ਆਸ਼ਾ ਕੁਮਾਰੀ ਤੇ ਸੁਨੀਲ ਜਾਖੜ ਦੀ ਮੁੱਖ ਮੰਤਰੀ ਨਾਲ ਹੋਈ ਮੀਟਿੰਗ
Published : Jun 20, 2020, 8:01 am IST
Updated : Jun 20, 2020, 8:01 am IST
SHARE ARTICLE
Captain Amrinder Singh
Captain Amrinder Singh

ਪੰਜਾਬ ਪ੍ਰਦੇਸ਼ ਕਾਂਗਰਸ ਦਾ ਸੰਗਠਨ ਢਾਂਚਾ

ਚੰਡੀਗੜ੍ਹ, 19 ਜੂਨ (ਜੀ.ਸੀ. ਭਾਰਦਵਾਜ) : ਪਿਛਲੇ ਸਾਲ ਨਵੰਬਰ 'ਚ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਵਲੋਂ ਪੰਜਾਬ ਕਾਂਗਰਸ ਦਾ ਸੰਗਠਨਾਤਮਕ ਢਾਂਚਾ ਖ਼ਤਮ ਕੀਤੇ ਜਾਣ ਉਪਰੰਤ ਹੁਣ 7 ਮਹੀਨੇ ਮਗਰੋਂ, ਫਿਰ ਹੋਂਦ 'ਚ ਨਵੇਂ ਸਿਰਿਉਂ ਉਸਾਰਨ ਲਈ ਕੋਸ਼ਿਸ਼ਾਂ ਸਫ਼ਲ ਹੋ ਗਈਆਂ ਹਨ। ਅੱਜ ਸ਼ਾਮੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹਾਈ ਕਮਾਂਡ ਤੋਂ ਆਸ਼ਾ ਕੁਮਾਰੀਅ ਤੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਦੀ ਹੋਈ ਬੈਠਕ 'ਚ ਪ੍ਰਦੇਸ਼ ਕਾਂਗਰਸ ਦੇ ਉਪ ਪ੍ਰਧਾਨਾਂ, ਜਨਰਲ ਸਕੱਤਰਾਂ, 28 ਜ਼ਿਲ੍ਹਾ ਪ੍ਰਧਾਨਾਂ, ਕਾਰਜਕਾਰਨੀ ਦੇ ਮੈਂਬਰਾਂ ਅਤੇ ਹੋਰ ਅਹੁਦੇਦਾਰਾਂ ਦੇ ਨਾਵਾਂ 'ਤੇ ਫ਼ੈਸਲਾ ਕੀਤਾ ਗਿਆ।

Captain Amarinder SinghCaptain Amarinder Singh

ਇਹ ਅਹਿਮ ਬੈਠਕ ਡੇਢ ਘੰਟਾ ਹੋਈ। ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ 95 ਫ਼ੀ ਸਦੀ ਕੰਮ ਫ਼ਾਈਨਲ ਹੋ ਗਿਆ ਅਤੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਹੁਣ ਇਸ ਸੂਚੀ ਨੂੰ ਵੀਨੂ ਗੋਪਾਲ ਰਾਹੀਂ ਸੋਨੀਆ ਗਾਂਧੀ ਤੋਂ ਆਖਰੀ ਮਨਜ਼ੂਰੀ ਲੈਣ ਲਈ ਅਗਲੇ ਦਿਨਾਂ 'ਚ ਦਿੱਲੀ ਜਾਣਗੇ।

Asha Kumari Asha Kumari

ਸੁਨੀਲ ਜਾਖੜ ਨੇ ਦਸਿਆ ਕਿ ਪਿਛਲੀ ਵਾਰੀ ਨਾਲੋਂ ਐਤਕੀਂ, ਉਪ ਪ੍ਰਧਾਨਾਂ, ਜਨਰਲ ਸਕੱਤਰਾਂ, ਕਾਰਜਕਾਰਨੀ ਦੇ ਮੈਂਬਰਾਂ ਦੀ ਗਿਣਤੀ ਅੱਧੀ ਹੋਵੇਗੀ ਅਤੇ ਪਾਰਟੀ ਦਾ ਮੁੱਖ ਨਿਸ਼ਾਨਾ 2022 'ਚ ਅਸੈਂਬਲੀ ਚੋਣਾਂ ਵਾਸਤੇ ਮਜ਼ਬੂਤੀ ਨਾਲ ਮੈਦਾਨ 'ਚ ਉਤਰਨਾ ਹੈ। ਜ਼ਿਕਰਯੋਗ ਹੈ ਕਿ ਪਿਛਲੀ 250 ਮੈਂਬਰਾਂ-ਅਹੁਦੇਦਾਰਾਂ ਦੀ ਸੂਚੀ 'ਚ 45 ਦੇ ਕਰੀਬ ਉਪ ਪ੍ਰਧਾਨ, 130 ਜਨਰਲ ਸਕੱਤਰ, 70 ਕਾਰਜਕਾਰਨੀ ਮੈਂਬਰ ਅਤੇ ਹੋਰ ਅਹੁਦੇਦਾਰ ਸ਼ਾਮਲ ਸਨ।

Sunil Jakhar  Sunil Jakhar

ਸੁਨੀਲ ਜਾਖੜ ਨੇ ਦਸਿਆ ਕਿ ਪਾਰਟੀ 'ਚ ਅਨੁਸ਼ਾਸਨ ਸਖ਼ਤ ਨਾਲ ਲਾਗੂ ਕੀਤਾ ਜਾਵੇਗਾ ਅਤੇ ਵਿਧਾਇਕਾਂ, ਮੰਤਰੀਆਂ ਦਾ ਆਪਸੀ ਤਾਲਮੇਲ ਕਾਇਮ ਰੱਖਣ ਦੇ ਨਾਲ-ਨਾਲ ਜ਼ਮੀਨੀ ਪੱਧਰ 'ਤੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਜੀਅਤੋੜ ਯਤਨ ਕੀਤੇ ਜਾਣਗੇ। ਕਾਂਗਰਸ ਪ੍ਰਧਾਨ ਦਾ ਕਹਿਣਾ ਹੈ ਕਿ ਇਸ ਸੰਗਠਨ ਦੀ ਨਵੀਂ ਸੂਚੀ 'ਚ ਹਰ ਵਰਗ, ਯਾਨੀ ਨੌਜਵਾਨਾਂ, ਦਲਿਤਾਂ, ਅਣਥਕ ਮਿਹਨਤੀ ਵਰਕਰਾਂ, ਤਜਰਬੇਕਾਰ ਨੇਤਾਵਾਂ, ਮਹਿਲਾਵਾਂ ਅਤੇ ਵਿਸ਼ੇਸ਼ ਕਰ ਕੇ ਅਨੁਸ਼ਾਸਨ 'ਚ ਰਹਿ ਕੇ ਕੰਮ ਕਰਨ ਵਾਲੇ ਕਾਂਗਰਸੀਆਂ ਨੂੰ ਥਾਂ ਦਿਤੀ ਗਈ ਹੈ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement