ਛੋਟੀ ਬੱਚੀ ਦੀ ਮੁੱਖ ਮੰਤਰੀ ਨੂੰ ਕੀਤੀ ਅਪੀਲ ਸੁਣ ਕੇ ਦੰਗ ਰਹਿ ਗਈਆਂ ਸੰਗਤਾਂ 
Published : Dec 20, 2019, 4:31 pm IST
Updated : Apr 9, 2020, 11:23 pm IST
SHARE ARTICLE
4 Year Old Girl
4 Year Old Girl

ਤਿੰਨ ਦਿਨ ਧਾਰਮਿਕ ਸਟੇਜਾਂ 'ਤੇ ਕਈ ਲੀਡਰ ਆਏ ਅਤੇ ਸਿਆਸੀ ਰੋਟੀਆਂ ਸੇਕ ਕੇ ਤੁਰ ਗਏ,

ਰੂਪਨਗਰ : ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਚੱਲ ਰਹੇ ਸ਼ਹੀਦੀ ਜੋੜ ਮੇਲੇ ਦੀ ਧਾਰਮਿਕ ਸਟੇਜ ਤੋਂ ਇੱਕ ਚਾਰ ਸਾਲਾ ਬੱਚੀ ਪ੍ਰਭਗੁਣ ਕੌਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਜਿਹੀ ਅਪੀਲ ਕੀਤੀ ਕਿ ਸੰਗਤਾਂ ਦਾ ਮਨ ਗਦ-ਗਦ ਹੋ ਉੱਠਿਆ ਅਤੇ ਬੱਚੀ ਦੀ ਅਪੀਲ ਦੇ ਹੱਕ 'ਚ ਜੈਕਾਰਿਆਂ ਨਾਲ ਗੁਰਦੁਆਰਾ ਸਾਹਿਬ ਗੂੰਜਣ ਲੱਗਾ।

ਦਰਅਸਲ ਪ੍ਰਭਗੁਣ ਕੌਰ ਨੇ ਮੁੱਖ ਮੰਤਰੀ ਨੂੰ ਬੜੀ ਹੀ ਨਿਮਰਤਾ ਨਾਲ ਅਪੀਲ ਕੀਤੀ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੇ ਦਿਨ ਪੰਜਾਬ ਭਰ ਦੇ ਸ਼ਰਾਬ ਦੇ ਠੇਕੇ ਅਤੇ ਮੀਟ ਦੀਆਂ ਦੁਕਾਨਾਂ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਜਾਣ। ਇੰਨੀ ਛੋਟੀ ਬੱਚੀ ਦੇ ਮੂੰਹੋ ਇੰਨੀਆਂ ਸਿਆਣੀਆਂ ਤੇ ਗਿਆਨ ਦੀਆਂ ਗੱਲਾਂ ਸੁਣ ਕੇ ਦੀਵਾਨ ਹਾਲ 'ਚ ਬੈਠੀਆਂ ਸੰਗਤਾਂ ਹੈਰਾਨ ਰਹਿ ਗਈਆਂ ਅਤੇ ਸੰਗਤਾਂ ਨੇ ਲੀਡਰਾਂ ਨੂੰ ਵੀ ਖਰੀਆਂ-ਖਰੀਆਂ ਸੁਣਾਈਆਂ ਕਿ ਤਿੰਨ ਦਿਨ ਧਾਰਮਿਕ ਸਟੇਜਾਂ 'ਤੇ ਕਈ ਲੀਡਰ ਆਏ

 

ਅਤੇ ਸਿਆਸੀ ਰੋਟੀਆਂ ਸੇਕ ਕੇ ਤੁਰ ਗਏ, ਵੱਡੇ-ਵੱਡੇ ਰਾਗੀ ਢਾਡੀ ਤੇ ਕਥਾ ਵਾਚਕਾਂ ਨੇ ਧਾਰਮਿਕ ਗੱਲਾਂ ਤਾਂ ਕੀਤੀਆਂ ਪਰ ਕਿਸੇ ਨੇ ਵੀ ਅਜਿਹੀ ਅਪੀਲ ਨਹੀਂ ਕੀਤੀ ਜੋ 4 ਸਾਲਾਂ ਬੱਚੀ ਨੇ ਕਰ ਦਿੱਤੀ। ਦੱਸ ਦਈਏ ਕਿ ਇਸ ਬੱਚੀ ਦੀ ਉਮਰ ਮਹਿਜ਼ ਚਾਰ ਸਾਲ ਹੈ ਅਤੇ ਇਹ ਯੂ. ਕੇ. ਵਿਚ ਪੜ੍ਹਦੀ ਹੈ। ਇਸ ਬੱਚੀ ਨੂੰ ਮੂੰਹ ਜ਼ੁਬਾਨੀ ਪਾਠ ਅਤੇ ਸਿੱਖ ਇਤਿਹਾਸ ਦੀਆਂ ਕਈ ਅਹਿਮ ਜਾਣਕਾਰੀਆਂ ਹਨ।

 

ਧਾਰਮਿਕ ਸਟੇਜਾਂ ਤੇ ਸਿਆਸੀ ਰੋਟੀਆਂ ਸੇਕਣ ਵਾਲੇ ਲੀਡਰਾਂ ਨੂੰ ਇਸ ਚਾਰ ਸਾਲਾਂ ਬੱਚੀ ਤੋ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਹੋਰਾਂ ਨੂੰ ਵੀ ਇਸ ਬੱਚੀ ਦੇ ਮਾਪਿਆਂ ਤੋਂ ਸਿੱਖਿਆ ਲੈ ਕੇ ਆਪਣੇ ਬੱਚਿਆਂ ਨੂੰ ਆਪਣੇ ਧਰਮ ਤੇ ਵਿਰਸੇ ਨਾਲ ਜੋੜਨਾ ਚਾਹੀਦੀ ਹੈ ਤਾਂ ਕਿ ਸਾਡੇ ਬੱਚੇ ਗਲਤ ਸੰਗਤ ਤੋਂ ਬਚ ਸਕਣ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement