ਤੇਜ਼ ਰਫ਼ਤਾਰ ਟਰੈਕਟਰ ਢਾਬੇ 'ਚ ਵੜਿਆ, ਦੋ ਦੀ ਗਈ ਜਾਨ

By : GAGANDEEP

Published : Feb 20, 2026, 6:28 am IST
Updated : Feb 20, 2026, 7:56 am IST
SHARE ARTICLE
Hoshiarpur Accident News
Hoshiarpur Accident News

ਪੁਲਿਸ ਵਲੋਂ ਟਰੈਕਟਰ ਟਰਾਲੀ ਕਬਜ਼ੇ ਵਿਚ ਲੈ ਕੇ ਚਾਲਕ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਹੁਸ਼ਿਆਰਪੁਰ/ਹਰਿਆਣਾ (ਅੰਕੁਸ਼ ਗੋਇਲ) : ਬੁਧਵਾਰ ਦੇਰ ਸ਼ਾਮ ਹੁਸ਼ਿਆਰਪੁਰ ਦਸੂਹਾ ਮੇਨ ਰੋਡ ਉਤੇ ਰਾਣਾ ਹਿਮਾਚਲੀ ਢਾਬੇ ’ਤੇ ਵਾਪਰੇ ਭਿਆਨਕ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਦਰਦਨਾਇਕ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸੈਫੂ ਪੁੱਤਰ ਆਲਮਦੀਨ ਹਾਲ ਵਾਸੀ ਲਾਜਵੰਤੀ ਨਗਰ ਹੁਸ਼ਿਆਰਪੁਰ ਜੋ ਕਿ ਦਸੂਹਾ ਸਾਈਡ ਤੋਂ ਹੁਸ਼ਿਆਰਪੁਰ ਨੂੰ ਪੱਠਿਆ ਨਾਲ ਲੱਦੀ ਟਰੈਕਟਰ ਟਰਾਲੀ ’ਤੇ ਜਾ ਰਿਹਾ ਸੀ।  ਤੇਜ਼ ਰਫ਼ਤਾਰ ਹੋਣ ਕਾਰਨ ਜਦੋ ਉਹ ਵੁਡਲੈਂਡ ਓਵਰਸੀਜ਼ ਸਕੂਲ ਨਜ਼ਦੀਕ ਪੁੱਜਾ ਤਾਂ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਤੇ ਉਹ ਰਾਣਾ ਹਿਮਾਚਲੀ ਢਾਬੇ ਅੰਦਰ ਜਾ ਵੜਿਆ।

ਹਾਦਸੇ ਵਿਚ ਢਾਬਾ ਦਾ ਮਾਲਕ ਕਮਲ ਕੁਮਾਰ ਤੇ ਗਾਹਕ ਰਣਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਕਮਲ ਕੁਮਾਰ (35) ਪੁੱਤਰ ਜੋਗਿੰਦਰ ਸਿੰਘ ਵਾਸੀ ਬਡਗਾਮ ਸ਼ਾਹ ਤਲਾਈ ਜ਼ਿਲ੍ਹਾ ਬਿਲਾਸਪੁਰ ਹਿਮਾਚਲ ਪ੍ਰਦੇਸ਼ ਅਤੇ ਰਣਜੀਤ ਸਿੰਘ (24) ਪੁੱਤਰ ਰਾਮ ਸਾਹਨੀ ਵਾਸੀ ਬਿਹਾਰ ਵਜੋਂ ਹੋਈ ਹੈ।

ਮ੍ਰਿਤਕ ਕਮਲ ਕੁਮਾਰ ਜੋ ਕਿ ਪਿਛਲੇ ਦੋ ਸਾਲਾ ਤੋ ਇਹ ਢਾਂਬਾ ਚਲਾ ਕੇ ਅਪਣਾ ਗੁਜ਼ਾਰਾ ਕਰ ਰਿਹਾ ਸੀ ਤੇ ਰਣਜੀਤ ਸਿੰਘ ਢਾਂਬੇ ਨਜ਼ਦੀਕ ਲੇਬਰ ਦਾ ਕੰਮ ਕਰਦਾ ਸੀ ਤੇ ਰੋਟੀ ਖਾਣ ਲਈ ਢਾਂਬੇ ’ਤੇ ਗਿਆ ਸੀ। ਪੁਲਿਸ ਵਲੋਂ ਟਰੈਕਟਰ ਟਰਾਲੀ ਕਬਜ਼ੇ ਵਿਚ ਲੈ ਕੇ ਚਾਲਕ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement