

ਅਦਾਲਤ ਨੇ ਕਿਹਾ ਕਿ ਸੰਵਿਧਾਨ ਦੇ ਰੱਖਿਅਕ ਹੋਣ ਦੇ ਨਾਤੇ ਕਾਨੂੰਨ ਵਿਵਸਥਾ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨਾ ਯਕੀਨੀ ਬਣਾਉਣਾ ਉਸ ਦੀ ਜ਼ਿੰਮੇਵਾਰੀ ਹੈ। ਪੰਜਾਬ ’ਚ ਕਾਨੂੰਨ ਲਾਗੂ ਕਰਨ ’ਚ ਵੱਧ ਰਹੀਆਂ ਖਾਮੀਆਂ ’ਤੇ  ਚਿੰਤਾ ਜ਼ਾਹਰ ਕਰਦਿਆਂ ਅਦਾਲਤ ਨੇ ਕਿਹਾ ਕਿ ਇਹ ਸਮੱਸਿਆ ਸਿਰਫ ਇਕ  ਕੇਸ ਤਕ  ਸੀਮਤ ਨਹੀਂ ਹੈ। ਪੰਜਾਬ ਦੇ ਡੀ.ਜੀ.ਪੀ. ਨੂੰ ਪੰਜਾਬ ਨਿਊ ਸਿਸਟਮ ਆਫ ਸਕਿਓਰਿਟੀ 2023 ਤਹਿਤ ਪੈਂਡਿੰਗ ਐਫ.ਆਈ.ਆਰਜ਼ ਦੀ ਜਾਂਚ ਦੀ ਸਥਿਤੀ ਅਤੇ ਸੀ.ਆਰ.ਪੀ.ਸੀ ਤਹਿਤ ਨਿਰਧਾਰਤ ਸਮਾਂ ਸੀਮਾ ਬਾਰੇ ਵਿਸਥਾਰਤ ਰੀਪੋਰਟ  ਪੇਸ਼ ਕਰਨ ਦੇ ਹੁਕਮ ਦਿਤੇ ਗਏ ਹਨ। 

ਅਦਾਲਤ ਨੇ ਹੁਕਮ ਦਿਤੇ ਹਨ ਕਿ ਅਗਲੀ ਸੁਣਵਾਈ ਤੋਂ ਤਿੰਨ ਦਿਨ ਪਹਿਲਾਂ ਲੋੜੀਂਦਾ ਹਲਫਨਾਮਾ ਦਾਇਰ ਕੀਤਾ ਜਾਵੇ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਸਬੰਧਤ ਅਧਿਕਾਰੀ ਨੂੰ ਨਿੱਜੀ ਤੌਰ ’ਤੇ  ਅਦਾਲਤ ’ਚ ਪੇਸ਼ ਹੋਣਾ ਪਵੇਗਾ। ਮਾਮਲੇ ਦੀ ਅਗਲੀ ਸੁਣਵਾਈ 8 ਜਨਵਰੀ 2025 ਨੂੰ ਹੋਵੇਗੀ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement