ਕਸ਼ਮੀਰ ’ਚ ਸਾਡੇ ਜਵਾਨ ਸ਼ਹੀਦ ਹੋ ਰਹੇ ਨੇ ਤੇ ਤੁਸੀਂ ਪਾਕਿਸਤਾਨ ਨਾਲ ਟੀ-20 ਖੇਡੋਗੇ?
Published : Oct 20, 2021, 12:45 am IST
Updated : Oct 20, 2021, 12:45 am IST
SHARE ARTICLE
image
image

ਕਸ਼ਮੀਰ ’ਚ ਸਾਡੇ ਜਵਾਨ ਸ਼ਹੀਦ ਹੋ ਰਹੇ ਨੇ ਤੇ ਤੁਸੀਂ ਪਾਕਿਸਤਾਨ ਨਾਲ ਟੀ-20 ਖੇਡੋਗੇ?

ਹੈਦਰਾਬਾਦ, 19 ਅਕਤੂਬਰ : ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ (ਏ. ਆਈ. ਐਮ. ਆਈ. ਐਮ.) ਦੇ ਮੁਖੀ ਅਸਦੁਦੀਨ ਓਵੈਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਵਿੰਨਿ੍ਹਆ ਹੈ। ਓਵੈਸੀ ਨੇ ਕਿਹਾ ਕਿ ਮੋਦੀ ਕਦੇ ਵੀ ਦੋ ਚੀਜ਼ਾਂ ’ਤੇ ਕੁਝ ਨਹੀਂ ਬੋਲਦੇ। ਇਕ ਪਟਰੌਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਅਤੇ ਦੂਜਾ ਲੱਦਾਖ ’ਚ ਸਾਡੀ ਸਰਹੱਦ ਦੇ ਅੰਦਰ ਦਾਖ਼ਲ ਹੋਏ ਚੀਨੀ ਫ਼ੌਜ ’ਤੇ। ਓਵੈਸੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਚੀਨ ਬਾਰੇ ਬੋਲਣ ਤੋਂ ਡਰਦੇ ਹਨ। ਉੱਥੇ ਹੀ ਓਵੈਸੀ ਨੇ ਜੰਮੂ-ਕਸ਼ਮੀਰ ਦੇ ਪੁੰਛ ’ਚ ਚੱਲ ਰਹੀ ਫ਼ੌਜੀ ਮੁਹਿੰਮ ਦੌਰਾਨ ਜਵਾਨਾਂ ਦੀ ਸ਼ਹੀਦ ਹੋਣ ਦੀ ਘਟਨਾ ’ਤੇ ਕਿਹਾ ਕਿ ਮੋਦੀ ਜੀ ਕਸ਼ਮੀਰ ’ਚ ਸਾਡੇ 9 ਜਵਾਨ ਸ਼ਹੀਦ ਹੋ ਗਏ ਅਤੇ ਭਾਰਤ 24 ਅਕਤੂਬਰ ਨੂੰ ਪਾਕਿਸਤਾਨ ਨਾਲ ਟੀ-20 ਮੈਚ ਖੇਡੇਗਾ?
ਓਵੈਸੀ ਨੇ ਕਿਹਾ ਕਿ,‘‘ਭਾਰਤ ਦੇ ਪ੍ਰਧਾਨ ਮੰਤਰੀ ਪਟਰੌਲ-ਡੀਜ਼ਲ ਦੀਆਂ ਕੀਮਤਾਂ ’ਤੇ ਕੁਝ ਨਹੀਂ ਬੋਲਦੇ, ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਸੈਂਕੜਾ ਪਾਰ ਹੋ ਗਿਆ ਪਟਰੌਲ-ਡੀਜ਼ਲ ਪਰ ਪ੍ਰਧਾਨ ਮੰਤਰੀ ਕਹਿੰਦੇ, ਮਿੱਤਰੋ ਫਿਕਰ ਨਾ ਕਰੋ।’’ ਚੀਨ ਸਾਡੇ ਘਰ ’ਚ ਦਾਖ਼ਲ ਹੋ ਕੇ ਬੈਠਾ ਹੈ, ਹੁਣ ਪ੍ਰਧਾਨ ਮੰਤਰੀ ਕੁਝ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਮੋਦੀ ਜੀ 9 ਫ਼ੌਜ ਦੇ ਸਿਪਾਹੀ ਮਾਰੇ ਗਏ ਅਤੇ 24 ਤਾਰੀਖ਼ ਨੂੰ ਭਾਰਤ-ਪਾਕਿਸਤਾਨ ਦਾ ਟੀ-20 ਹੋਵੇਗਾ। ਓਵੈਸੀ ਨੇ ਕਿਹਾ ਕਿ ਕੀ ਤੁਸੀਂ ਨਹੀਂ ਕਿਹਾ ਸੀ ਕਿ ਫ਼ੌਜ ਮਰ ਰਹੀ ਹੈ ਅਤੇ ਮਨਮੋਹਨ ਸਿੰਘ ਸਰਕਾਰ ਬਰਿਆਨੀ ਖੁਆ ਰਹੀ ਹੈ। 9 ਫ਼ੌਜ ਦੇ ਸਿਪਾਹੀ ਮਰ ਗਏ ਕੀ ਤੁਸੀਂ ਟੀ-20 ਖੇਡੋਗੇ?             (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement