ਕੋਵਾ ਐਪ ਜ਼ਰੀਏ ਨੇੜਲੇ ਕੋਵਿਡ-19 ਪਾਜ਼ੇਟਿਵ ਮਰੀਜ਼ ਤੋਂ ਵੇਖ ਸਕਦੇ ਹੋ ਅਪਣੀ ਦੂਰੀ
Published : Apr 20, 2020, 12:34 pm IST
Updated : Apr 20, 2020, 12:34 pm IST
SHARE ARTICLE
File Photo
File Photo

ਕੋਵਾ ਐਪ ਅਪਣੀ ਵਿਲੱਖਣ ਵਿਸ਼ੇਸ਼ਤਾ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਰਹਿਣ ਵਿਚ ਸਹਾਇਤਾ ਕਰ ਰਹੀ ਹੈ। ਇਸ ਐਪ ਰਾਹੀਂ ਹਰ ਵਿਅਕਤੀ ਅਪਣੇ ਨੇੜਲੇ

ਚੰਡੀਗੜ੍ਹ, 19 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ): ਕੋਵਾ ਐਪ ਅਪਣੀ ਵਿਲੱਖਣ ਵਿਸ਼ੇਸ਼ਤਾ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਰਹਿਣ ਵਿਚ ਸਹਾਇਤਾ ਕਰ ਰਹੀ ਹੈ। ਇਸ ਐਪ ਰਾਹੀਂ ਹਰ ਵਿਅਕਤੀ ਅਪਣੇ ਨੇੜਲੇ ਕਰੋਨਾ ਪਾਜ਼ੇਟਿਵ ਵਿਅਕਤੀ ਤੋਂ ਅਪਣੀ ਦੂਰੀ ਵੇਖ ਸਕਦਾ ਹੈ। ਇਸ ਤੋਂ ਇਲਾਵਾ ਇਹ ਐਪ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਕਾਂਤਵਾਸ ਕੀਤੇ ਜਾਂ ਸ਼ੱਕੀ ਮਰੀਜ਼ ਵਲੋਂ ਅਪਣੀ ਥਾਂ ਤੋਂ 100 ਮੀਟਰ ਦੂਰ ਜਾਣ ਸਬੰਧੀ ਸੂਚਨਾ ਵੀ ਮੁਹਈਆ ਕਰਵਾ ਰਹੀ ਹੈ।

ਇਹ ਵਿਸ਼ੇਸ਼ਤਾ ਜਿਥੇ ਅਧਿਕਾਰੀਆਂ ਨੂੰ ਕੁਆਰੰਟੀਨ ਪਾਬੰਦੀਆਂ ਲਾਗੂ ਕਰਨ ਵਿਚ ਸਹਾਇਤਾ ਕਰ ਰਹੀ ਹੈ, ਉਥੇ ਇਹ ਸੂਬੇ ਦੇ ਲੋਕਾਂ ਨੂੰ ਇਕ ਸਵੈ-ਨਿਯੰਤਰਣ ਵਿਧੀ ਰਾਹੀਂ ਅਪਣੇ ਅਤੇ ਅਪਣੇ ਪਰਵਾਰਕ ਮੈਂਬਰਾਂ/ਦੋਸਤਾਂ ਆਦਿ ਨੂੰ ਸੁਰੱਖਿਅਤ ਰੱਖਣ ਵਿਚ ਵੀ ਸਹਾਇਤਾ ਕਰ ਰਹੀ ਹੈ। ਪਾਜ਼ੇਟਿਵ ਮਰੀਜ਼ਾਂ ਦੀ ਜੀਓਟੈਗਿੰਗ ਨਾਲ ਇਹ ਐਪ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਨ੍ਹਾਂ ਥਾਵਾਂ ਦਾ ਪਤਾ ਲਗਾਉਣ ਵਿਚ ਸਹਾਇਤਾ ਕਰਦੀ ਹੈ ਜਿੱਥੇ ਕੋਵਿਡ ਪਾਜ਼ੇਟਿਵ ਵਿਅਕਤੀ ਪਿਛਲੇ ਕੁੱਝ ਦਿਨਾਂ ਵਿਚ ਗਿਆ ਹੈ।

ਜੇ ਕੋਵਾ ਐਪ ਨਾਲ ਮੋਬਾਈਲ ਫ਼ੋਨ ਵਿਚ ਬਲਿਊਟੁੱਥ ਚਲਾਇਆ ਜਾਂਦਾ ਹੈ ਤਾਂ ਇਹ ਐਪ ਕੋਵਿਡ-19 ਦੇ ਸ਼ੱਕੀ ਜਾਂ ਪਾਜ਼ੇਟਿਵ ਵਿਅਕਤੀ ਦੇ ਬਲਿਊਟੁੱਥ ਰੇਂਜ ਵਿਚ ਆਉਣ ਤੇ ਨਾਗਰਿਕ ਨੂੰ ਸੂਚਿਤ ਕਰੇਗੀ। ਇਹ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਾਜ਼ੇਟਿਵ ਮਰੀਜ਼ਾਂ ਦੀ ਟਰੈਵਲ ਹਿਸਟਰੀ ਦਾ ਪਤਾ ਲਗਾਉਣ ਵਿਚ ਵੀ ਮਦਦ ਕਰਦੀ ਹੈ।

ਪ੍ਰਸ਼ਾਸਨਿਕ ਸੁਧਾਰਾਂ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਅਨੁਸਾਰ ਐਪ ਦੇ ਪ੍ਰਭਾਵਸ਼ਾਲੀ ਹੋਣ ਲਈ ਕੋਵਿਡ-19 ਦੇ ਮਰੀਜ਼ਾਂ ਦੇ ਮੋਬਾਈਨ ਫ਼ੋਨਾਂ ’ਤੇ ਬਲਿਊਟੂੱਥ ਅਤੇ ਜੀ.ਪੀ.ਐਸ. ਲੋਕੇਸ਼ਨ ਸਵਿੱਚ-ਆਨ ਕਰਨੀ ਲੋੜੀਂਦੀ ਹੈ। ਇਸ ਤੋਂ ਇਲਾਵਾ ਕੋਵਾ ਡੈਸ਼ਬੋਰਡ ਇਕਾਂਤਵਾਸ ਕੀਤੇ ਵਿਅਕਤੀਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਦੇ ਅਪਣੀ ਬੇਸ ਲੋਕੇਸ਼ਨ ਤੋਂ ਦੂਰ ਜਾਣ ’ਤੇ ਨਿਗਰਾਨੀ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਕਰਦਾ ਹੈ। ਜੇ ਲੋਕੇਸ਼ਨ ਜਾਂ ਬਲਿਊਟੁੱਥ ਬੰਦ ਹੋਵੇ ਤਾਂ ਉਨ੍ਹਾਂ ਦੀ ਹਲਚਲ ਦਾ ਪਤਾ ਲਗਾਉਣ ਲਈ ਟੈਲੀਕਾਮ ਪ੍ਰੋਵਾਈਡਰਾਂ ਵਲੋਂ ਉਨ੍ਹਾਂ ਦੇ ਮੋਬਾਈਲ ਵੀ ਵਰਤੇ ਜਾ ਸਕਦੇ ਹਨ।

ਟੈਲੀਕਾਮ ਕੰਪਨੀਆਂ ਹਰ ਜ਼ਿਲ੍ਹੇ ਵਿਚ ਹੋਣ ਵਾਲੀਆਂ ਉਲੰਘਣਾਵਾਂ ਬਾਰੇ ਸਿਹਤ ਵਿਭਾਗ ਨੂੰ ਹਰ ਘੰਟੇ ਦੀ ਰਿਪੋਰਟ ਭੇਜਦੀਆਂ ਹਨ।
ਕਾਬਲੇਗੌਰ ਹੈ ਕਿ ਕੋਵਾ ਐਪ ਦੇ ਹੁਣ ਤਕ 10 ਲੱਖ ਤੋਂ ਵੱਧ ਡਾਊਨਲੋਡ ਹੋ ਚੁਕੇ ਹਨ। ਇਹ ਐਪ ਨਾਗਰਿਕਾਂ ਦੇ ਨਾਲ-ਨਾਲ ਸਰਕਾਰੀ ਅਧਿਕਾਰੀਆਂ ਨੂੰ ਲਾਕਡਾਊਨ ਅਤੇ ਸਮਾਜਕ ਦੂਰੀਆਂ ਦੇ ਨਿਯਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਜ਼ਰੂਰੀ ਵਸਤਾਂ ਅਤੇ ਹੋਰ ਮਹੱਤਵਪੂਰਨ ਸੇਵਾਵਾਂ ਤਕ ਪਹੁੰਚ  ਉਪਲਬਧਤ ਕਰਾਉਣ ਵਿਚ ਸਹਾਇਤਾ ਕਰ ਰਹੀ ਹੈ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement