Abohar News: ਅਬੋਹਰ 'ਚ ਦਰਖੱਤ ਨਾਲ ਟਕਰਾਉਣ ਤੋਂ ਬਾਅਦ ਖੇਤ 'ਚ ਪਲਟੀ ਕਾਰ, ਚਾਲਕ ਦੀ ਹੋਈ ਮੌਤ
Published : Jan 20, 2024, 2:04 pm IST
Updated : Jan 20, 2024, 2:52 pm IST
SHARE ARTICLE
A car overturned in a field after hitting a tree in Abohar accident News in punjabi
A car overturned in a field after hitting a tree in Abohar accident News in punjabi

Abohar News: ਕਾਰ ਚਾਲਕ ਦੀ ਮੌਤ, ਲੜਕੀ ਦੀ ਹਾਲਤ ਗੰਭੀਰ

A car overturned in a field after hitting a tree in Abohar accident News in punjabi : ਅਬੋਹਰ ਉਪਮੰਡਲ ਦੇ ਪਿੰਡ ਬਾਜੀਤਪੁਰ ਕੱਟਿਆਂਵਾਲੀ ਅਤੇ ਮਾਮੂਖੇੜਾ ਦੇ ਵਿਚਕਾਰ ਡਿਜ਼ਾਇਰ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਦਰੱਖਤ ਨਾਲ ਟਕਰਾ ਕੇ ਖੇਤਾਂ ਵਿਚ ਜਾ ਡਿੱਗੀ। ਜਿਸ ਕਾਰਨ ਕਾਰ ਚਾਲਕ ਦੀ ਮੌਤ ਹੋ ਗਈ। ਜਦਕਿ ਕਾਰ 'ਚ ਬੈਠੀ 11ਵੀਂ ਜਮਾਤ ਦੀ ਵਿਦਿਆਰਥਣ ਜ਼ਖ਼ਮੀ ਹੋ ਗਈ। ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ।

ਇਹ ਵੀ ਪੜ੍ਹੋ: Chandigarh News: 9ਵੀਂ ਅਤੇ 10ਵੀਂ ਜਮਾਤ ਦੇ 3 ਲੱਖ ਵਿਦਿਆਰਥੀ ਵਜ਼ੀਫ਼ਾ ਲਈ ਯੋਗ, ਅਰਜ਼ੀਆਂ ਕੇਵਲ ਸਿਰਫ਼ 18% ਨੇ ਦਿਤੀਆਂ

ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੁਪਹਿਰ ਨੂੰ ਇਕ ਦਿੱਲੀ ਨੰਬਰ ਦੀ ਡਿਜ਼ਾਇਰ ਕਾਰ ਪਿੰਡ ਬਜੀਤਪੁਰਾ ਤੋਂ ਮਾਮੂਖੇੜਾ ਵੱਲ ਜਾ ਰਹੀ ਸੀ। ਇਸੇ ਦੌਰਾਨ ਪਿੰਡ ਮਾਮੂਖੇੜਾ ਦੀ ਰਹਿਣ ਵਾਲੀ 11ਵੀਂ ਜਮਾਤ ਦੀ ਵਿਦਿਆਰਥਣ ਨੇ ਕਾਰ ਚਾਲਕ ਤੋਂ ਲਿਫਟ ਮੰਗੀ ਤਾਂ ਉਹ ਵੀ ਕਾਰ ਵਿਚ ਸਵਾਰ ਹੋ ਗਈ।

ਇਹ ਵੀ ਪੜ੍ਹੋ: Chandigarh Weather Update: ਚੰਡੀਗੜ੍ਹ ’ਚ ਪੈ ਰਹੀ ਹੱਡ ਚੀਰਵੀਂ ਠੰਢ ਨੇ ਲੋਕਾਂ ਦਾ ਕੀਤਾ ਬੁਰਾ ਹਾਲ, ਤਾਪਮਾਨ ਆਈ ਗਿਰਾਵਟ  

ਜਿਵੇਂ ਹੀ ਉਹ ਪਿੰਡ ਤੋਂ ਬਾਹਰ ਨਿਕਲੇ ਤਾਂ ਉਕਤ ਡਿਜ਼ਾਇਰ ਕਾਰ ਰਸਤੇ 'ਚ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਸੜਕ ਕਿਨਾਰੇ ਖੜ੍ਹੇ ਕਿੱਕਰ ਦੇ ਦਰੱਖਤ ਨਾਲ ਟਕਰਾ ਕੇ ਖੇਤਾਂ 'ਚ ਜਾ ਡਿੱਗੀ। ਜਿਸ ਕਾਰਨ ਕਾਰ ਚਾਲਕ ਦੀ ਮੌਤ ਹੋ ਗਈ। ਜਦਕਿ ਕਾਰ 'ਚ ਸਵਾਰ ਵਿਦਿਆਰਥੀ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ : Abohar News: 2 ਦਿਨਾਂ ਤੋਂ ਲਾਪਤਾ ਔਰਤ ਦੀ ਰਾਜਸਥਾਨ ਦੀ ਨਹਿਰ 'ਚੋਂ ਮਿਲੀ ਲਾਸ਼ 

 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 

ਘਟਨਾ ਬਾਰੇ ਜਿਵੇਂ ਹੀ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਵਿਦਿਆਰਥਣ ਨੂੰ ਹਸਪਤਾਲ ਦਾਖਲ ਕਰਵਾਇਆ, ਜਿਸ ਦੀ ਪਛਾਣ ਸ਼ਾਲੂ ਵਾਸੀ ਪਿੰਡ ਮਾਮੂਖੇੜਾ ਵਜੋਂ ਹੋਈ ਹੈ, ਜਦਕਿ ਮ੍ਰਿਤਕ ਦੀ ਪਛਾਣ ਘੱਲੂ ਵਾਸੀ ਸੌਰਭ ਵਜੋਂ ਹੋਈ ਹੈ। ਸਰਕਾਰੀ ਹਸਪਤਾਲ ਵਿੱਚ ਦਾਖਲ ਵਿਦਿਆਰਥਣ ਦੀ ਹਾਲਤ ਵੀ ਕਾਫੀ ਗੰਭੀਰ ਬਣੀ ਹੋਈ ਹੈ ਕਿਉਂਕਿ ਉਸ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ।

 (For more Punjabi news apart from A car overturned in a field after hitting a tree in Abohar accident News in punjabi , stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement