ਸਪੋਕਸਮੈਨ ਟੀਵੀ ਦੀ ਖ਼ਬਰ ਦਾ ਹੋਇਆ ਅਸਰ, ਸਕੂਲਾਂ 'ਚ ਪਹੁੰਚਣੀਆਂ ਸ਼ੁਰੂ ਹੋਈਆਂ ਕਿਤਾਬਾਂ
Published : Apr 20, 2022, 4:08 pm IST
Updated : Apr 20, 2022, 4:08 pm IST
SHARE ARTICLE
photo
photo

ਕਿਸੇ ਵੀ ਜਮਾਤ ਦੀਆਂ ਪੂਰੀਆਂ ਕਿਤਾਬਾਂ ਨਹੀਂ ਪਹੁੰਚੀਆਂ

 

ਗੁਰਦਾਸਪੁਰ ( ਸਪੋਕਸਮੈਨ ਸਮਾਚਾਰ)   ਪੰਜਾਬ ਵਿਚ 31 ਮਾਰਚ ਨੂੰ ਸਰਕਾਰੀ ਸਕੂਲਾਂ ਦੇ ਨਤੀਜੇ ਆ ਜਾਂਦੇ ਹਨ ਤੇ ਇਕ ਅਪ੍ਰੈਲ ਤੋਂ ਅਗਲਾ ਸੈਸ਼ਨ ਸ਼ੁਰੂ ਹੋ ਜਾਂਦਾ ਹੈ। ਸੈਸ਼ਨ ਲਈ ਕਿਤਾਬਾਂ ਅਹਿਮ ਹੁੰਦੀਆਂ ਹਨ ਜੇ  ਕਿਤਾਬਾਂ ਨਾ ਹੋਈਆਂ ਤਾਂ ਬੱਚੇ ਪੜ੍ਹਨਗੇ ਕਿੱਥੋਂ?

 

PHOTOPHOTO

 

ਕੁਝ ਦਿਨ ਪਹਿਲਾਂ ਰੋਜ਼ਾਨਾ ਸਪੋਕਸਮੈਨ ਵਲੋਂ ਖ਼ਬਰ ਦਿਖਾਈ ਗਈ ਸੀ ਕਿ ਨਵੇਂ ਸੈਸ਼ਨ ਸ਼ੁਰੂ ਹੋਣ ਦੇ 15 ਦਿਨ ਬਾਅਦ ਵੀ ਬਟਾਲਾ ਦੇ ਗਾਂਧੀਨਗਰ ਦੇ ਸਕੂਲ ਵਿਚ ਕਿਤਾਬਾਂ ਨਹੀਂ ਆਈਆਂ। ਸਾਡੇ ਚੈਨਲ ਵਲੋਂ ਦਿਖਾਈ ਹੋਏ ਖ਼ਬਰ ਦਾ ਅਸਰ ਹੋਇਆ ਸਕੂਲ ਵਿਚ ਕਿਤਾਬਾਂ ਆਈਆਂ ਪਰ ਇਹ ਕਿਤਾਬਾਂ ਅੱਧੀਆਂ ਅਧੂਰੀਆਂ ਆਈਆਂ।

 

PHOTOPHOTO

 ਸਕੂਲ ਦੇ ਅਧਿਆਪਕ ਜਗਜੀਤ ਸਿੰਘ ਨੇ ਗੱਲਬਾਤ ਕਰਦਿਆ ਕਿਹਾ ਕਿ ਇਕ ਅਪ੍ਰੈਲ ਤੋਂ ਨਵੇਂ ਸੈਸ਼ਨ ਦੀ ਸ਼ੁਰੂਆਤ ਹੁੰਦੀ ਹੈ। ਉਦੋਂ ਹੀ ਕਿਤਾਬਾਂ ਆ ਜਾਂਦੀਆਂ ਹਨ। ਇਸ ਵਾਰ ਪੇਪਰ ਲੇਟ ਹੋਏ ਹਨ।  ਜਿਸ ਕਰਕੇ ਕਿਤਾਬਾਂ ਵੀ ਦੇਰੀ ਨਾਲ ਆਈਆਂ। ਸਾਡੇ ਕੋਲ 13 ਅਪ੍ਰੈਲ ਨੂੰ ਕਿਤਾਬਾਂ ਆਈਆਂ। ਅਸੀਂ ਉਸ ਦਿਨ ਤੋਂ ਹੀ ਕਿਤਾਬਾਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ। ਅਧਿਆਪਕ ਜਗਜੀਤ ਸਿੰਘ ਨੇ ਦੱਸਿਆ ਕਿ ਹੋਰ ਕਿਤਾਬਾਂ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement