ਪੰਜਾਬ ਦੇ ਭਲੇ ਲਈ ਬਣੇਗਾ ਤੀਜਾ ਮਜ਼ਬੂਤ ਫਰੰਟ : ਛੋਟੇਪੁਰ
Published : Aug 20, 2018, 4:04 pm IST
Updated : Aug 20, 2018, 4:04 pm IST
SHARE ARTICLE
Sucha Singh Chhotepur and Workers During meeting
Sucha Singh Chhotepur and Workers During meeting

ਅੱਜ ਬਲਾਕ ਕਲਾਨੌਰ ਅਧੀਨ ਆਉੁਦੇ ਪਿੰਡ ਵਡਾਲਾ ਬਾਂਗਰ ਵਿਖੇ ਆਪਨਾ ਪੰਜਾਬ ਪਾਰਟੀ ਦੇ ਪ੍ਰਧਾਨ 'ਤੇ ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ ਵੱਲੋਂ.............

ਗੁਰਦਾਸਪੁਰ/ਕਲਾਨੌਰ: ਅੱਜ ਬਲਾਕ ਕਲਾਨੌਰ ਅਧੀਨ ਆਉੁਦੇ ਪਿੰਡ ਵਡਾਲਾ ਬਾਂਗਰ ਵਿਖੇ ਆਪਨਾ ਪੰਜਾਬ ਪਾਰਟੀ ਦੇ ਪ੍ਰਧਾਨ 'ਤੇ ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ ਵੱਲੋਂ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਬੇਗਰਜੇ 'ਤੇ ਅਮਨ ਪਸੰਦ ਲੋਕਾਂ ਦੇ ਸਹਿਯੋਗ ਨਾਲ ਆਉਣ ਵਾਲੇ ਸਮੇਂ 'ਚ  ਪੰਜਾਬ ਦੇ ਭਲੇ ਲਈ ਮਜਬੂਤ ਤੀਜਾ ਫਰੰਟ ਬਣਾਇਆ ਜਾਵੇਗਾ ਅਤੇ ਇਸ ਫਰੰਟ ਦਾ ਮਨੋਰਥ ਪੰਜਾਬ ਵਿਚ ਫੈਲੇ ਨਸ਼ੇ, ਬੇਰੁਜਗਾਰੀ, ਭ੍ਰਿਸਟਾਚਾਰੀ, ਰਿਸਵਤਖੋਰੀ ਅਤੇ ਲੀਹੋਂ ਲੱਥੀ ਕਿਰਸਾਨੀ ਨੂੰ ਮੁੜ ਲੀਹਾਂ 'ਤੇ ਲਿਆਉਣਾ ਹੈ। 

ਇਸ ਮੌਕੇ 'ਤੇ ਛੋਟੇਪੁਰ ਨੇ ਕਿਹਾ ਕਿ ਅਕਾਲੀ ਭਾਜਪਾ ਅਤੇ ਕਾਂਗਰਸ ਸਰਕਾਰਾਂ ਤੋਂ ਦੁੱਖੀ ਪੰਜਾਬ ਵਾਸੀਆਂ ਨੇ ਪਿਛਲੇ ਸਮੇਂ ਦੌਰਾਨ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਭਲੇ ਦੀ ਆਸ ਦੀ ਕਿਰਨ ਦੇਖਦੇ ਹੋਏ  ਪੰਜਾਬ ਦੇ ਮਿਹਨਤੀ ਵਰਕਰਾਂ ਨੇ ਆਮ ਆਦਮੀ ਪਾਰਟੀ ਨੂੰ ਦਿਨ ਰਾਤ ਮਿਹਨਤ ਕਰਕੇ ਫਰਸ਼ ਤੋਂ ਅਰਸ਼ ਤੱਕ ਪੁਚਾਇਆ ਸੀ । ਜਿਸ ਦੀ ਚੜ੍ਹਤ ਨੂੰ ਵੇਖ ਕਿ ਦੇਸ਼ ਦੀਆਂ ਸਾਰੀਆਂ ਪਾਰਟੀਆਂ ਘਬਰਾ ਗਈਆ ਸਨ ਪਰ ਹੰਕਾਰ ਦੇ ਨਸ਼ੇ 'ਚ ਚੂਰ ਕੇਜਰੀਵਾਲ ਨੇ ਖੁੱਦ ਆਪਣੀ ਗਲਤ ਸੋਚ ਦੀ ਬਦੌਲਤ ਆਮ ਆਦਮੀ ਪਾਰਟੀ ਦਾ ਸੱਤਿਆਨਾਸ਼ ਕੀਤਾ ਹੈ।

ਇਸ ਮੌਕੇ 'ਤੇ ਉਨ੍ਹਾਂ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜੁਵਾਬ ਦਿੰਦਿਆਂ ਹੋਇਆ ਕਿਹਾ ਕਿ ਉਹ ਪੰਜਾਬ ਦੇ ਭਲੇ ਲਈ ਸਮਾਂ ਆਉਣ 'ਤੇ ਸੁਖਪਾਲ ਖੈਹਿਰਾ ਤੋਂ ਹੋਰ ਰਾਜਸੀ ਪਾਰਟੀ ਦੇ ਆਗੂਆਂ ਨਾਲ ਵਿਚਾਰ ਕਰਨਗੇ। ਛੋਟੇਪੁਰ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿਚ ਜ਼ਿਲ੍ਹਾ ਗੁਰਦਾਸਪੁਰ ਵਿਚ ਇਕ ਵਿਸ਼ਾਲ ਕਾਨਫਰੰਸ ਕਰਕੇ ਤੀਸਰੇ ਫਰੰਟ ਦਾ ਅਗਾਜ਼ ਕਰਨਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement