ਬੇਅਦਬੀ ਮਾਮਲਾ : ਮੁੱਢਲੀ ਜਾਂਚ ਚੋਰੀ ਦੇ ਮਾਮਲੇ ਵੱਲ ਕਰ ਰਹੀ ਹੈ ਇਸ਼ਾਰਾ -SSP ਕਪੂਰਥਲਾ
Published : Dec 19, 2021, 4:42 pm IST
Updated : Dec 19, 2021, 4:58 pm IST
SHARE ARTICLE
SSP Kapurthala
SSP Kapurthala

ਮ੍ਰਿਤਕ ਦੀ ਪੋਸਟ ਮਾਰਟਮ ਰਿਪੋਰਟ, ਉਂਗਲਾਂ ਦੇ ਨਿਸ਼ਾਨ ਆਦਿ ਲਏ ਜਾਣਗੇ ਅਤੇ ਇਸ ਦੀ ਤੈਅ ਤੱਕ ਪਹੁੰਚਿਆ ਜਾਵੇਗਾ।

ਕਪੂਰਥਲਾ : ਅੱਜ ਸਵੇਰੇ ਸਥਾਨਕ ਪਿੰਡ ਨਿਜਾਮਪੁਰ ਵਿਚ ਬੇਅਦਬੀ ਮਾਮਲੇ ਵਿਚ ਕਪੂਰਥਲਾ ਦੇ SSP  ਹਰਕਮਲਪ੍ਰੀਤ ਸਿੰਘ ਨੇ ਮੀਡੀਆ ਦੇ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਕਪੂਰਥਲਾ ਵਿਚ ਬੇਅਦਬੀ ਨਹੀਂ ਹੋਈ ਅਤੇ ਪਾਵਨ ਸਰੂਪ ਨਾਲ ਛੇੜਛਾੜ ਨਹੀਂ ਕੀਤੀ ਗਈ।

SSP Harkamalpreet Singh SSP Harkamalpreet Singh

ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਅਤੇ ਉਕਤ ਵਿਅਕਤੀ ਨੂੰ ਮੌਤ ਦੇ ਘਾਟ ਵੀ ਉਤਾਰ ਦਿਤਾ ਗਿਆ ਸੀ ਅਤੇ ਇਸ ਦੇ ਚਲਦਿਆਂ ਹੀ ਮਾਮਲੇ ਦੀ ਨਾਜ਼ੁਕਤਾ ਨੂੰ ਦੇਖਦੇ ਹੋਏ ਪੰਜਾਬ ਦੀਆਂ ਸਮੂਹ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਗੁਰੂ ਘਰਾਂ,ਚਰਚਾਂ,ਮੰਦਰਾਂ ਆਦਿ ਵਿਚ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਜਾਣ।

SSP Harkamalpreet Singh SSP Harkamalpreet Singh

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਹੋਵੇਗੀ। SSP ਨੇ ਕਿਹਾ ਕਿ ਪੁਲਿਸ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮੁੱਢਲੀ ਜਾਂਚ ਚੋਰੀ ਦੇ ਮਾਮਲੇ ਵੱਲ ਕਰ ਰਹੀ ਇਸ਼ਾਰਾ।

SSP Harkamalpreet Singh SSP Harkamalpreet Singh

SSP ਹਰਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ,ਮ੍ਰਿਤਕ ਦੀ ਪੋਸਟ ਮਾਰਟਮ ਰਿਪੋਰਟ, ਉਂਗਲਾਂ ਦੇ ਨਿਸ਼ਾਨ ਆਦਿ ਲਏ ਜਾਣਗੇ ਅਤੇ ਇਸ ਦੀ ਤੈਅ ਤੱਕ ਪਹੁੰਚਿਆ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement