ਵਿਕਰਮਜੀਤ ਸਾਹਨੀ ਨੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਨੂੰ ECMO ਮਸ਼ੀਨ ਕੀਤੀ ਭੇਟ 
Published : May 20, 2023, 5:57 pm IST
Updated : May 20, 2023, 5:57 pm IST
SHARE ARTICLE
Vikramjit Singh Sahney
Vikramjit Singh Sahney

ਇਹਨਾਂ ਮਸ਼ੀਨਾਂ ਦਾ ਬਾਕਾਇਦਾ ਉਦਘਾਟਨ ਹਾਲੇ ਹੋਣਾ ਹੈ

ਚੰਡੀਗੜ੍ਹ - ਵਿਕਰਮਜੀਤ ਸਿੰਘ ਸਾਹਨੀ ਨੇ ਇਕ ਕਰੋੜ ਰੁਪਏ ਦੀ ਲਾਗਤ ਵਾਲੀ ਅਤਿ ਆਧੁਨਿਕ ਜੀਵਨ ਰੱਖਿਅਕ ਐਕਸਟਰਾਕੋਰਪੀਅਲ ਮੈਂਬਰੈਂਸ ਔਕਸੀਜੈਨਰੇਸ਼ਨ ਈ ਸੀ ਐਮ ਓ ਮਸ਼ੀਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ ਐਂਡ ਰੀਸਰਚ ਨੂੰ ਭੇਟ ਕੀਤੀ ਹੈ।

ਵਿਕਰਮਜੀਤ ਸਾਹਨੀ ਨੇ ਇਹ ਭੇਟ ਸਵਿਕਾਰ ਕਰਨ ਬਦਲੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਧੰਨਵਾਦ ਕੀਤਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਅਰਦਾਸ ਕਰਨ ਲਈ ਬੇਨਤੀ ਕੀਤੀ ਹੈ। ਇਹਨਾਂ ਮਸ਼ੀਨਾਂ ਦਾ ਬਾਕਾਇਦਾ ਉਦਘਾਟਨ ਹਾਲੇ ਹੋਣਾ ਹੈ ਜਦਕਿ ਇਸ ਨੂੰ ਹਸਪਤਾਲ ਵਿਚ ਬਣਾਏ ਗਏ ਵਿਸ਼ੇਸ਼ ਆਈਸੀਯੂ ਵਿਚ ਸਥਾਪਤ ਕਰਕੇ ਪੂਰੀ ਤਰਾਂ ਕਾਰਜਸ਼ੀਲ  ਕਰ ਦਿੱਤਾ ਗਿਆ ਹੈ। ਸਾਹਨੀ ਨੇ ਕਿਹਾ ਕਿ ਵੈਂਟੀਲੇਟਰ ਤੋਂ ਵਧੇਰੇ ਪ੍ਰਭਾਵੀ ਹੋਣ ਕਾਰਨ ਇਸ ਮਸ਼ੀਨ ਨਾਲ ਹਜ਼ਾਰਾਂ ਮਰੀਜ਼ਾਂ ਦਾ ਜੀਵਨ ਬਚਾਇਆ ਜਾ ਸਕੇਗਾ। ਇਸ ਵੇਲੇ ਪੰਜਾਬ ਅਤੇ ਦਿੱਲੀ ਵਿਚ ਈਸੀਐਮਓ ਮਸ਼ੀਨਾਂ ਕਾਫ਼ੀ ਗਿਣਤੀ ਵਿਚ ਉਪਲਬਧ ਹਨ।


 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement